ਪੰਜਾਬ ਦੇ ਮਸ਼ਹੂਰ ਪਿੰਡ ਕਾਹਨੂੰਵਾਨ ਵਿੱਚ 19 ਸਾਲਾ ਨੌਜਵਾਨ ਦੀ ਲਾਸ਼ ਖੇਤਾਂ ਦੇ ਦਰੱਖਤ ਉਤੇ ਲਟਕਦੀ ਮਿਲਨ ਕਰਕੇ ਆਸੇ ਪਾਸੇ ਦੇ ਲੋਕ ‘ਚ ਤਣਾਅ ਦਾ ਮਹੌਲਬਨ ਗਿਆ, ਫਿਲਹਾਲ ਅਜੇ ਲੜਕੇ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਸੂਤਰਾਂ ਅਨੁਸਾਰ ਮ੍ਰਿਤਕ ਦਾ ਨਾਮ ਗੌਰਵ ਸੀ, ਮ੍ਰਿਤਕ ਦੇ ਪਿਤਾ ਪਵਨ ਸਿੰਘ ਨੇ ਦੱਸਿਆ ਕਿ ਉਸਦਾ ਬੇਟਾ ‘ਬੇਅੰਤ ਇੰਜੀਨੀਅਰਿੰਗ ਕਾਲਜ’ ਵਿੱਚ BTec ਕਰ ਰਿਹਾ ਸੀ ਅਤੇ ਉਸਦਾ ਤੀਜਾ ਸਮੈਸਟਰ ‘ਚ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਹ ਫੌਜ ਵਿੱਚ ਭਰਤੀ ਹੋਣ ਦੀ ਤਿਆਰੀ ਕਰ ਰਿਹਾ ਸੀ ਅਤੇ ਰੋਜ਼ ਭੱਜਣ ਜਾਂਦਾ ਸੀ ਅਤੇ ਸ਼ਨੀਵਾਰ ਸ਼ਾਮੀ ਉਹ ਭੱਜ ਕੇ ਘਰ ਵਾਪਸ ਨਹੀਂ ਆਇਆ। ਪਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਵਾਸੀਆਂ ਨੇ ਦੱਸਿਆ ਕਿ ਗੌਰਵ ਦੀ ਲਾਸ਼ ਖੇਤਾਂ ਵਿਚ ਦਰੱਖਤ ਨਾਲ ਲਟਕ ਰਹੀ ਹੈ। ਉਸਨੇ ਦੱਸਿਆ ਕਿ ਗੌਰਵ ਦਾ ਕਦੇ ਕਿਸੇ ਨਾਲ ਝਗੜਾ ਨਹੀਂ ਹੋਇਆ ਅਤੇ ਨਾ ਹੀ ਉਸਨੇ ਕਦੇ ਉਸਨੂੰ ਕਿਸੇ ਸਮੱਸਿਆ ਬਾਰੇ ਦੱਸਿਆ। ਮੌਕੇ ‘ਤੇ ਪਹੁੰਚੇ ਥਾਣਾ ਕਾਹਨੂੰਵਾਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੌਰਵ ਠਾਕੁਰ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਪਰ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
ਦਰੱਖਤ ਨਾਲ ਲਟਕਦਾ ਮਿਲਿਆ ਫੌਜੀ ਬਣਨ ਦੇ ਸੁਫ਼ਨੇ ਦੇਖਣ ਵਾਲਾ ਨੌਜਵਾਨ Gaurav
