ਅੱਜ ਦੁਪਹਿਰ ਪਿੰਡ ਖੀਰਨੀਆਂ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਉਸ ਸਮੇਂ ਬੱਚਿਆਂ ਵਿੱਚ ਡਰ ਦਾ ਮਾਹੌਲ ਬਣਿਆ ਜਦੋਂ ਉੱਡਦਾ ਡੂਮਣਾ ਆ ਕੇ ਬੱਚਿਆਂ ਦੇ ਲੜ ਗਿਆ, ਬੱਚਿਆਂ ਦੇ ਨਾਲ ਸਕੂਲ ਦੀ ਇੱਕ ਅਧਿਆਪਕਾ ਨੂੰ ਵੀ ਇਸ ਡੂਮਣੇ ਨੇ ਜ਼ਖਮੀ ਕੀਤਾ, ਅੱਜ ਬੱਚੇ ਜਦੋਂ ਆਪਣਾ ਦੁਪਹਿਰ ਦਾ ਖਾਣਾ ਖਾ ਕੇ ਗਰਾਊਂਡ ਵਿੱਚ ਆਪਣੀ ਕਲਾਸ ਵਿੱਚ ਬੈਠੇ ਸਨ ਤਾਂ ਇਹ ਘਟਨਾ ਵਾਪਰੀ, ਮੰਜ਼ਰ ਇਨਾ ਭਿਆਨਕ ਸੀ ਕਿ ਜਦੋਂ ਇਹ ਡੂਮਨਾ ਬੱਚਿਆਂ ਦੇ ਲੜ ਲੜਿਆ ਤਾਂ ਬੱਚੇ ਮੈਡਮ ਬਚਾਓ, ਮੈਡਮ ਬਚਾਓ ਕਹਿ ਕੇ ਰੌਲਾ ਪਾਉਣ ਲੱਗੇ ਜਦੋਂ ਮੈਡਮ ਨੇ ਇਸ ਮੰਜ਼ਰ ਨੂੰ ਦੇਖਿਆ ਤਾਂ ਮੈਡਮ ਬੱਚਿਆਂ ਨੂੰ ਬਚਾਉਣ ਦੇ ਲਈ ਉਨਾਂ ਵੱਲ ਭੱਜੇ ਅਤੇ ਮੈਡਮ ਨੂੰ ਵੀ ਡੂਮਣੇ ਨੇ ਵੱਢ ਲਿਆ , ਜਿਹੜੇ ਬੱਚਿਆਂ ਨੂੰ ਡੂਮਣੇ ਨੇ ਕੱਟਿਆ ਉਹ ਤੀਸਰੀ ਅਤੇ ਚੌਥੀ ਜਮਾਤ ਦੇ ਸਨ , ਇਹਨਾਂ ਬੱਚਿਆਂ ਵਿੱਚੋਂ ਕੁਝ ਬੱਚੇ ਡੂਮਨਾ ਲੜਨ ਤੋਂ ਬਾਅਦ ਵੀ ਆਪਣੀ ਮੈਡਮ ਨੂੰ ਬਚਾਉਣ ਲਈ ਪ੍ਰਯਤਨ ਕਰ ਰਹੇ ਸਨ| ਜਦੋਂ ਸਕੂਲ ਦੇ ਵਿੱਚ ਰੌਲਾ ਪੈ ਰਿਹਾ ਸੀ ਤਾਂ ਸਕੂਲ ਦੇ ਪਾਸ ਵਾਲੇ ਘਰ ਦੀ ਇੱਕ ਔਰਤ ਨੇ ਆਪਣੇ ਸੁੱਕਣੇ ਪਾਏ ਹੋਏ ਕੱਪੜਿਆਂ ਨੂੰ ਅੱਗ ਲਗਾ ਕੇ ਧੂਆਂ ਕੀਤਾ ਅਤੇ ਬੱਚਿਆਂ ਦੀ ਰੱਖਿਆ ਕੀਤੀ । ਇਹਨਾਂ ਪੰਜ ਬੱਚਿਆਂ ਅਤੇ ਅਧਿਆਪਕਾਂ ਨੂੰ ਸਮਰਾਲਾ ਦੇ ਕੌਸ਼ਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਬੱਚੇ ਅਤੇ ਅਧਿਆਪਕਾਂ ਦੀ ਸਥਿਤੀ ਠੀਕ ਦੱਸੀ ਜਾ ਰਹੀ ਹੈ।