ਘਰ ਦੀ ਮਾਲੀ ਹਾਲਾਤ ਸੁਧਾਰਨ ਅਤੇ ਚੰਗੇ ਭਵਿੱਖ ਲਈ ਲੱਖਾਂ ਰੁਪਏ ਲਾਕੇ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ ਉਥੇ ਹੀ ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਮੌੜੇ ਕਲਾਂ ਦਾ 20 ਸਾਲਾ ਨੌਜਵਾਨ ਤਰਸੇਮ ਸਿੰਘ ਸਪੇਨ ਗਿਆ ਸੀ, ਜਿੱਥੇ ਨੌਜਵਾਨ ਦੀ ਭੇਤਭਰੇ ਹਾਲਾਤ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਲਾਸ਼ 25 ਦਿਨ ਬਾਅਦ ਵਤਨ ਲਿਆਂਦੀ ਗਈ ਜਿੱਥੇ ਨੌਜਵਾਨ ਦੇ ਜੱਦੀ ਪਿੰਡ ਵਿੱਚ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ, ਜਿੱਥੇ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਸੀ | ਇਸ ਮੌਕੇ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕੀ ਉਹਨਾਂ ਦਾ ਬੇਟਾ ਘਰ ਦੀ ਮਾਲੀ ਹਾਲਾਤ ਸੁਧਾਰਨ ਲਈ 6 ਮਹੀਨੇ ਪਹਿਲਾਂ ਵਿਦੇਸ਼ ਗਿਆ ਸੀ ਤੇ ਉਸ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਹੈ, ਜਿੱਥੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਪਾਇਆ | ਇਸ ਮੌਕੇ ਕਿਸਾਨ ਆਗੂ ਕਾਬਲ ਸਿੰਘ ਮਹਾਵਾ ਨੇ ਕਿਹਾ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਸਪੇਨ ਦੀ ਧਰਤੀ ਤੇ ਮੌਤ ਹੋਈ ਹੈ, ਜਿੱਥੇ ਸਮਾਜ ਸੇਵੀ ਲੋਕਾਂ ਦੀ ਮਦਦ ਨਾਲ ਨੌਜਵਾਨ ਦੀ ਲਾਸ਼ ਨੂੰ ਵਾਪਸ ਲਿਆਂਦਾ ਗਿਆ ਹੈ, ਉਹਨਾਂ ਦਾਨੀ ਸੱਜਣਾ ਤੇ ਸਪੇਨ ਦੀ ਸਰਕਾਰ ਨੂੰ ਮੰਗ ਕੀਤੀ ਕੀ ਨੌਜਵਾਨ ਦੀ ਕਿਸੇ ਤਰ੍ਹਾਂ ਮਦਦ ਕੀਤੀ ਜਾਵੇ, ਕਿਉਕਿ ਨੌਜਵਾਨ ਦੇ ਪਿਤਾ ਨੇ ਉਸ ਨੂੰ ਕਰਜਾ ਚੁੱਕ ਕੇ ਵਿਦੇਸ਼ ਭੇਜਿਆ ਸੀ |
ਵਿਦੇਸ਼ੀ ਧਰਤੀ ਨੇ ਨਿਗਲ ਲਿਆ ਇਕ ਹੋਰ ਪੰਜਾਬੀ ਨੌਜਵਾਨ, ਅੰਮ੍ਰਿਤਸਰ ਦੇ ਨੌਜਵਾਨ ਦੀ ਸਪੇਨ ਚ ਭੇਦਭਰੇ ਹਾਲਾਤਾਂ ਚ ਮਿਲੀ ਲਾਸ਼
February 10, 20250

Related Articles
April 23, 20220
ਅਜਨਾਲਾ ਦੇ ਪਿੰਡ ਸਾਰੰਗੜਾ ਤੋਂ ਡਰੋਨ ਮਿਲਣ ਨਾਲ ਫੈਲੀ ਸਨਸਨੀ, ਜਾਂਚ ‘ਚ ਲੱਗੀ ਪੁਲਿਸ
ਅੰਮ੍ਰਿਤਸਰ ਦੇ ਅਜਨਾਲਾ ਅਧੀਨ ਪੈਂਦੇ ਇੱਕ ਪਿੰਡ ਤੋਂ ਅੱਜ ਇੱਕ ਡਰੋਨ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ। ਇਹ ਡਰੋਨ ਕਿੱਥੋਂ ਆਇਆ ਇਸ ਬਾਰੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
Drone found from village
ਪੁਲਿ
Read More
May 31, 20250
ਹੋਟਲ ਮੈਨੇਜਮੈਂਟ ਦੇ ਵਿਦਿਆਰਥੀ ਸਮੇਤ ਤਿੰਨ ਨੌਜਵਾਨ ਹੈਰੋਇਨ ਸਮੇਤ ਗ੍ਰਿਫਤਾਰ
ਥਾਣਾ ਧਾਰੀਵਾਲ ਦੀ ਪੁਲਿਸ ਨੇ ਦੋ ਵੱਖ ਵੱਖ ਮਾਮਲਿਆਂ ਵਿੱਚ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 74 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਵਿੱਚੋਂ ਵਿੱਚੋਂ ਇੱਕ ਨੌਜਵਾਨ ਹੋਟਲ ਮੈਨੇਜਮੈਂਟ ਦਾ ਵਿਦਿ
Read More
September 6, 20210
SSP ਸੰਗਰੂਰ ਨੇ ਜਾਅਲੀ ਸੱਟਾਂ ਲਗਾਉਣ ਵਾਲੇ ਰੈਕੇਟ ਦਾ ਕੀਤਾ ਪਰਦਾਫਾਸ਼, ਲੈਬ-ਟੈਕਨੀਸ਼ੀਅਨ ਅਤੇ ਡਾਕਟਰ ਦੇ ਨਿੱਜੀ ਸਹਾਇਕ ਸਣੇ ਦੋ ਗ੍ਰਿਫਤਾਰ
ਜ਼ਿਲ੍ਹੇ ਵਿੱਚ ਛੋਟੇ ਅਪਰਾਧਾਂ ਨਾਲ ਜੁੜੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧੇ ਤੋਂ ਚਿੰਤਤ, ਸੰਗਰੂਰ ਦੇ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਦੀ ਅਗਵਾਈ ਵਾਲੀ ਜਾਂਚ ਨੇ ਸੋਮਵਾਰ ਨੂੰ ਕਥਿਤ ਪੀੜਤਾਂ ਨੂੰ ਗੁੰਮਰਾਹ ਕਰਨ ਲਈ ਜਾਅਲੀ ਸੱਟਾਂ ਲਗਾਉਣ ਵਿੱਚ ਲ
Read More
Comment here