ਲੋਕ ਸਭਾ ਚੋਣਾਂ 2024 ਦੇ ਲਈ ਅੰਮ੍ਰਿਤਸਰ ਤੋਂ ਕਾਂਗਰਸ ਨੇ ਤੀਸਰੀ ਵਾਰ ਗੁਰਜੀਤ ਸਿੰਘ ਔਜਲਾ ਤੇ ਦਾਵ ਖੇਡਿਆ ਅਤੇ ਕਾਂਗਰਸ ਨੇ ਗੁਰਜੀਤ ਸਿੰਘ ਔਜਲਾ ਨੂੰ ਫਿਰ ਤੋਂ ਉਮੀਦਵਾਰ ਐਲਾਨ ਹੈ ਜਿਸ ਤੋਂ ਬਾਅਦ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਪਹੁੰਚੇ ਤੇ ਕਾਂਗਰਸੀ ਵਰਕਰਾਂ ਤੇ ਨੇਤਾਵਾਂ ਵੱਲੋਂ ਔਜਲਾ ਦਾ ਭਰਵਾਂ ਸਵਾਗਤ ਕੀਤਾ ਗਿਆ ਇਸ ਦੌਰਾਨ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਉੱਪਰ ਸੈਂਕੜਿਆਂ ਦੀ ਤਾਦਾਦ ਚ ਪਹੁੰਚੇ ਵਰਕਰ ਅਤੇ ਉਹਨਾਂ ਵੱਲੋਂ ਫੁੱਲਾਂ ਦੇ ਨਾਲ ਗੁਰਜੀਤ ਸਿੰਘ ਔਜਲਾ ਦਾ ਸਵਾਗਤ ਕੀਤਾ ਗਿਆ ਤੇ ਗੁਰਜੀਤ ਸਿੰਘ ਔਜਲਾ ਦੇ ਅੰਮ੍ਰਿਤਸਰ ਪਹੁੰਚਣ ਤੇ ਉਹਨਾਂ ਨੇ ਢੋਲ ਵਜਾ ਕੇ ਭੰਗੜੇ ਪਾ ਕੇ ਸਵਾਗਤ ਕੀਤਾ ਇਸ ਦੌਰਾਨ ਵਰਕਰਾਂ ਦੇ ਵਿੱਚ ਭਾਰੀ ਖੁਸ਼ੀ ਦੇਖਣ ਨੂੰ ਮਿਲੀ ਦੂਜੇ ਪਾਸੇ ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਗੁਰਜੀਤ ਸਿੰਘ ਔਜਲਾ ਨੂੰ ਪਾਰਟੀ ਹਾਈ ਕਮਾਂਡ ਨੇ ਟਿਕਟ ਦੇ ਕੇ ਭੇਜਿਆ ਇਥੇ ਅਸੀਂ ਵੱਡੀ ਲੀਡ ਦੇ ਨਾਲ ਗੁਰਜੀਤ ਸਿੰਘ ਔਜਲਾ ਨੂੰ ਜਿਤਾ ਕੇ ਸੰਸਦ ਵਿੱਚ ਦੁਬਾਰਾ ਭੇਜਾਂਗੇ ਦੂਜੇ ਪਾਸੇ ਗੁਰਜੀਤ ਸਿੰਘ ਔਜਲਾ ਨੇ ਆਪਣੇ ਹੀ ਸਾਰੇ ਵਰਕਰਾਂ ਦਾ ਤੇ ਨੇਤਾਵਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸੀਟ ਗੁਰਜੀਤ ਸਿੰਘ ਔਜਲਾ ਨੂੰ ਨਹੀਂ ਬਲਕਿ ਹਰ ਇੱਕ ਕਾਂਗਰਸੀ ਵਰਕਰ ਨੂੰ ਮਿਲੀ ਹੈ ਅਤੇ ਉਹ ਹਰ ਇੱਕ ਕਾਂਗਰਸੀ ਵਰਕਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜੋ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਉਹਨਾਂ ਦਾ ਸਵਾਗਤ ਕਰਨ ਪਹੁੰਚੇ। ਉਹਨਾਂ ਕਿਹਾ ਕਿ ਪਹਿਲਾਂ ਵੀ ਦੋ ਵਾਰ ਉਹ ਅੰਮ੍ਰਿਤਸਰ ਦੇ ਸਾਂਸਦ ਰਹਿ ਕੇ ਬਹੁਤ ਸਾਰੀ ਵਿਕਾਸ ਕਾਰਜ ਅੰਮ੍ਰਿਤਸਰ ਲਈ ਕੀਤੇ ਹਨ ਤੇ ਬਹੁਤ ਸਾਰੀਆਂ ਸੇਵਾਵਾਂ ਅੰਮ੍ਰਿਤਸਰ ਲਈ ਕਰ ਰਹੇ ਹਨ। ਅਤੇ ਤੀਸਰੀ ਵਾਰ ਅਗਰ ਅੰਮ੍ਰਿਤਸਰ ਸ਼ਹਿਰ ਵਾਸੀ ਉਹਨਾਂ ਨੂੰ ਮੌਕਾ ਦਿੰਦੇ ਹਨ ਤੇ ਉਹ ਫਿਰ ਤੋਂ ਅੰਮ੍ਰਿਤਸਰ ਸ਼ਹਿਰ ਵਿੱਚ ਵੱਡੀ ਗਿਣਤੀ ਚ ਵਿਕਾਸ ਕਰਨਗੇ।
