ਸ਼ੰਬੂ ਕਿਸਾਨਾਂ ਦੇ ਧਰਨੇ ਦੇ ਵਿੱਚ ਹਰਿਆਣਾ ਪੁਲਿਸ ਦੇ ਅਥਰੂ ਗੈਸ ਦੇ ਛੱਡੇ ਗੋਲਿਆਂ ਕਾਰਨ ਜਖਮੀ ਹੋਏ ਕਿਸਾਨਾਂ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਮੌਕੇ ਤੇ ਸਿਵਲ ਸਰਜਨ ਪਟਿਆਲਾ ਨੇ ਜਖਮੀ ਕਿਸਾਨਾਂ ਬਾਰੇ ਜਾਣਕਾਰੀ ਦਿੱਤੀ ਅੱਜ ਸ਼ੰਭੂ ਵਿਖੇ 101 ਕਿਸਾਨਾਂ ਵੱਲੋਂ ਦਿੱਲੀ ਵੱਲ ਰਵਾਨਾ ਹੋਏ ਤਾਂ ਬਾਰਡਰ ਤੇ ਹੀ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਉੱਪਰ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਜਿਸ ਵਿੱਚ ਕੁਝ ਕਿਸਾਨ ਜਖਮੀ ਹੋਏ|