NationNews

ਗੁਰੂਗ੍ਰਾਮ ਵਿੱਚ ਅੱਜ ਦੋ ਸੜਕ ਹਾਦਸਿਆਂ ‘ਚ 9 ਲੋਕਾਂ ਦੀ ਹੋਈ ਮੌਤ

ਗੁਰੂਗ੍ਰਾਮ ਵਿੱਚ ਬੀਤੀ ਰਾਤ ਵਾਪਰੇ ਦੋ ਦਰਦਨਾਕ ਹਾਦਸਿਆਂ ਵਿੱਚ ਨੌਂ ਲੋਕਾਂ ਦੀ ਜਾਨ ਚਲੀ ਗਈ। DLF ਗੋਲਫ ਕੋਰਸ ਰੋਡ ‘ਤੇ ਸ਼ਰਾਬ ਪੀ ਕੇ ਤੇਜ਼ ਰਫਤਾਰ ਸਕੋਡਾ ਕਾਰ ਡਰਾਈਵਰ ਨੇ ਸਵਿਗੀ ‘ਚ ਡਿਲੀਵਰੀ ਬੁਆਏ ਵਜੋਂ ਕੰਮ ਕਰਨ ਵਾਲੇ ਚਾਰ ਨੌਜਵਾਨਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਨ੍ਹਾਂ ਚਾਰ ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋ ਗਈ। ਉੱਥੇ ਹੀ ਬਿਲਾਸਪੁਰ ਨੇੜੇ ਕਾਰ ਅਤੇ ਟਰੱਕ ਦੀ ਟੱਕਰ ‘ਚ ਕਾਰ ‘ਚ ਸਵਾਰ 5 ਲੋਕਾਂ ਦੀ ਮੌਤ ਹੋ ਗਈ।

Nine people were killed
Nine people were killed

ਹਾਦਸੇ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਕਾਰ ਚਾਲਕ ਨੂੰ ਹਿਰਾਸਤ ‘ਚ ਲੈ ਕੇ ਗੱਡੀ ਨੂੰ ਕਬਜ਼ੇ ‘ਚ ਲੈ ਲਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬੀਤੀ ਦੇਰ ਰਾਤ ਵਾਪਰਿਆ।

Comment here

Verified by MonsterInsights