ਲੋਕ ਸਭਾ ਚੋਣਾਂ 2024 ਦੇ ਲਈ ਅੰਮ੍ਰਿਤਸਰ ਤੋਂ ਕਾਂਗਰਸ ਨੇ ਤੀਸਰੀ ਵਾਰ ਗੁਰਜੀਤ ਸਿੰਘ ਔਜਲਾ ਤੇ ਦਾਵ ਖੇਡਿਆ ਅਤੇ ਕਾਂਗਰਸ ਨੇ ਗੁਰਜੀਤ ਸਿੰਘ ਔਜਲਾ ਨੂੰ ਫਿਰ ਤੋਂ ਉਮੀਦਵਾਰ ਐਲਾਨ ਹੈ ਜਿਸ ਤੋਂ ਬਾਅਦ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਪਹੁੰਚੇ ਤੇ ਕਾਂਗਰਸੀ ਵਰਕਰਾਂ ਤੇ ਨੇਤਾਵਾਂ ਵੱਲੋਂ ਔਜਲਾ ਦਾ ਭਰਵਾਂ ਸਵਾਗਤ ਕੀਤਾ ਗਿਆ ਇਸ ਦੌਰਾਨ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਉੱਪਰ ਸੈਂਕੜਿਆਂ ਦੀ ਤਾਦਾਦ ਚ ਪਹੁੰਚੇ ਵਰਕਰ ਅਤੇ ਉਹਨਾਂ ਵੱਲੋਂ ਫੁੱਲਾਂ ਦੇ ਨਾਲ ਗੁਰਜੀਤ ਸਿੰਘ ਔਜਲਾ ਦਾ ਸਵਾਗਤ ਕੀਤਾ ਗਿਆ ਤੇ ਗੁਰਜੀਤ ਸਿੰਘ ਔਜਲਾ ਦੇ ਅੰਮ੍ਰਿਤਸਰ ਪਹੁੰਚਣ ਤੇ ਉਹਨਾਂ ਨੇ ਢੋਲ ਵਜਾ ਕੇ ਭੰਗੜੇ ਪਾ ਕੇ ਸਵਾਗਤ ਕੀਤਾ ਇਸ ਦੌਰਾਨ ਵਰਕਰਾਂ ਦੇ ਵਿੱਚ ਭਾਰੀ ਖੁਸ਼ੀ ਦੇਖਣ ਨੂੰ ਮਿਲੀ ਦੂਜੇ ਪਾਸੇ ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਗੁਰਜੀਤ ਸਿੰਘ ਔਜਲਾ ਨੂੰ ਪਾਰਟੀ ਹਾਈ ਕਮਾਂਡ ਨੇ ਟਿਕਟ ਦੇ ਕੇ ਭੇਜਿਆ ਇਥੇ ਅਸੀਂ ਵੱਡੀ ਲੀਡ ਦੇ ਨਾਲ ਗੁਰਜੀਤ ਸਿੰਘ ਔਜਲਾ ਨੂੰ ਜਿਤਾ ਕੇ ਸੰਸਦ ਵਿੱਚ ਦੁਬਾਰਾ ਭੇਜਾਂਗੇ ਦੂਜੇ ਪਾਸੇ ਗੁਰਜੀਤ ਸਿੰਘ ਔਜਲਾ ਨੇ ਆਪਣੇ ਹੀ ਸਾਰੇ ਵਰਕਰਾਂ ਦਾ ਤੇ ਨੇਤਾਵਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸੀਟ ਗੁਰਜੀਤ ਸਿੰਘ ਔਜਲਾ ਨੂੰ ਨਹੀਂ ਬਲਕਿ ਹਰ ਇੱਕ ਕਾਂਗਰਸੀ ਵਰਕਰ ਨੂੰ ਮਿਲੀ ਹੈ ਅਤੇ ਉਹ ਹਰ ਇੱਕ ਕਾਂਗਰਸੀ ਵਰਕਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜੋ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਉਹਨਾਂ ਦਾ ਸਵਾਗਤ ਕਰਨ ਪਹੁੰਚੇ। ਉਹਨਾਂ ਕਿਹਾ ਕਿ ਪਹਿਲਾਂ ਵੀ ਦੋ ਵਾਰ ਉਹ ਅੰਮ੍ਰਿਤਸਰ ਦੇ ਸਾਂਸਦ ਰਹਿ ਕੇ ਬਹੁਤ ਸਾਰੀ ਵਿਕਾਸ ਕਾਰਜ ਅੰਮ੍ਰਿਤਸਰ ਲਈ ਕੀਤੇ ਹਨ ਤੇ ਬਹੁਤ ਸਾਰੀਆਂ ਸੇਵਾਵਾਂ ਅੰਮ੍ਰਿਤਸਰ ਲਈ ਕਰ ਰਹੇ ਹਨ। ਅਤੇ ਤੀਸਰੀ ਵਾਰ ਅਗਰ ਅੰਮ੍ਰਿਤਸਰ ਸ਼ਹਿਰ ਵਾਸੀ ਉਹਨਾਂ ਨੂੰ ਮੌਕਾ ਦਿੰਦੇ ਹਨ ਤੇ ਉਹ ਫਿਰ ਤੋਂ ਅੰਮ੍ਰਿਤਸਰ ਸ਼ਹਿਰ ਵਿੱਚ ਵੱਡੀ ਗਿਣਤੀ ਚ ਵਿਕਾਸ ਕਰਨਗੇ।
