ਜੇ ਤੁਹਾਡਾ ਖਾਤਾ State Bank of India (SBI) ਵਿੱਚ ਹੈ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ ਹੈ।ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਵਿੱਚ ਇਸ ਮਹੀਨੇ ਦੇ ਅੰਤ ਵੱਡਾ ਵਿਘਨ ਪੈ ਸਕਦਾ ਹੈ। ਬੈਂਕ ਕਰਮਚਾਰੀ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ 25 ਅਤੇ 26 ਮਈ ਨੂੰ ਦੋ ਦਿਨਾਂ ਦੀ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਹੈ। ਪਰ ਹਾਲਾਤ ਇਥੇ ਹੀ ਨਹੀਂ ਰੁਕਦੇ—ਕਿਉਂਕਿ ਇਸ ਤੋਂ ਪਹਿਲਾਂ ਸ਼ਨੀਵਾਰ ਅਤੇ ਐਤਵਾਰ ਆ ਰਹੇ ਹਨ, ਜਿਸ ਕਰਕੇ SBI ਦੀਆਂ ਸ਼ਾਖਾਵਾਂ ਲਗਾਤਾਰ ਚਾਰ ਦਿਨ ਤੱਕ ਬੰਦ ਰਹਿ ਸਕਦੀਆਂ ਹਨ।ਇਸ ਹੜਤਾਲ ਦੀ ਅਗਵਾਈ All India State Bank of India Staff Federation ਵੱਲੋਂ ਕੀਤੀ ਜਾ ਰਹੀ ਹੈ। ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਵਿਚਕਾਰ ਕੋਈ ਹੋਰ ਸਰਕਾਰੀ ਛੁੱਟੀ ਆ ਗਈ, ਤਾਂ ਹੜਤਾਲ 27 ਮਈ ਤੱਕ ਵੀ ਖਿੱਚੀ ਜਾ ਸਕਦੀ ਹੈ।ਹੁਣ ਗੱਲ ਕਰਦੇ ਹਾਂ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਦੀ—ਬੈਂਕ ਵਿੱਚ ਸਟਾਫ ਦੀ ਘਾਟ ਇੱਕ ਵੱਡਾ ਮੁੱਦਾ ਬਣ ਚੁੱਕਾ ਹੈ। ਮੈਸੇਂਜਰ ਅਤੇ ਸੁਰੱਖਿਆ ਕਰਮਚਾਰੀਆਂ ਵਰਗੀਆਂ ਪੋਸਟਾਂ ‘ਤੇ ਨਵੀਂ ਭਰਤੀ ਨਾ ਹੋਣ ਕਾਰਨ ਕੰਮ ਦਾ ਬੋਝ ਵਧ ਗਿਆ ਹੈ ਅਤੇ ਸੁਰੱਖਿਆ ਸੰਬੰਧੀ ਚਿੰਤਾਵਾਂ ਵੀ ਉੱਠ ਰਹੀਆਂ ਹਨ।ਇਸ ਤੋਂ ਇਲਾਵਾ, ਪੈਨਸ਼ਨ ਅਤੇ NPS ਦੇ ਮਾਮਲੇ ‘ਚ ਵੀ ਕਰਮਚਾਰੀ ਵਧੀਆ ਸਹੂਲਤਾਂ ਦੀ ਮੰਗ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਪੈਨਸ਼ਨ ਦੀ ਗਣਨਾ ਵਿੱਚ ਹੋਰ ਲਾਭ ਜੋੜੇ ਜਾਣ।ਇੱਕ ਹੋਰ ਵੱਡਾ ਮਸਲਾ ਆਊਟਸੋਰਸਿੰਗ ਦਾ ਹੈ। ਯੂਨੀਅਨ ਦਾ ਕਹਿਣਾ ਹੈ ਕਿ ਬੈਂਕ ਦੇ ਕਈ ਕੰਮ ਬਾਹਰੀ ਏਜੰਸੀਆਂ ਨੂੰ ਦੇਣ ਨਾਲ ਨੌਕਰੀਆਂ ‘ਤੇ ਅਸਰ ਪੈ ਰਿਹਾ ਹੈ।
ਹੜਤਾਲ ਤੋਂ ਪਹਿਲਾਂ ਯੂਨੀਅਨ ਵੱਲੋਂ ਦੇਸ਼ ਭਰ ‘ਚ 5 ਮਈ ਤੋਂ 18 ਮਈ ਤੱਕ ਪ੍ਰਦਰਸ਼ਨ ਅਤੇ ਸੋਸ਼ਲ ਮੀਡੀਆ ਮੁਹਿੰਮਾਂ ਚਲਾਈਆਂ ਜਾਣਗੀਆਂ। 19 ਮਈ ਨੂੰ ਵਿੱਤ ਮੰਤਰੀ ਅਤੇ 21 ਮਈ ਨੂੰ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਵੀ ਸੌਂਪਿਆ ਜਾਵੇਗਾ
Bank ਗਾਹਕਾਂ ਲਈ ਅਲਰਟ ! ਮਈ ’ਚ ਲਗਾਤਾਰ 4 ਦਿਨ ਠੱਪ ਰਹਿਣਗੇ ਕੰਮ, ਜਾਣੋ ਹੜਤਾਲ ਦਾ ਕਾਰਨ

Related tags :

Comment here