Indian PoliticsNationNewsWorld

ਭਾਰਤ ਦਾ ਗੋਲਡ ਜਿੱਤਣ ਦਾ ਟੁੱਟਿਆਂ ਸੁਪਨਾ ਸੈਮੀਫਾਈਨਲ ‘ਚ ਹਾਰੇ ਪੁਨੀਆ, ਪਰ ਮੈਡਲ ਦੀ ਉਮੀਦ ਅਜੇ ਵੀ ਬਰਕਰਾਰ

ਟੋਕੀਓ ਓਲੰਪਿਕਸ ਦਾ ਅੱਜ 15 ਵਾਂ ਦਿਨ ਹੈ। ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੁਨੀਆ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਏ ਹਨ। ਪੁਨੀਆ ਨੂੰ ਸੈਮੀਫਾਈਨਲ ਮੈਚ ਵਿੱਚ ਹਾਜੀ ਅਲੀਏਵ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਹਾਲਾਂਕਿ, ਬਜਰੰਗ ਅਜੇ ਵੀ ਕਾਂਸੀ ਤਮਗੇ ਦੀ ਦੌੜ ਵਿੱਚ ਹੈ। ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੁਨੀਆ ਨੂੰ ਸੈਮੀਫਾਈਨਲ ਮੈਚ ਵਿੱਚ ਤਿੰਨ ਵਾਰ ਦੇ ਵਿਸ਼ਵ ਚੈਂਪੀਅਨ ਅਜ਼ਰਬਾਈਜਾਨ ਦੇ ਹਾਜੀ ਅਲੀਏਵ ਨੇ12-5 ਨਾਲ ਹਰਾਇਆ ਹੈ। ਇਸ ਦੇ ਨਾਲ ਹੀ ਗੋਲਫਰ ਅਦਿਤੀ ਅਸ਼ੋਕ ਨੇ ਵੀ ਮੈਡਲ ਦੀ ਉਮੀਦ ਜਗਾ ਦਿੱਤੀ ਹੈ। ਅਦਿਤੀ ਤੀਜੇ ਦੌਰ ਤੋਂ ਬਾਅਦ ਦੂਜੇ ਸਥਾਨ ‘ਤੇ ਹੈ। ਮੈਚ ਦਾ ਚੌਥਾ ਅਤੇ ਆਖਰੀ ਗੇੜ ਸ਼ਨੀਵਾਰ ਨੂੰ ਖੇਡਿਆ ਜਾਵੇਗਾ।

ਸਵੇਰੇ ਟੋਕੀਓ ਓਲੰਪਿਕਸ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦੀ ਹਾਰ ਤੋਂ ਬਾਅਦ ਦੇਸ਼ ਵਾਸੀਆਂ ਦੀਆਂ ਨਜ਼ਰਾਂ ਪਹਿਲਵਾਨ ਬਜਰੰਗ ਪੂਨੀਆ ‘ਤੇ ਟਿਕੀਆਂ ਹੋਈਆਂ ਸਨ। ਪਰ ਮੈਡਲ ਦੇ ਮਜ਼ਬੂਤ ​​ਦਾਅਵੇਦਾਰ ਮੰਨੇ ਜਾਣ ਵਾਲੇ ਪਹਿਲਵਾਨ ਬਜਰੰਗ ਪੁਨੀਆ ਨੇ ਨਿਰਾਸ਼ ਕੀਤਾ ਹੈ।

Comment here

Verified by MonsterInsights