ਗੁਰੂਹਰਸਹਾਏ ਦੇ ਆਸ ਪਾਸ ਪਿੰਡਾਂ ਵਿਚ ਲੱਗੀ ਭਿਆਨਕ ਅੱਗ ਨਾਲ਼ ਪਿੰਡ ਲਾਲਚੀਆਂ,ਚੱਪਾ ਅੜਿਕੀ, ਝਾਵਲਾ, ਚੱਕ ਸੋਮੀਆ ਵਾਲਾ ਅਤੇ ਕੋਹਰ ਸਿੰਘ ਵਾਲਾ ਵਿਖੇ ਸੈਂਕੜੇ ਏਕੜ ਨਾੜ ਅਤੇ ਸੈਂਕੜੇ ਏਕੜ ਹੀ ਕਣਕ ਸੜਣ ਦੀ ਖ਼ਬਰ ਹੈ। ਗੁਰੂ ਹਰ ਸਹਾਏ ਤੋ ਬਿਜਲੀ ਲਾਈਨਾਂ ਤੋਂ ਕਾਰਨ ਦੁਪਹਿਰ ਵੇਲੇ ਉਠੀ ਅਗ ਤੇਜ਼ ਹਵਾਵਾਂ ਚੱਲਣ ਨਾਲ ਫੈਲਦੀ ਗਈ । ਪਿੰਡਾਂ ਦੇ ਕਿਸਾਨਾਂ ਨੇ ਆਪੋਂ ਆਪਣੇ ਟਰੈਕਟਰ ਤੇ ਹੋਰ ਸਾਧਨਾਂ ਰਾਹੀਂ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹਿਣ ਕਾਰਨ ਪਿੰਡ ਕੋਹਰ ਸਿੰਘ ਵਾਲਾ ਵਿਖੇ ਰੇਲਵੇ ਸਟੇਸ਼ਨ ਕੋਲ਼ ਅਗ ਫੈਲਦੀ ਗਈ।ਇਸ ਅਗ ਨਾਲ਼ ਪਿੰਡ ਕੋਹਰ ਸਿੰਘ ਵਾਲਾ ਦੇ ਕਿਸਾਨ ਅੰਗਰੇਜ਼ ਸਿੰਘ ਦੀ 8 ਏਕੜ ਕਣਕ ਸੜ ਕੇ ਸੁਆਹ ਹੋ ਗਈ ਇਸ ਤੋਂ ਇਲਾਵਾ ਕਿਸਾਨ ਨਰਿੰਦਰ ਸਿੰਘ ਦੇ ਖੇਤਾਂ ਵਿਚ 25 ਏਕੜ ਕਣਕ ਸੜ ਗਈ। ਮਨਜੀਤ ਸਿੰਘ ਦੀ ਦੋ ਏਕੜ, ਨਵਦੀਪ ਸਿੰਘ ਕੋਹਰ ਸਿੰਘ ਵਾਲਾ ਦੀ 9 ਏਕੜ, ਪਿੰਡ ਚੱਕ ਸੋਮੀਆ ਦੇ ਕਿਸਾਨ ਝਰਮਲ ਸਿੰਘ ਦੀ 5 ਏਕੜ ਕਣਕ ਅਤੇ ਪਿੰਡ ਦਿਲਾ ਰਾਮ ਵਿਖੇ ਇੱਕ ਕਿਸਾਨ ਅੰਗੂਰ ਸਿੰਘ ਦੀ 18 ਏਕੜ ਅਤੇ ਬਸਤੀ ਲਾਭ ਸਿੰਘ ਵਾਲੀ ਵਿਖੇ ਵੀ ਵੱਖ ਵੱਖ ਕਿਸਾਨਾਂ ਦੀ 20 ਏਕੜ ਕਣਕ ਅਗ ਨਾਲ਼ ਸੜ ਗਈ ਹੈ।ਇਸ ਅਗ ਨਾਲ਼ ਕਈ ਹੋਰ ਕਿਸਾਨਾਂ ਦੀ ਕਣਕ ਵੀ ਸੜ ਗਈ।ਫਾਇਰ ਬ੍ਰਿਗੇਡ ਕਾਫੀ ਲੈਟ ਪਹੁੰਚਣ ਕਾਰਨ ਇਹ ਕਣਕ ਸੜ ਚੁੱਕੀ ਸੀ।ਇਸ ਅੱਗ ਨਾਲ਼ ਇਹਨਾਂ ਪਿੰਡਾਂ ਵਿਚ ਤੂੜੀ ਵਾਲਾ ਨਾੜ 300 ਏਕੜ ਵੀ ਸੜ ਕੇ ਸੁਆਹ ਹੋ ਗਿਆ।ਖ਼ਬਰ ਲਿਖੇ ਜਾਣ ਤੱਕ ਅਗ ਦਾ ਕਹਿਰ ਜਾਰੀ ਸੀ। ਅਤੇ ਕਿਸਾਨਾਂ ਵਲੋਂ ਅੱਗ ਤੇ ਕਾਬੂ ਪਾਉਣ ਲਈ ਉਪਰਾਲੇ ਜਾਰੀ ਸਨ ।ਉਧਰ ਉਪ ਮੰਡਲ ਮੈਜਿਸਟਰੇਟ ਗੁਰੂ ਹਰ ਸਹਾਏ ਮੈਡਮ ਦਿਵਿਆ ਪੀ ਵਲੋਂ ਮੋਕੇ ਤੇ ਪਹੁੰਚ ਕੇ ਜਾਇਜਾ ਲਿਆ ਗਿਆ। ਅਤੇ ਉਹਨਾਂ ਕਿਹਾ ਉਹਨਾਂ ਵਲੋਂ ਅਗ ਨਾਲ਼ ਸੜੀ ਕਣਕ ਦਾ ਪਤਾ ਲਗਾਇਆ ਜਾ ਰਿਹਾ ਹੈ। ਕੈਪਸਨ ਗੁਰੂ ਹਰ ਸਹਾਏ ਹਲਕੇ ਦੇ ਪਿੰਡ ਕੋਹਰ ਸਿੰਘ ਵਾਲਾ ਵਿਖੇ ਕਣਕ ਦੇ ਖੇਤਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਕਾਂਗਰਸ ਆਗੂ ਗੁਰਦੀਪ ਸਿੰਘ ਢਿੱਲੋਂ ਕਿਸਾਨਾਂ ਨੂੰ ਮਿਲ਼ਦੇ ਹੋਏ ਅਤੇ ਮੋਕੇ ਤੇ ਐਸ ਡੀ ਐਮ ਮੈਡਮ ਗੁਰੂ ਹਰ ਸਹਾਏ ਨੂੰ ਜਾਣਕਾਰੀ ਦਿੰਦੇ ਹੋਏ |
ਬਿਜਲੀ ਦੀਆਂ ਤਾਰਾਂ ਤੋਂ ਲੱਗੀ ਅੱਗ ਨੇਂ ਖੇਤਾ ਚ ਮਚਾਈ ਤਬਾਹੀ

Related tags :
Comment here