ਪੰਜਾਬ ‘ਚ ਜਿੱਥੇ ਇਕ ਪਾਸੇ ਨੁਜਵਾਨਾਂ ਦੀਆਂ ਨਸ਼ੇ ‘ਚ ਗੁਲਤਾਨ ਹੁਣ ਦੀਆਂ ਖ਼ਬਰਾਂ ਆਏ ਦਿਨ ਸੁਨਣ ਨੂੰ ਮਿਲਦੀਆਂ ਹਨ ਤੇ ਪੰਜਾਬ ਦੇ ਉੱਤੇ ਉਡਤਾ ਪੰਜਾਬ ਵਰਗੀਆਂ ਫ਼ਿਲਮਾਂ ਵੀ ਬਨ ਚੁੱਕੀਆਂ ਹਨ!ਪਰ ਜ਼ੇਕਰ ਦੂਸਰੀ ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਨੁਜਵਾਨਾਂ ਨੇ ਖੇਡਾਂ ਵਿੱਚ ਦੇਸ਼ ਅਤੇ ਵਿਦੇਸ਼ ‘ਚ ਵੱਡੀਆਂ ਉਪਲੱਬਦੀਆਂ ਹਾਸਿਲ ਕੀਤੀਆਂ ਹਨ!ਲੁਧਿਆਣਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ ‘ਚ ਪੰਜਾਬ ਭਰ ਤੋਂ ਨੁਜਵਾਨਾਂ ਨੇ ਹਿੱਸਾ ਲਿਆ ਸੀ!ਜਿਸ ਵਿੱਚ ਅਜਨਾਲਾ ਦੇ ਪਿੰਡ ਗੁਜ਼ਾਪੀਰ ‘ਚ ਵਿਦੇਸ਼ ਤੋਂ ਟ੍ਰੇਨਿੰਗ ਹਾਸਿਲ ਕਰਕੇ ਮਿਕ੍ਸ ਮਾਰਸ਼ਲ ਆਰਟ ਦੀ ਮੁਫ਼ਤ ‘ਚ ਟ੍ਰੇਨਿੰਗ ਦੇ ਰਹੇ ਗੁਰਕੀਰਤ ਸਿੰਘ ਦੀ ਅਕੈਡਮੀ ਦੇ ਤਿੰਨ ਨੁਜਵਾਨਾਂ ਨੇ ਮੈਡਲ ਹਾਸਿਲ ਕੀਤੇ ਹਨ!
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਸਟ੍ਰੇਲੀਆ ਤੋਂ ਮਿਕ੍ਸ ਮਾਰਸ਼ਲ ਆਰਟ ਦੀ ਟ੍ਰੇਨਿੰਗ ਹਾਂਸਿਲ ਕਰਕੇ ਵਾਪਿਸ ਪਰਤੇ ਅਤੇ ਪਿੱਛਲੇ ਲੰਮੇ ਸਮੇਂ ਤੋਂ ਮਿਕ੍ਸ ਮਾਰਸ਼ਲ ਆਰਟ ਦੀ ਅਕੈਡਮੀ ਚਲਾ ਰਹੇ ਗੁਰਕੀਰਤ ਸਿੰਘ ਨੇ ਕਿਹਾ ਪੰਜਾਬ ਸਰਕਾਰ ਵਲੋਂ ਲੁਧਿਆਣਾ ਚ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਸੀ!ਜਿਸ ਵਿੱਚ ਸਾਡੀ ਅਕੈਡਮੀ ਦੇ ਤਿੰਨ ਨੁਜਵਾਨਾਂ ਨੇ ਹਿੱਸਾ ਲਿਆ ਸੀ!ਜਿਸ ਵਿੱਚ ਅਮੀਤ ਚੀਦਾ ਨੇ ਕਿੱਕ boxing ‘ਚ ਗੋਲ੍ਡ ਮੈਡਲ ਅਤੇ ਅਨੋਸ਼ ਨੇ ਕਿੱਕ boxing ਵਿੱਚ ਬ੍ਰਾਊਨ ਮੈਡਲ ਤੇ ਰਮਜ਼ਾਂਨਦੀਪ ਨੇ ਵੀ ਬ੍ਰਾਊਨ ਮੈਡਲ ਹਾਸਿਲ ਕੀਤਾ!ਉਹਨ੍ਹਾਂ ਅੱਗੇ ਕਿਹਾ ਸਾਰੇ ਜ਼ਿਲ੍ਹੇ ਵਿੱਚੋ ਸਾਡੀ ਅਕੈਡਮੀ ਦੇ ਨੁਜਵਾਨਾਂ ਨੇ ਮੈਡਲ ਜਿੱਤੇ ਹਨ!ਉਹਨ੍ਹਾਂ ਅੱਗੇ ਕਿਹਾ ਮੇਰੇ ਵਲੋਂ ਪਿੰਡ ਵਾਸੀ ਸੱਜਣਾ ਮਿੱਤਰਾਂ ਦੇ ਸਹਿਯੋਗ ਨਾਲ ਅਕੈਡਮੀ ਚਲਾਈ ਜਾ ਰਹੀ ਜਿਸ ਵਿੱਚ 40ਤੋਂ 50 ਬੱਚਿਆਂ ਨੂੰ ਫ਼ਰੀ ‘ਚ ਟ੍ਰੇਨਿੰਗ ਦਿੱਤੀ ਜਾ ਰਹੀ ਹੈ!
