ਅੱਜ ਦੁਪਹਿਰ ਪਿੰਡ ਖੀਰਨੀਆਂ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਉਸ ਸਮੇਂ ਬੱਚਿਆਂ ਵਿੱਚ ਡਰ ਦਾ ਮਾਹੌਲ ਬਣਿਆ ਜਦੋਂ ਉੱਡਦਾ ਡੂਮਣਾ ਆ ਕੇ ਬੱਚਿਆਂ ਦੇ ਲੜ ਗਿਆ, ਬੱਚਿਆਂ ਦੇ ਨਾਲ ਸਕੂਲ ਦੀ ਇੱਕ ਅਧਿਆਪਕਾ ਨੂੰ ਵੀ ਇਸ ਡੂਮਣੇ ਨੇ ਜ਼ਖਮੀ ਕੀਤਾ, ਅੱਜ ਬੱਚੇ ਜਦੋਂ ਆਪਣਾ ਦੁਪਹਿਰ ਦਾ ਖਾਣਾ ਖਾ ਕੇ ਗਰਾਊਂਡ ਵਿੱਚ ਆਪਣੀ ਕਲਾਸ ਵਿੱਚ ਬੈਠੇ ਸਨ ਤਾਂ ਇਹ ਘਟਨਾ ਵਾਪਰੀ, ਮੰਜ਼ਰ ਇਨਾ ਭਿਆਨਕ ਸੀ ਕਿ ਜਦੋਂ ਇਹ ਡੂਮਨਾ ਬੱਚਿਆਂ ਦੇ ਲੜ ਲੜਿਆ ਤਾਂ ਬੱਚੇ ਮੈਡਮ ਬਚਾਓ, ਮੈਡਮ ਬਚਾਓ ਕਹਿ ਕੇ ਰੌਲਾ ਪਾਉਣ ਲੱਗੇ ਜਦੋਂ ਮੈਡਮ ਨੇ ਇਸ ਮੰਜ਼ਰ ਨੂੰ ਦੇਖਿਆ ਤਾਂ ਮੈਡਮ ਬੱਚਿਆਂ ਨੂੰ ਬਚਾਉਣ ਦੇ ਲਈ ਉਨਾਂ ਵੱਲ ਭੱਜੇ ਅਤੇ ਮੈਡਮ ਨੂੰ ਵੀ ਡੂਮਣੇ ਨੇ ਵੱਢ ਲਿਆ , ਜਿਹੜੇ ਬੱਚਿਆਂ ਨੂੰ ਡੂਮਣੇ ਨੇ ਕੱਟਿਆ ਉਹ ਤੀਸਰੀ ਅਤੇ ਚੌਥੀ ਜਮਾਤ ਦੇ ਸਨ , ਇਹਨਾਂ ਬੱਚਿਆਂ ਵਿੱਚੋਂ ਕੁਝ ਬੱਚੇ ਡੂਮਨਾ ਲੜਨ ਤੋਂ ਬਾਅਦ ਵੀ ਆਪਣੀ ਮੈਡਮ ਨੂੰ ਬਚਾਉਣ ਲਈ ਪ੍ਰਯਤਨ ਕਰ ਰਹੇ ਸਨ| ਜਦੋਂ ਸਕੂਲ ਦੇ ਵਿੱਚ ਰੌਲਾ ਪੈ ਰਿਹਾ ਸੀ ਤਾਂ ਸਕੂਲ ਦੇ ਪਾਸ ਵਾਲੇ ਘਰ ਦੀ ਇੱਕ ਔਰਤ ਨੇ ਆਪਣੇ ਸੁੱਕਣੇ ਪਾਏ ਹੋਏ ਕੱਪੜਿਆਂ ਨੂੰ ਅੱਗ ਲਗਾ ਕੇ ਧੂਆਂ ਕੀਤਾ ਅਤੇ ਬੱਚਿਆਂ ਦੀ ਰੱਖਿਆ ਕੀਤੀ । ਇਹਨਾਂ ਪੰਜ ਬੱਚਿਆਂ ਅਤੇ ਅਧਿਆਪਕਾਂ ਨੂੰ ਸਮਰਾਲਾ ਦੇ ਕੌਸ਼ਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਬੱਚੇ ਅਤੇ ਅਧਿਆਪਕਾਂ ਦੀ ਸਥਿਤੀ ਠੀਕ ਦੱਸੀ ਜਾ ਰਹੀ ਹੈ।
ਪ੍ਰਾਇਮਰੀ ਸਕੂਲ ਦੇ 5 ਬੱਚਿਆਂ ਅਤੇ ਇੱਕ ਅਧਿਆਪਕ ਦੇ ਲੜਿਆ ਡੂਮਣਾ,ਸਕੂਲ ਵਿੱਚ ਮੱਚੀ ਹਾਹਾਕਾਰ |
December 5, 20240

Related Articles
January 13, 20220
‘Yonex Sunrise’ ਬੈਡਮਿੰਟਨ ਓਪਨ ‘ਚ ਕੋਰੋਨਾ ਵਿਸਫੋਟ, ਸ਼੍ਰੀਕਾਂਤ ਸਣੇ 7 ਖਿਡਾਰੀਆਂ ਨੂੰ ਹੋਇਆ ਕੋਰੋਨਾ
ਯੋਨੇਕਸ ਸਨਰਾਈਜ਼ ਇੰਡੀਆ ਓਪਨ ਵਿੱਚ ਕੋਰੋਨਾ ਦਾ ਵਿਸਫੋਟ ਹੋਇਆ ਹੈ । ਜਿਸ ਵਿੱਚ ਕਿਦਾਂਬੀ ਸ੍ਰੀਕਾਂਤ ਸਣੇ ਸੱਤ ਖਿਡਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਹ ਟੂਰਨਾਮੈਂਟ 11 ਜਨਵਰੀ ਨੂੰ ਸ਼ੁਰੂ ਹੋਇਆ ਸੀ ਅਤੇ 16 ਜਨਵਰੀ ਤੱਕ ਚੱਲੇਗਾ । ਜ
Read More
April 17, 20220
SKM ਦੇ ਕਿਸਾਨ ਆਗੂਆਂ ਦੀ CM ਮਾਨ ਨਾਲ ਮੀਟਿੰਗ ਭਲਕੇ, ਝੋਨੇ ਦੀ ਬਿਜਾਈ ਨੂੰ ਲੈ ਕੇ ਹੋਵੇਗੀ ਚਰਚਾ
ਪੰਜਾਬ ਵਿੱਚ ਝੋਨੇ ਦੀ ਬਿਜਾਈ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਭਲਕੇ ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਨਗੇ।
ਸੀ.ਐੱਮ. ਮਾਨ ਦੀ ਅਗਵਾਈ ਹੇਠ ਇਹ ਮੀਟਿੰਗ ਦੁਪਹਿਰ 2 ਵਜੇ ਪੰਜਾਬ ਭਵਨ ਸੈਕਟਰ-3, ਚੰਡੀਗੜ੍ਹ ਵਿਖੇ ਹ
Read More
October 5, 20220
ਗੈਂਗਸਟਰ ਟੀਨੂੰ ਦੇ ਪੁਲਿਸ ਹਿਰਾਸਤ ‘ਚੋਂ ਭੱਜਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ 4 ਮੈਂਬਰੀ SIT ਦਾ ਗਠਨ
ਮਾਨਸਾ ਵਿੱਚ ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਸਮੁੱਚੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਯਕੀਨੀ ਬਣਾਉਣ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਮੰਗਲਵਾਰ ਨੂੰ ਚਾਰ ਮ
Read More
Comment here