ਲੋਕ ਸਭਾ ਚੋਣਾਂ 2024 ਦੇ ਲਈ ਅੰਮ੍ਰਿਤਸਰ ਤੋਂ ਕਾਂਗਰਸ ਨੇ ਤੀਸਰੀ ਵਾਰ ਗੁਰਜੀਤ ਸਿੰਘ ਔਜਲਾ ਤੇ ਦਾਵ ਖੇਡਿਆ ਅਤੇ ਕਾਂਗਰਸ ਨੇ ਗੁਰਜੀਤ ਸਿੰਘ ਔਜਲਾ ਨੂੰ ਫਿਰ ਤੋਂ ਉਮੀਦਵਾਰ ਐਲਾਨ ਹੈ ਜਿਸ ਤੋਂ ਬਾਅਦ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਪਹੁੰਚੇ ਤੇ ਕਾਂਗਰਸੀ ਵਰਕਰਾਂ ਤੇ ਨੇਤਾਵਾਂ ਵੱਲੋਂ ਔਜਲਾ ਦਾ ਭਰਵਾਂ ਸਵਾਗਤ ਕੀਤਾ ਗਿਆ ਇਸ ਦੌਰਾਨ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਉੱਪਰ ਸੈਂਕੜਿਆਂ ਦੀ ਤਾਦਾਦ ਚ ਪਹੁੰਚੇ ਵਰਕਰ ਅਤੇ ਉਹਨਾਂ ਵੱਲੋਂ ਫੁੱਲਾਂ ਦੇ ਨਾਲ ਗੁਰਜੀਤ ਸਿੰਘ ਔਜਲਾ ਦਾ ਸਵਾਗਤ ਕੀਤਾ ਗਿਆ ਤੇ ਗੁਰਜੀਤ ਸਿੰਘ ਔਜਲਾ ਦੇ ਅੰਮ੍ਰਿਤਸਰ ਪਹੁੰਚਣ ਤੇ ਉਹਨਾਂ ਨੇ ਢੋਲ ਵਜਾ ਕੇ ਭੰਗੜੇ ਪਾ ਕੇ ਸਵਾਗਤ ਕੀਤਾ ਇਸ ਦੌਰਾਨ ਵਰਕਰਾਂ ਦੇ ਵਿੱਚ ਭਾਰੀ ਖੁਸ਼ੀ ਦੇਖਣ ਨੂੰ ਮਿਲੀ ਦੂਜੇ ਪਾਸੇ ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਗੁਰਜੀਤ ਸਿੰਘ ਔਜਲਾ ਨੂੰ ਪਾਰਟੀ ਹਾਈ ਕਮਾਂਡ ਨੇ ਟਿਕਟ ਦੇ ਕੇ ਭੇਜਿਆ ਇਥੇ ਅਸੀਂ ਵੱਡੀ ਲੀਡ ਦੇ ਨਾਲ ਗੁਰਜੀਤ ਸਿੰਘ ਔਜਲਾ ਨੂੰ ਜਿਤਾ ਕੇ ਸੰਸਦ ਵਿੱਚ ਦੁਬਾਰਾ ਭੇਜਾਂਗੇ ਦੂਜੇ ਪਾਸੇ ਗੁਰਜੀਤ ਸਿੰਘ ਔਜਲਾ ਨੇ ਆਪਣੇ ਹੀ ਸਾਰੇ ਵਰਕਰਾਂ ਦਾ ਤੇ ਨੇਤਾਵਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸੀਟ ਗੁਰਜੀਤ ਸਿੰਘ ਔਜਲਾ ਨੂੰ ਨਹੀਂ ਬਲਕਿ ਹਰ ਇੱਕ ਕਾਂਗਰਸੀ ਵਰਕਰ ਨੂੰ ਮਿਲੀ ਹੈ ਅਤੇ ਉਹ ਹਰ ਇੱਕ ਕਾਂਗਰਸੀ ਵਰਕਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਜੋ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਉਹਨਾਂ ਦਾ ਸਵਾਗਤ ਕਰਨ ਪਹੁੰਚੇ। ਉਹਨਾਂ ਕਿਹਾ ਕਿ ਪਹਿਲਾਂ ਵੀ ਦੋ ਵਾਰ ਉਹ ਅੰਮ੍ਰਿਤਸਰ ਦੇ ਸਾਂਸਦ ਰਹਿ ਕੇ ਬਹੁਤ ਸਾਰੀ ਵਿਕਾਸ ਕਾਰਜ ਅੰਮ੍ਰਿਤਸਰ ਲਈ ਕੀਤੇ ਹਨ ਤੇ ਬਹੁਤ ਸਾਰੀਆਂ ਸੇਵਾਵਾਂ ਅੰਮ੍ਰਿਤਸਰ ਲਈ ਕਰ ਰਹੇ ਹਨ। ਅਤੇ ਤੀਸਰੀ ਵਾਰ ਅਗਰ ਅੰਮ੍ਰਿਤਸਰ ਸ਼ਹਿਰ ਵਾਸੀ ਉਹਨਾਂ ਨੂੰ ਮੌਕਾ ਦਿੰਦੇ ਹਨ ਤੇ ਉਹ ਫਿਰ ਤੋਂ ਅੰਮ੍ਰਿਤਸਰ ਸ਼ਹਿਰ ਵਿੱਚ ਵੱਡੀ ਗਿਣਤੀ ਚ ਵਿਕਾਸ ਕਰਨਗੇ।