26 ਜਨਵਰੀ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੇ ਟਰੈਕਟਰ ਮਾਰਚ ਨੂੰ ਰੋਕਣ ਲਈ ਕੇਂਦਰ ਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਖਲ ਕਰ ਦਿੱਤੀ ਹੈ। Delhi Police ਰਾਹੀਂ ਦਾਖਲ ਕੀਤੀ ਗਈ ਅਰਜ਼ੀ ਵਿੱਚ ਕੇਂਦਰ ਸਰਕਾਰ ਨੇ ਕਿਹਾ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਹੋਣ ਵਾਲੀ ਪਰੇਡ ’ਚ ਅੜਿੱਕਾ ਪਾਉਣ ਲਈ ਕਿਸਾਨਾਂ ਨੇ ਇਹ ਯੋਜਨਾ ਬਣਾਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਟਰੈਕਟਰ ਮਾਰਚ ਨਾਲ ਅਮਨ-ਅਮਾਨ ਦੀ ਹਾਲਤ ਵਿੱਚ ਮੁਸ਼ਕਿਲ ਆ ਸਕਦੀ ਹੈ। ਦਾਖਲ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਪ੍ਰਦਰਸ਼ਨ ਕਰਨ ਦੇ ਅਧਿਕਾਰ ਤਹਿਤ ਦੇਸ਼ ਨੂੰ ਡੂੰਘੇ ਪੱਧਰ ’ਤੇ ਢਾਹ ਲਾਉਣ ਦੀ ਭਾਵਨਾ ਨਹੀਂ ਹੋਣੀ ਚਾਹੀਦੀ। ਉਨ੍ਹਾਂ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਕੌਮੀ ਰਾਜਧਾਨੀ ਖੇਤਰ ਵਿੱਚ ਟਰੈਕਟਰ-ਟਰਾਲੀਆਂ ਜਾਂ ਹੋਰ ਵਾਹਨਾਂ ਰਾਹੀਂ ਮਾਰਚ ਕਰਨ ਤੋਂ ਰੋਕਣ ਦੇ ਹੁਕਮ ਦਿੱਤੇ ਜਾਣ
ਕੀ ਮੋਦੀ ਸਰਕਾਰ ਰੋਕ ਸਕੇਗੀ ਕਿਸਾਨਾਂ ਦਾ ਟਰੈਕਟਰ ਮਾਰਚ ?
January 12, 20210

Related tags :
delhi kisan andolan Kisan Tractor March
Related Articles
April 21, 20220
ਰਾਘਵ ਚੱਢਾ ਨੂੰ ਮਿਲਿਆ ‘ਯੰਗ ਗਲੋਬਲ ਲੀਡਰ 2022’ ਦਾ ਖਿਤਾਬ, ਕੇਜਰੀਵਾਲ ਨੇ ਦਿੱਤੀ ਵਧਾਈ
ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਰਾਘਵ ਚੱਢਾ ਨੂੰ ਬੁੱਧਵਾਰ ਨੂੰ ਫੋਰਮ ਆਫ ਯੰਗ ਗਲੋਬਲ ਲੀਡਰ ਕਮਿਊਨਿਟੀ ਨੇ ਯੰਗ ਗਲੋਬਲ ਲੀਡਰ 2022 ਦੇ ਖਿਤਾਬ ਨਾਲ ਸਨਮਾਨਤ ਕੀਤਾ ਹੈ। ਫੋਰਮ ਆਫ ਯੰਗ ਗਲੋਬਲ ਲੀਡਰਸ ਕਮਿਊਨਿਟੀ, ਵਰਲਡ ਇਕੋਨਾਮਿਕ ਫੋਰਮ ਨਾਲ ਜੁ
Read More
January 23, 20220
ਪ੍ਰਿਅੰਕਾ ਅਤੇ Nick Jonas ਸਮੇਂ ਤੋਂ ਪਹਿਲਾਂ ਬਣੇ ਮਾਤਾ-ਪਿਤਾ, ਕੀ ਉਨ੍ਹਾਂ ਦੀ ਧੀ Pre-Mature ਹੈ ?
‘ਦੇਸੀ ਗਰਲ’ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਲੰਬੇ ਸਮੇਂ ਤੋਂ ਆਪਣੇ ਫੈਮਿਲੀ ਪਲੈਨਿੰਗ ਨੂੰ ਲੈ ਕੇ ਸੁਰਖੀਆਂ ਵਿੱਚ ਸਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਅਚਾਨਕ ਦੋਹਾਂ ਨੇ ਮਾਤਾ-ਪਿਤਾ ਬਣਨ ਦੀ ਖੁਸ਼ਖਬਰੀ ਸੁਣਾਈ। ਜਿਸ ਤੋਂ ਬਾਅਦ ਪ੍ਰਸ਼ੰਸਕਾਂ
Read More
September 30, 20210
ਭਵਾਨੀਪੁਰ ਉਪ ਚੋਣ ਦੌਰਾਨ BJP ਆਗੂ ਦੀ ਕਾਰ ‘ਤੇ ਹਮਲਾ, TMC ‘ਤੇ ਲੱਗੇ ਦੋਸ਼
ਭਵਾਨੀਪੁਰ ਵਿਧਾਨ ਸਭਾ ਉਪ ਚੋਣ ਨੂੰ ਲੈ ਕੇ ਇਲਾਕੇ ਵਿੱਚ ਸਵੇਰ ਤੋਂ ਹੀ ਤਣਾਅ ਹੈ। ਸ਼ਾਮ ਨੂੰ, ਭਵਾਨੀਪੁਰ ਵਿਧਾਨ ਸਭਾ ਖੇਤਰ ਵਿੱਚ ਭਾਜਪਾ ਨੇਤਾ ਕਲਿਆਣ ਚੌਬੇ ਦੀ ਗੱਡੀ ਉੱਤੇ ਹਮਲਾ ਕੀਤਾ ਗਿਆ ਹੈ ਅਤੇ ਤੋੜਭੰਨ ਕੀਤੀ ਗਈ ਹੈ। ਭਾਜਪਾ ਨੇ ਇਸ ਸਬੰਧੀ
Read More

Comment here