ਪੰਜਾਬ ਦੇ ਮਸ਼ਹੂਰ ਪਿੰਡ ਕਾਹਨੂੰਵਾਨ ਵਿੱਚ 19 ਸਾਲਾ ਨੌਜਵਾਨ ਦੀ ਲਾਸ਼ ਖੇਤਾਂ ਦੇ ਦਰੱਖਤ ਉਤੇ ਲਟਕਦੀ ਮਿਲਨ ਕਰਕੇ ਆਸੇ ਪਾਸੇ ਦੇ ਲੋਕ ‘ਚ ਤਣਾਅ ਦਾ ਮਹੌਲਬਨ ਗਿਆ, ਫਿਲਹਾਲ ਅਜੇ ਲੜਕੇ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਸੂਤਰਾਂ ਅਨੁਸਾਰ ਮ੍ਰਿਤਕ ਦਾ ਨਾਮ ਗੌਰਵ ਸੀ, ਮ੍ਰਿਤਕ ਦੇ ਪਿਤਾ ਪਵਨ ਸਿੰਘ ਨੇ ਦੱਸਿਆ ਕਿ ਉਸਦਾ ਬੇਟਾ ‘ਬੇਅੰਤ ਇੰਜੀਨੀਅਰਿੰਗ ਕਾਲਜ’ ਵਿੱਚ BTec ਕਰ ਰਿਹਾ ਸੀ ਅਤੇ ਉਸਦਾ ਤੀਜਾ ਸਮੈਸਟਰ ‘ਚ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਹ ਫੌਜ ਵਿੱਚ ਭਰਤੀ ਹੋਣ ਦੀ ਤਿਆਰੀ ਕਰ ਰਿਹਾ ਸੀ ਅਤੇ ਰੋਜ਼ ਭੱਜਣ ਜਾਂਦਾ ਸੀ ਅਤੇ ਸ਼ਨੀਵਾਰ ਸ਼ਾਮੀ ਉਹ ਭੱਜ ਕੇ ਘਰ ਵਾਪਸ ਨਹੀਂ ਆਇਆ। ਪਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਵਾਸੀਆਂ ਨੇ ਦੱਸਿਆ ਕਿ ਗੌਰਵ ਦੀ ਲਾਸ਼ ਖੇਤਾਂ ਵਿਚ ਦਰੱਖਤ ਨਾਲ ਲਟਕ ਰਹੀ ਹੈ। ਉਸਨੇ ਦੱਸਿਆ ਕਿ ਗੌਰਵ ਦਾ ਕਦੇ ਕਿਸੇ ਨਾਲ ਝਗੜਾ ਨਹੀਂ ਹੋਇਆ ਅਤੇ ਨਾ ਹੀ ਉਸਨੇ ਕਦੇ ਉਸਨੂੰ ਕਿਸੇ ਸਮੱਸਿਆ ਬਾਰੇ ਦੱਸਿਆ। ਮੌਕੇ ‘ਤੇ ਪਹੁੰਚੇ ਥਾਣਾ ਕਾਹਨੂੰਵਾਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੌਰਵ ਠਾਕੁਰ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਪਰ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
ਦਰੱਖਤ ਨਾਲ ਲਟਕਦਾ ਮਿਲਿਆ ਫੌਜੀ ਬਣਨ ਦੇ ਸੁਫ਼ਨੇ ਦੇਖਣ ਵਾਲਾ ਨੌਜਵਾਨ Gaurav
January 11, 20210

Related tags :
LiveAccident LiveDeath LiveSuicide
Related Articles
July 5, 20240
ਵੱਡੇ ਵੱਡੇ ਟੋਇਆ ਤੋਂ ਲੋਕ ਪਰੇ/ਸ਼ਾ/ਨ ,ਟੁੱਟੀ/ ਸੜਕ ਤੋਂ ਜਾਣ ਵਾਲੇ ਲੋਕਾ ਦਾ ਫੁੱ/ਟਿ/ਆ ਗੁੱਸਾ ਡਮਰੂ ਵਜਾ ਕੇ ਕੀਤਾ ਪ੍ਰ/ਦਰ/ਸ਼ਨ ||
ਪਿਛਲੇ ਦੋ ਸਾਲਾਂ ਤੋਂ ਉਪਲੀ ਰੋਡ, ਸੰਗਰੂਰ ਦੇ ਲੋਕ ਇੱਥੇ ਵਾਪਰਦੇ ਹੀ ਕਿਸੇ ਨਾ ਕਿਸੇ ਹਾਦਸੇ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ, ਜਿਸ ਨੂੰ ਲੈ ਕੇ ਅੱਜ ਉਪਲੀ ਰੋਡ 'ਤੇ ਸਥਿਤ ਵੱਖ-ਵੱਖ ਕਾਲੋਨੀਆਂ 'ਚ ਰਹਿਣ ਵਾਲੇ ਲੋਕਾਂ ਨੇ ਸੰਗਰੂਰ ਪ੍
Read More
September 12, 20220
ਮੋਗਾ ‘ਚ ਜਵੈਲਰ ਦੀ ਦੁਕਾਨ ‘ਤੇ ਵੱਡੀ ਲੁੱਟ, ਹਥਿਆਰਬੰਦ ਬਦਮਾਸ਼ਾਂ ਨੇ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਲੁੱਟੀ
ਹਥਿਆਰਬੰਦ ਬਦਮਾਸ਼ਾਂ ਨੇ ਦਿਨ ਦਿਹਾੜੇ ਇੱਥੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪਿੰਡ ਮਹੇਸਰੀ ‘ਚ ਜਵੈਲਰ ਬਲਰਾਜ ਸਿੰਘ ਦੀ ਦੁਕਾਨ ‘ਚ ਦਾਖਲ ਹੋ ਕੇ ਲੁੱਟ ਕੀਤੀ। ਉਹ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ।
Read More
November 11, 20240
ਹਲਕਾ ਅਜਨਾਲਾ ਦੇ ਨੁਜਵਾਨਾਂ ਨੇ ਖੇਡਾਂ ਵਤਨ ਪੰਜਾਬ ਦੀਆਂ ‘ਚ ਜਿੱਤੇ ਗੋਲ੍ਡ, ਬ੍ਰਾਊਨ ਮੈਡਲ!
ਪੰਜਾਬ 'ਚ ਜਿੱਥੇ ਇਕ ਪਾਸੇ ਨੁਜਵਾਨਾਂ ਦੀਆਂ ਨਸ਼ੇ 'ਚ ਗੁਲਤਾਨ ਹੁਣ ਦੀਆਂ ਖ਼ਬਰਾਂ ਆਏ ਦਿਨ ਸੁਨਣ ਨੂੰ ਮਿਲਦੀਆਂ ਹਨ ਤੇ ਪੰਜਾਬ ਦੇ ਉੱਤੇ ਉਡਤਾ ਪੰਜਾਬ ਵਰਗੀਆਂ ਫ਼ਿਲਮਾਂ ਵੀ ਬਨ ਚੁੱਕੀਆਂ ਹਨ!ਪਰ ਜ਼ੇਕਰ ਦੂਸਰੀ ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦ
Read More
Comment here