ਖੇਡਾਂ ਵਤਨ ਪੰਜਾਬ ਦੀਆਂ ਵਿੱਚੋ ਮੈਡਲ ਜਿੱਤਨ ਵਾਲੇ ਨੁਜਵਾਨਾਂ ਨੇ ਕਿਹਾ ਅਸੀਂ ਪਿੱਛਲੇ ਪੰਜ ਸਾਲਾ ਤੋਂ ਟ੍ਰੇਨਿੰਗ ਲੈ ਰਹੇ ਹੈ!ਅਸੀਂ ਬਹੁਤ ਖੁਸ਼ੀ ਮਹਿਸੂਸ ਰਹੇ ਹੈ!ਉਹਨ੍ਹਾਂ ਅੱਗੇ ਕਿਹਾ ਅਸੀਂ ਪਹਿਲਾ ਵੀ ਕਈ ਫਾਈਟਸ ਜਿੱਤ ਚੁੱਕੇ ਹੈ!ਉਹਨ੍ਹਾਂ ਨੁਜਵਾਨਾਂ ਨੂੰ ਅਪੀਲ ਕਰਦਿਆ ਕਿਹਾ ਨਸ਼ਿਆ ਤੋਂ ਦੂਰ ਰਹੋ ਅਤੇ ਗੇਮਾਂ ਨਾਲ ਜਰੁਰ ਜੋੜੋ!
ਇਸ ਸੰਬੰਧੀ ਪਿੰਡ ਵਾਸੀਆਂ ਨੇ ਕਿਹਾ ਸਾਡੇ ਪਿੰਡ ਲਈ ਮਾਨ ਵਾਲੀ ਗੱਲ ਹੈ ਸਾਡੇ ਪਿੰਡ ਦੇ ਦੋ ਬੱਚੇ ਮੈਡਲ ਲਾ ਕੇ ਆਏ ਹਨ!ਜਿਨ੍ਹਾਂ ਨੇ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ!ਉਹਨ੍ਹਾਂ ਅੱਗੇ ਕਿਹਾ ਸਾਡੇ ਪਿੰਡ ਦੇ ਗੁਰਕੀਰਤ ਸਿੰਘ ਵਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ! ਜਿਸ ਵਲੋਂ ਆਸਟ੍ਰੇਲੀਆ ਤੋਂ ਟ੍ਰੇਨਿੰਗ ਹਾਸਿਲ ਕਰਕੇ ਇੱਥੇ ਅਕੈਡਮੀ ਖੋਲ ਕੇ ਬੱਚਿਆਂ ਨੂੰ ਫ਼ਰੀ ‘ਚ ਟ੍ਰੇਨਿੰਗ ਦਿੱਤੀ ਜਾ ਰਹੀ ਹੈ!ਉਹਨ੍ਹਾਂ ਅੱਗੇ ਕਿਹਾ ਗੁਰਕੀਰਤ ਫ਼ਰੀ ਟ੍ਰੇਨਿੰਗ ਦੇ ਨਾਲ ਜੋ ਬੱਚੇ ਸਟੇਟ ਨੈਸ਼ਨਲ ਖੇਡਣ ਜਾਂਦੇ ਹਨ ਇਹ ਉਹਨ੍ਹਾਂ ਦੀ ਆਰਥਿਕ ਮੱਦਦ ਵੀ ਕਰਦੇ ਹਨ!


Comment here