ਸਾਂਸਦ ਗੁਰਜੀਤ ਸਿੰਘ ਔਜਲਾ ਨੂੰ ਕਾਂਗਰਸ ਨੇ ਤੀਸਰੀ ਵਾਰ ਟਿਕਟ ਦੇ ਕੇ ਨਵਾਜਿਆ ||
April 16, 20240

Related Articles
July 3, 20210
ਹਾਈਵੇ ਤੋਂ ਖੱਡ ‘ਚ ਡਿੱਗੀ ਕਾਰ, 5 ਲੋਕਾਂ ਦੀ ਮੌਤ, PM ਮੋਦੀ ਨੇ ਜਤਾਇਆ ਦੁੱਖ
ਜੰਮੂ-ਕਸ਼ਮੀਰ ਦੇ ਰਾਮਬਨ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ । ਦਰਅਸਲ, ਜੰਮੂ-ਕਸ਼ਮੀਰ ਰਾਸ਼ਟਰੀ ਰਾਜ ਮਾਰਗ ਤੋਂ ਇੱਕ ਕਾਰ ਤਿਲਕ ਕੇ ਇੱਕ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਨਾਲ 5 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜਖ਼ਮੀ ਹੋ ਗਏ।
ਇਸ ਹਾਦ
Read More
June 21, 20220
ਪੰਜਾਬ ‘ਚ ਕੋਰੋਨਾ ਨੇ ਧਾਰਿਆ ਖਤਰਨਾਕ ਰੂਪ ! ਬੀਤੇ 24 ਘੰਟਿਆਂ ‘ਚ ਇੰਨੇ ਮਾਮਲੇ ਆਏ ਸਾਹਮਣੇ, ਐਕਟਿਵ ਕੇਸ ਵਧੇ
ਪੰਜਾਬ ਵਿੱਚ 48 ਘੰਟਿਆਂ ਤੋਂ ਬਾਅਦ ਇੱਕ ਵਾਰ ਕੋਰੋਨਾ ਦੇ 100 ਤੋਂ ਵੱਧ ਮਰੀਜ਼ ਮਿਲੇ ਹਨ । ਐਤਵਾਰ ਨੂੰ 102 ਨਵੇਂ ਮਰੀਜ਼ ਮਿਲੇ ਹਨ । ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 104 ਮਰੀਜ਼ ਮਿਲੇ ਸਨ । ਹੁਣ 15 ਮਰੀਜ਼ ਲਾਈਫ ਸੇਵਿੰਗ ਸਪੋਰਟ ‘ਤੇ ਪਹੁੰਚ
Read More
May 29, 20210
ਪੰਜਾਬ ਸਰਕਾਰ ਵੱਲੋਂ ਕੋਵਿਡ-19 ਮ੍ਰਿਤਕਾਂ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਜੰਗਲਾਤ ਵਿਭਾਗ ਨੂੰ ਇਹ ਫਰਮਾਨ ਜਾਰੀ
ਪੰਜਾਬ ਵਿੱਚ ਕੋਵਿਡ-19 ਕਰਕੇ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੀ ਜਾਨ ਜਾ ਰਹੀ ਹੈ, ਜਿਸ ਕਰਕੇ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਵੀ ਸਮੱਸਿਆ ਆ ਰਹੀ ਹੈ। ਇਸੇ ਦੇ ਮੱਦੇਨਜ਼ਰ ਪੰਜਾਬ ਦੇ ਜੰਗਲਾਤ ਮਹਿਕਮੇ ਨੂੰ ਆਪਣੇ ਅਧਿਕਾਰੀਆਂ ਨੂੰ ਫਰਮਾਨ ਜਾਰੀ ਕੀਤ
Read More

Comment here