bollywoodNationNewsWorld

ਕਰਨ ਜੌਹਰ ਦੇ ਅਗਲੇ ਪ੍ਰੋਡਕਸ਼ਨ ਲਈ ਐਮੀ ਵਿਰਕ ਨਾਲ ਹੋਣਗੇ Vicky Kaushal ਤੇ ਤ੍ਰਿਪਤੀ ਡਿਮਰੀ, ਪੜ੍ਹੋ ਪੂਰੀ ਖ਼ਬਰ

ਮਸ਼ਹੂਰ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਜਲਦ ਹੀ ਕਰਨ ਜੌਹਰ ਤੇ ਐਮੀ ਵਿਰਕ ਨਾਲ ਨਵੀਂ ਫ਼ਿਲਮ ਕਰਨ ਜਾ ਰਹੇ ਹਨ। ਵਿੱਕੀ ਕੌਸ਼ਲ ਅਤੇ ਤ੍ਰਿਪਤੀ ਡਿਮਰੀ ਜਲਦ ਹੀ ਇੱਕਠੇ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਵਿੱਚ ਉਨ੍ਹਾਂ ਦੇ ਨਾਲ ਐਮੀ ਵਿਰਕ ਵੀ ਵਿਖਾਈ ਦੇਣਗੇ। ਵਿੱਕੀ ਕੌਸ਼ਲ ਆਪਣੇ ਦੋਹਾਂ ਸਹਿ ਕਲਾਕਾਰਾਂ ਤ੍ਰਿਪਤੀ ਅਤੇ ਐਮੀ ਵਿਰਕ ਨਾਲ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ।

ammy virk with vicky kaushal
ammy virk with vicky kaushal

ਜਾਣਕਾਰੀ ਮੁਤਾਬਕ ਇਹ ਫ਼ਿਲਮ ਆਨੰਦ ਤਿਵਾਰੀ ਵੱਲੋਂ ਨਿਰਦੇਸ਼ਤ ਅਤੇ ਕਰਨ ਜੌਹਰ ਵੱਲੋਂ ਨਿਰਮਿਤ ਹੋਵੇਗੀ। ਰਿਪੋਰਟਸ ਦੇ ਮੁਤਾਬਕ ਵਿੱਕੀ ਕੌਸ਼ਲ ਤੇ ਤ੍ਰਿਪਤੀ ਡਿਮਰੀ ਮੁੰਬਈ ਦੇ ਇੱਕ ਸਟੂਡੀਓ ਦੇ ਵਿੱਚ ਇੱਕ ਮਹੀਨੇ ਤੱਕ ਇਸ ਫ਼ਿਲਮ ਦੀ ਸ਼ੂਟਿੰਗ ਕਰਨਗੇ। ਇਸ ਤੋਂ ਬਾਅਦ ਉਹ ਦਿੱਲੀ ਤੇ ਉੱਤਰ ਭਾਰਤ ਦੀਆਂ ਕਈ ਥਾਵਾਂ ਉੱਤੇ ਸ਼ੂਟਿੰਗ ਲਈ ਜਾਣਗੇ। ਐਮੀ ਵਿਰਕ ਵੀ ਇਸ ਪ੍ਰੋਜੈਕਟ ਦਾ ਹਿੱਸਾ ਹਨ।

ammy virk with vicky kaushal
ammy virk with vicky kaushal

ਦਸ ਦੇਈਏ ਕਿ ਇਹ ਇੱਕ ਬਹੁਤ ਹੀ ਮਨੋਰੰਜਕ ਅਤੇ ਵਿਲੱਖਣ ਸਕ੍ਰਿਪਟ ਹੈ, ਪਰ ਇਸ ਵਿੱਚ ਦਰਸ਼ਕਾਂ ਲਈ ਇੱਕ ਮਹੱਤਵਪੂਰਨ ਸੰਦੇਸ਼ ਵੀ ਹੈ। ਟੀਮ ਨੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਬਹੁਤ ਰਿਸਰਚ ਤੇ ਐਕਸਪੈਰੀਮੈਂਟ ਕੀਤੇ ਹਨ। ਜੇਕਰ ਵਿੱਕੀ ਕੌਸ਼ਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਨਵਰੀ ਤੇ ਫਰਵਰੀ ਦੇ ਵਿੱਚ ਸਾਰਾ ਅਲੀ ਖਾਨ ਨਾਲ ਮੱਧ ਪ੍ਰਦੇਸ਼ ਵਿੱਚ ਇੱਕ ਅਨਟਾਈਟਲ ਫ਼ਿਲਮ ਦੀ ਸ਼ੂਟਿੰਗ ਪੂਰੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਵੀ ਵਿੱਕੀ ਕੋਲ ਕਈ ਦਿਲਚਸਪ ਪ੍ਰੋਜੈਕਟਸ ਹਨ ।

Comment here

Verified by MonsterInsights