ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਜੌਹਲ ਢਾਏ ਵਾਲਾ ਦੇ ਮੰਡ ਖੇਤਰ ਵਿੱਚ ਬੀਤੀ ਦੇਰ ਰਾਤ ਲਗਭਗ 1.30 ਵਜੇ ਦੇ ਕਰੀਬ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਅੱਤਵਾਦੀ ਲੰਡਾ ਹਰੀਕੇ ਦੇ ਤਿੰਨ ਗੁਰਗੇ ਜੋ ਕੇ ਫਿਰੋਤੀਆਂ ਦੀ ਮੰਗ ਨੂੰ ਪੂਰਾ ਨਾ ਕਰਨ ਦੇ ਲੋਕਾਂ ਦੇ ਘਰ ਦੇ ਬਾਹਰ ਗੋਲੀਆਂ ਚਲਾਉਦੇ ਸਨੁ ਮੰਡ ਖੇਤਰ ਵਿਚ ਮੌਜੂਦ ਸਨ ਪੁਲਿਸ ਉਥੇ ਪੁੱਜੀ ਤਾਂ ਦੋ ਵਿਅਕਤੀਆਂ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ ਜਵਾਬੀ ਕਾਰਵਾਈ ਵਿਚ ਪੁਲਿਸ ਨੇ ਗੋਲੀ ਚਲਾਈ ਜਿਸ ਦੌਰਾਨ ਕੁਲਦੀਪ ਸਿੰਘ ਲੱਡੂ, ਯਾਦਵਿੰਦਰ ਸਿੰਘ ਯਾਦਾਂ ਦੇ ਪੈਰਾਂ ਵਿਚ ਗੋਲੀ ਲੱਗੀ ਜੋ ਪਿੰਡ ਰੂੜੀਵਾਲਾ ਦੇ ਰਹਿਣ ਵਾਲੇ ਹਨ ਅਤੇ ਤੀਜਾ ਪ੍ਰਦੀਪ ਸਿੰਘ ਜੱਜ ਪਿੰਡ ਧੁੰਨ ਢਾਏ ਵਾਲਾ ਦਾ ਹੈ ਜਿਸਨੂੰ ਕਾਬੂ ਕਰ ਲਿਆ ਗਿਆ ਹੈ |