ਹਰਿਆਣਾ ਹਾਈ ਕੋਰਟ ਨੇ 14 ਸਾਲ ਦੀ ਬ.ਲਾ.ਤ.ਕਾਰ ਪੀੜਤਾ ਬੱਚੀ ਨਾਲ ਸਬੰਧਤ ਇੱਕ ਸੰਵੇਦਨਸ਼ੀਲ ਕੇਸ ‘ਤੇ ਅਹਿਮ ਫੈਸਲਾ ਦਿੱਤਾ ਹੈ। ਹਾਈ ਕੋਰਟ ਨੇ ਬੱਚੀ ਨੂੰ ਗਰਭਪਾਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ।ਇਸ ਫੈਸਲੇ ਦੇ ਨਾਲ ਹੀ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਬ.ਲਾ.ਤ.ਕਾਰ
ਪੀੜਤਾ ਨੂੰ 4 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਮੁਆਵਜ਼ਾ ਬੱਚੀ ਦੀ ਮਾਨਸਿਕ, ਸਰੀਰਕ ਅਤੇ ਆਰਥਿਕ ਸਹਾਇਤਾ ਲਈ ਹੈ।ਹਾਈ ਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਬੱਚੀ ਅਤੇ ਉਸਦੇ ਪਰਿਵਾਰ ਦੀ ਪਛਾਣ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇ। ਇਹ ਕਦਮ ਬੱਚੀ ਦੀ ਸੁਰੱਖਿਆ ਅਤੇ ਸ਼ਾਂਤੀ ਬਰਕਰਾਰ ਰੱਖਣ ਲਈ ਉਠਾਇਆ ਗਿਆ ਹੈ।ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਬਲਾਤਕਾਰ ਪੀੜਤਿਆਂ ਲਈ ਇੱਕ ਮਜ਼ਬੂਤ ਮਿਸਾਲ ਬਣੀ ਹੈ ਅਤੇ ਸਰਕਾਰ ਨੂੰ ਵੀ ਪੀੜਤਿਆਂ ਲਈ ਵਧੇਰੇ ਸਹਾਇਤਾ ਅਤੇ ਰਾਖੀ ਪ੍ਰਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ।ਇਹ ਕੇਸ ਸਮਾਜ ਵਿੱਚ ਬੱਚਿਆਂ ਅਤੇ ਖ਼ਾਸ ਕਰਕੇ ਲੜਕੀ ਬੱਚੀਆਂ ਦੀ ਸੁਰੱਖਿਆ ਅਤੇ ਕਾਨੂੰਨੀ ਸਹਾਇਤਾ ਦੀ ਮਹੱਤਤਾ ਨੂੰ ਵਾਰ-ਵਾਰ ਸਾਬਿਤ ਕਰਦਾ ਹੈ।
14 ਸਾਲਾ ਬਲਾਤ+ਕਾਰ ਪੀੜਤਾ ਬੱਚੇ ਨੂੰ ਦੇਵੇਗੀ ਜਨਮ,ਹਾਈਕੋਰਟ ਨੇ ਨਹੀਂ ਦਿੱਤੀ ਗਰਭਪਾਤ ਦੀ ਇਜਾਜ਼ਤ !


Comment here