ਅੱਜ ਦੁਪਹਿਰ ਪਿੰਡ ਖੀਰਨੀਆਂ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਉਸ ਸਮੇਂ ਬੱਚਿਆਂ ਵਿੱਚ ਡਰ ਦਾ ਮਾਹੌਲ ਬਣਿਆ ਜਦੋਂ ਉੱਡਦਾ ਡੂਮਣਾ ਆ ਕੇ ਬੱਚਿਆਂ ਦੇ ਲੜ ਗਿਆ, ਬੱਚਿਆਂ ਦੇ ਨਾਲ ਸਕੂਲ ਦੀ ਇੱਕ ਅਧਿਆਪਕਾ ਨੂੰ ਵੀ ਇਸ ਡੂਮਣੇ ਨੇ ਜ਼ਖਮੀ ਕੀਤਾ, ਅੱਜ ਬੱਚੇ ਜਦੋਂ ਆਪਣਾ ਦੁਪਹਿਰ ਦਾ ਖਾਣਾ ਖਾ ਕੇ ਗਰਾਊਂਡ ਵਿੱਚ ਆਪਣੀ ਕਲਾਸ ਵਿੱਚ ਬੈਠੇ ਸਨ ਤਾਂ ਇਹ ਘਟਨਾ ਵਾਪਰੀ, ਮੰਜ਼ਰ ਇਨਾ ਭਿਆਨਕ ਸੀ ਕਿ ਜਦੋਂ ਇਹ ਡੂਮਨਾ ਬੱਚਿਆਂ ਦੇ ਲੜ ਲੜਿਆ ਤਾਂ ਬੱਚੇ ਮੈਡਮ ਬਚਾਓ, ਮੈਡਮ ਬਚਾਓ ਕਹਿ ਕੇ ਰੌਲਾ ਪਾਉਣ ਲੱਗੇ ਜਦੋਂ ਮੈਡਮ ਨੇ ਇਸ ਮੰਜ਼ਰ ਨੂੰ ਦੇਖਿਆ ਤਾਂ ਮੈਡਮ ਬੱਚਿਆਂ ਨੂੰ ਬਚਾਉਣ ਦੇ ਲਈ ਉਨਾਂ ਵੱਲ ਭੱਜੇ ਅਤੇ ਮੈਡਮ ਨੂੰ ਵੀ ਡੂਮਣੇ ਨੇ ਵੱਢ ਲਿਆ , ਜਿਹੜੇ ਬੱਚਿਆਂ ਨੂੰ ਡੂਮਣੇ ਨੇ ਕੱਟਿਆ ਉਹ ਤੀਸਰੀ ਅਤੇ ਚੌਥੀ ਜਮਾਤ ਦੇ ਸਨ , ਇਹਨਾਂ ਬੱਚਿਆਂ ਵਿੱਚੋਂ ਕੁਝ ਬੱਚੇ ਡੂਮਨਾ ਲੜਨ ਤੋਂ ਬਾਅਦ ਵੀ ਆਪਣੀ ਮੈਡਮ ਨੂੰ ਬਚਾਉਣ ਲਈ ਪ੍ਰਯਤਨ ਕਰ ਰਹੇ ਸਨ| ਜਦੋਂ ਸਕੂਲ ਦੇ ਵਿੱਚ ਰੌਲਾ ਪੈ ਰਿਹਾ ਸੀ ਤਾਂ ਸਕੂਲ ਦੇ ਪਾਸ ਵਾਲੇ ਘਰ ਦੀ ਇੱਕ ਔਰਤ ਨੇ ਆਪਣੇ ਸੁੱਕਣੇ ਪਾਏ ਹੋਏ ਕੱਪੜਿਆਂ ਨੂੰ ਅੱਗ ਲਗਾ ਕੇ ਧੂਆਂ ਕੀਤਾ ਅਤੇ ਬੱਚਿਆਂ ਦੀ ਰੱਖਿਆ ਕੀਤੀ । ਇਹਨਾਂ ਪੰਜ ਬੱਚਿਆਂ ਅਤੇ ਅਧਿਆਪਕਾਂ ਨੂੰ ਸਮਰਾਲਾ ਦੇ ਕੌਸ਼ਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਬੱਚੇ ਅਤੇ ਅਧਿਆਪਕਾਂ ਦੀ ਸਥਿਤੀ ਠੀਕ ਦੱਸੀ ਜਾ ਰਹੀ ਹੈ।
ਪ੍ਰਾਇਮਰੀ ਸਕੂਲ ਦੇ 5 ਬੱਚਿਆਂ ਅਤੇ ਇੱਕ ਅਧਿਆਪਕ ਦੇ ਲੜਿਆ ਡੂਮਣਾ,ਸਕੂਲ ਵਿੱਚ ਮੱਚੀ ਹਾਹਾਕਾਰ |
December 5, 20240

Related Articles

November 11, 20210
ਪੰਜਾਬ ‘ਚ ਚੋਣਾਂ ਤੋਂ ਪਹਿਲਾਂ ‘ਆਪ’ ‘ਚ ਵੱਡਾ ਖਿਲਾਰਾ, 4 ਹੋਰ MLA ਛੱਡ ਸਕਦੇ ਨੇ ਪਾਰਟੀ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਬਠਿੰਡਾ ਤੋਂ ਵਿਧਾਇਕ ਰੁਪਿੰਦਰ ਰੂਬੀ ਨੇ ਖੁਲਾਸਾ ਕੀਤਾ ਹੈ ਕਿ ਆਪ ਦੇ 4 ਹੋਰ ਵਿਧਾਇਕ ਜਲਦ ਹੀ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਹਨ। ਇਹ ਵਿਧਾਇਕ ਵੀ ਕਾਂਗਰ
Read More
May 31, 20220
ਮੂਸੇਵਾਲਾ ਦੇ ਕਤਲ ਦਾ ਸੱਚ ਚਸ਼ਮਦੀਦ ਦੀ ਜ਼ੁਬਾਨੀ, ‘ਸਿਰਫ 2 ਮਿੰਟਾਂ ‘ਚ ਹੀ 30 ਗੋਲੀਆਂ ਮਾਰ ਹੋਏ ਫਰਾਰ’
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬੀਤੇ ਦਿਨੀਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਦੇ ਚਸ਼ਮਦੀਦ ਪ੍ਰਿੰਸ ਨੇ ਮੂਸੇਵਾਲਾ ਦੇ ਕਤਲ ਬਾਰੇ ਕਈ ਅਹਿਮ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ ਵਾਰਦਾਤ ਸ਼ਾਮ 5 ਤੋਂ 5.30 ਵਜੇ ਦੇ ਵਿਚ ਘਟੀ। ਸਿ
Read More
January 25, 20240
गणतंत्र दिवस पर दिल्ली की सीमा सील
26 जनवरी की सुरक्षा के लिए नई दिल्ली को 28 जोन में बांटा गया है। हर जोन की कमान एक-एक डीसीपी को सौंपी गई हैं। कर्तव्य पथ पर 14 हजार व नई दिल्ली जिले में आठ हजार जवान तैनात रहेंगे। इसके अलावा बड़ी संख्
Read More
Comment here