World

America ’ਚ ਵਾਈ੍ਹਟ ਹਾਊਸ ਬਾਹਰ ਚੱਲੀਆਂ ਗੋਲੀਆਂ; ਸੁਰੱਖਿਆ ਅਧਿਕਾਰੀਆਂ ਨੇ ਮੌਕੇ ’ਤੇ ਹਮਲਾਵਰ ਨੂੰ ਕੀਤਾ ਢੇਰ

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿੱਚ ਸੁਰੱਖਿਆ ਨੂੰ ਲੈ ਕੇ ਵੱਡੀ ਘਟਨਾ ਸਾਹਮਣੇ ਆਈ ਹੈ। ਨੈਸ਼ਨਲ ਮਾਲ ਨੇੜੇ ਇੱਕ ਹਥਿਆਰਬੰਦ ਸ਼ੱਕੀ ਅਤੇ ਅਮਰੀਕੀ ਸੀਕ੍ਰੇਟ ਸਰਵਿਸ ਵਿਚਕਾਰ ਹੋਈ ਮੁਕਾਬਲੇਬਾਜ਼ੀ ਤੋਂ ਬਾਅਦ ਵ੍ਹਾਈਟ ਹਾਊਸ ਨੂੰ ਤੁਰੰਤ ਲਾਕਡਾਊਨ ਕਰ ਦਿੱਤਾ ਗਿਆ।ਜਾਣਕਾਰੀ ਮੁਤਾਬਕ, ਇਹ ਘਟਨਾ ਦੁਪਹਿਰ ਕਰੀਬ 3:30 ਵਜੇ ਵਾਪਰੀ, ਜਦੋਂ ਸਾਦੇ ਕੱਪੜਿਆਂ ਵਿੱਚ ਤਾਇਨਾਤ ਸੀਕ੍ਰੇਟ ਸਰਵਿਸ ਦੇ ਅਧਿਕਾਰੀਆਂ ਨੇ ਵ੍ਹਾਈਟ ਹਾਊਸ ਦੀ ਬਾਹਰੀ ਸੁਰੱਖਿਆ ਲਾਈਨ ਨੇੜੇ ਇੱਕ ਸ਼ੱਕੀ ਵਿਅਕਤੀ ਨੂੰ ਦੇਖਿਆ, ਜਿਸ ‘ਤੇ ਹਥਿਆਰ ਰੱਖਣ ਦਾ ਸ਼ੱਕ ਸੀ।ਜਿਵੇਂ ਹੀ ਵਰਦੀਧਾਰੀ ਸੁਰੱਖਿਆ ਟੀਮਾਂ ਨੂੰ ਬੁਲਾਇਆ ਗਿਆ, ਸ਼ੱਕੀ ਵਿਅਕਤੀ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਥੋੜ੍ਹੀ ਦੂਰ ਜਾ ਕੇ ਉਸ ਨੇ ਹਥਿਆਰ ਕੱਢਿਆ ਅਤੇ ਸੀਕ੍ਰੇਟ ਸਰਵਿਸ ਅਧਿਕਾਰੀਆਂ ਵੱਲ ਗੋਲੀਬਾਰੀ ਕਰ ਦਿੱਤੀ।ਇਸ ਹਮਲੇ ਦੇ ਜਵਾਬ ਵਿੱਚ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਸ਼ੱਕੀ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਸਦੀ ਹਾਲਤ ਬਾਰੇ ਅਜੇ ਕੋਈ ਅਧਿਕਾਰਿਕ ਜਾਣਕਾਰੀ ਨਹੀਂ ਦਿੱਤੀ ਗਈ।ਇਸ ਗੋਲੀਬਾਰੀ ਦੌਰਾਨ ਇੱਕ ਕਿਸ਼ੋਰ ਉਮਰ ਦਾ ਰਾਹਗੀਰ ਵੀ ਜ਼ਖਮੀ ਹੋ ਗਿਆ। ਅਧਿਕਾਰੀਆਂ ਮੁਤਾਬਕ, ਉਸ ਨੂੰ ਲੱਗੀ ਗੋਲੀ ਸ਼ੱਕੀ ਵੱਲੋਂ ਚਲਾਈ ਗਈ ਸੀ। ਫਿਲਹਾਲ ਪੂਰੇ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

Comment here

Verified by MonsterInsights