ਸਾਂਸਦ ਗੁਰਜੀਤ ਸਿੰਘ ਔਜਲਾ ਨੂੰ ਕਾਂਗਰਸ ਨੇ ਤੀਸਰੀ ਵਾਰ ਟਿਕਟ ਦੇ ਕੇ ਨਵਾਜਿਆ ||
April 16, 20240

Related Articles
September 13, 20210
ਢਾਈ ਸਾਲਾਂ ਬਾਅਦ ਦੁਬਾਰਾ ਭਰੇਗੀ ਉਡਾਣ ਜੈੱਟ ਏਅਰਵੇਜ਼, ਘਾਟੇ ਦੇ ਚਲਦੇ ਬੰਦ ਹੋ ਗਈ ਸੀ ਏਅਰਲਾਈਨ
ਸਾਲ 2022 ਦੀ ਪਹਿਲੀ ਤਿਮਾਹੀ ਵਿੱਚ, ਜੈੱਟ ਏਅਰਵੇਜ਼ ਦੁਬਾਰਾ ਘਰੇਲੂ ਮੰਜ਼ਿਲ ਲਈ ਭਰ ਸਕਦੀ ਉਡਾਣ
ਕਰਜ਼ੇ ਦੇ ਸੰਕਟ ਦੇ ਕਾਰਨ, ਅਸਮਾਨ ਤੋਂ ਜ਼ਮੀਨ 'ਤੇ ਆਸ ਚੁੱਕੀ ਜੈੱਟ ਏਅਰਵੇਜ਼ ( Jet Airways) ਇੱਕ ਵਾਰ ਫਿਰ ਉਡਾਣ ਭਰਨ ਲਈ ਤਿਆਰ
Read More
May 12, 20210
43 Killed In Gaza, 6 In Israel In Heaviest Aerial Exchange Since 2014 War
At least 43 people have been killed in Gaza since violence escalated on Monday, according to the enclave's health ministry. Six people have been killed in Israel, medical officials said.
Israel car
Read More
June 27, 20220
ਮੰਤਰੀ ਬੈਂਸ ਨੇ ਸਿਮਰਨਜੀਤ ਮਾਨ ਨੂੰ ਦਿੱਤੀ ਵਧਾਈ, ਕਿਹਾ-‘ਹਾਰ ਨੂੰ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ’
ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਨੇ 8 ਉਮੀਦਵਾਰਾਂ ਨੂੰ ਪਛਾੜ ਕੇ ਇਹ ਜਿੱਤ ਹਾਸਲ ਕੀਤੀ। ਆਮ ਆਦਮੀ ਪਾਰਟੀ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਫਸਵਾਂ ਮੁਕਾਬਲਾ ਰਿਹਾ। ਕਈ ਵਾ
Read More

Comment here