Uncategorized

ਨਿੱਕੀ ਜਿਹੀ ਬੱਚੀ ਦੀ ਦੇਖੋ ਹਿੰਮਤ, ਜਿੱਤੇ ਗੋਲਡ ਮੈਡਲ ! ਮਾਪਿਆਂ ਦਾ ਨਾਮ ਕੀਤਾ ਰੌਸ਼ਨ!

ਬੇਟੀਆਂ ਬੇਟਿਆਂ ਨਾਲੋਂ ਘੱਟ ਨਹੀਂ ਹਨ ਪਰ ਸ਼ਰਤ ਹੈ ਕੇ ਜੇਕਰ ਬੇਟੀਆਂ ਨੂੰ ਅੱਗੇ ਵਧਣ ਵਿੱਚ ਪੂਰੀ ਮਦਦ ਕੀਤੀ ਜਾਵੇ ਤਾਂ ਬੇਟੀਆਂ ਹਰ ਮੁਕਾਮ ਹਾਸਿਲ ਕਰਕੇ ਪਰਿਵਾਰ ਸਮੇਤ ਆਪਣੇ ਦੇਸ਼ ਅਤੇ ਰਾਜ ਦਾ ਨਾਮ ਰੋਸ਼ਨ ਕਰ ਸਕਦੀਆਂ ਹਨ ਐਸਾ ਹੀ ਕੁਝ ਕਰ ਵਿਖਾਇਆ ਹੈ ਬਟਾਲਾ ਦੀ ਰਹਿਣ ਵਾਲੀ ਬੇਟੀ ਨਾਵੇਤਾ ਭਗਤ ਨੇ ਜਿਸਨੇ 13 ਸਾਲ ਦੀ ਉਮਰ ਵਿੱਚ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ 2025 ਵਿੱਚ ਅੰਡਰ 19 ਵਰਗ ਦੇ ਅਥਲੈਟਿਕ ਮੁਕਾਬਲਿਆਂ ਵਿਚੋਂ 400 ਮੀਟਰ ਦੌੜ ਵਿੱਚ ਪਹਿਲਾਂ ਸਥਾਨ ਹਾਸਿਲ ਕਰਦੇ ਹੋਏ ਗੋਲ੍ਡ ਮੈਡਲ ਜਿੱਤਿਆ ,ਬੇਟੀ ਦੀ ਇਸ ਪ੍ਰਾਪਤੀ ਨੂੰ ਲੈਕੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ8 ਵੀ ਜਮਾਤ ਦੀ ਵਿਦਿਆਰਥਣ ਨਾਵੇਤਾ ਭਗਤ ਨੇ ਗੱਲਬਾਤ ਦੋਰਾਨ ਦੱਸਿਆ ਕਿ ਉਸਨੂੰ ਕੋਈ ਪਤਾ ਨਹੀਂ ਸੀ ਕਿ ਉਹ ਗੋਲ੍ਡ ਜਿੱਤਕੇ ਆਏਗੀ ਮੇਰੀ ਸਕੂਲ ਟੀਚਰ ਨੇ ਮੇਰਾ ਨਾਮ ਲਿਖਾ ਦਿੱਤਾ ਸੀ ਜਿਸ ਤੋਂ ਬਾਅਦ ਮੇਰੇ ਪਿਤਾ ਜੀ ਨੇ ਮਿਨੂੰ ਹੌਂਸਲਾ ਦਿੱਤਾ ਅਤੇ ਖੇਡਾਂ ਨੂੰ ਲੈਕੇ ਉਸਨੇ ਅਥਲੈਟਿਕ ਨੂੰ ਆਪਣਾ ਜਨੂੰਨ ਬਣਾ ਲਿਆ ਪਰਿਵਾਰ ਅਤੇ ਕੋਚ ਨੇ ਪੂਰਾ ਸਾਥ ਦਿੱਤਾ ,,,ਪੜਾਈ ਅਤੇ ਖੇਡ ਪ੍ਰੈਕਟਿਸ ਦਾ ਟਾਈਮ ਟੈਬਲ ਬਣਾ ਕੇ ਰੱਖਿਆ ਹੋਇਆ ਜਿਸਦੇ ਹਿਸਾਬ ਨਾਲ ਚਲਦੀ ਹਾਂ ਉਸਨੇ ਕਿਹਾ ਕਿ ਬੇਟੀਆਂ ਦਾ ਸਾਥ ਦੇਣਾ ਚਾਹੀਦਾ ਹੈ ਅਗਰ ਬੇਟੀਆਂ ਦਾ ਸਾਥ ਦਿਉਗੇ ਤਾਂ ਬੇਟੀਆਂ ਵੀ ਤੁਹਾਨੂੰ ਨਿਰਾਸ਼ ਨਹੀਂ ਕਰਨਗੀਆਂ ,ਓਥੇ ਹੀ ਨਾਵੇਤਾ ਦੇ ਮਾਪਿਆਂ ਵਨੀਤ ਅਤੇ ਮਾਤਾ ਸੋਨੀਆ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕੇ ਉਹਨਾਂ ਦੀ ਬੇਟੀ ਨੇ ਗੋਲ੍ਡ ਮੈਡਲ ਜਿੱਤਿਆ ਹੈ ਓਹਨਾ ਦਾ ਕਹਿਣਾ ਸੀ ਕਿ ਬੇਟੀਆਂ ਨੂੰ ਬੇਟਿਆ ਦੇ ਬਰਾਬਰ ਸਮਝਣਾ ਚਾਹੀਦਾ ਹੈ ਅਤੇ ਬੇਟੀਆਂ ਨੂੰ ਅਗੇ ਵਧਣ ਵਿੱਚ ਮਦਦ ਕਰਨੀ ਚਾਹੀਦੀ ਹੈ

Comment here

Verified by MonsterInsights