SIT(ਸਿੱਟ) ਨੇ ਪੰਜਾਬ ਦੇ ਮਸਹੂਰ ਕੋਟਕਪੂਰਾ ਗੋਲੀ ਕਾਂਡ ਵਿੱਚ ਆਏ ਦਿਨ ਹੋ ਰਹੇ ਨੇ ਨਵੇਂ ਨਵੇਂ ਖੁਲਾਸੇ ਅਤੇ ਕਈ ਨਾਮਚੀਨ ਅਫਸਰ ਦੇ ਨਾਮ ਆ ਰਹੇ ਸਾਹਮਣੇ ਇਸੇ ਸਬੰਧੀ ਅੱਜ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖ਼ਿਲਾਫ਼ ਕੋਰਟ ਵਿਚ ਚਾਲਾਨ ਪੇਸ਼ ਕਰ ਦਿੱਤਾ ਹੈ। ਚਾਲਾਨ ਵਿੱਚ ਕੋਟਕਪੂਰਾ ਗੋਲੀ ਕਾਂਡ ਦੀ ਸਾਜ਼ਿਸ਼ ਵਿੱਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਸ਼ਮੂਲੀਅਤ ਦਾ ਦਾਅਵਾ ਵੀ ਕੀਤਾ ਗਿਆ ਹੈ। ਇਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਵਿਸ਼ੇਸ਼ ਜਾਂਚ ਟੀਮ ਬਹਿਬਲ ਗੋਲੀ ਕਾਂਡ ਵਿੱਚ ਵੀ ਸੁਮੇਧ ਸਿੰਘ ਸੈਣੀ ਖ਼ਿਲਾਫ਼ ਅਦਾਲਤ ਵਿੱਚ ਚਾਲਾਨ ਪੇਸ਼ ਕਰ ਚੁੱਕੀ ਹੈ। ਜ਼ਿਕਰਯੋਗ ਹੈ ਕਿ 14 ਅਕਤੂਬਰ 2015 ਦੀ ਸਵੇਰ ਨੂੰ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਦੇ ਕੋਟਕਪੂਰਾ ਵਿੱਚ ਵਾਪਰੇ ਗੋਲੀ ਕਾਂਡ ਦੌਰਾਨ 34 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ ਅਤੇ ਪੰਜਾਬ ਪੁਲੀਸ ਨੇ ਪ੍ਰਦਰਸ਼ਨ ਮਗਰੋਂ ਧਰਨਾਕਾਰੀਆਂ ਖ਼ਿਲਾਫ਼ ਹੀ ਇਰਾਦਾ ਕਤਲ ਅਤੇ ਅੱਗਜ਼ਨੀ ਦੇ ਆਰੋਪ ਤਹਿਤ ਪਰਚੇ ਦਰਜ ਕਰ ਦਿੱਤੇ ਸਨ ਅਤੇ ਇਹ ਗੋਲੀਕਾਂਡ ਉਦੋਂ ਤੋਂ ਲੈ ਕੇ ਹੁਣ ਤਕ ਸੁਰਖੀਆਂ ‘ਚ ਹੈ।
ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ ਫਿਰ ਸੁਰਖੀਆਂ ‘ਚ Ex DGP Punjab Sumedh Singh Saini
January 18, 20210

Related tags :
#kotakpuraGolikaand Exdgppunjabsumedhsingh saini
Related Articles
February 5, 20220
ਪੰਜਾਬ ‘ਚ ਮੱਠੀ ਹੋਈ ਕੋਰੋਨਾ ਦੀ ਰਫਤਾਰ, 8 ਦਿਨ ‘ਚ ਸੰਕਰਮਣ ਦਰ 11 ਤੋਂ ਘੱਟ ਕੇ ਹੋਈ 4 ਫੀਸਦੀ
ਪੰਜਾਬ ਵਿੱਚ ਕਰੋਨਾ ਦੀ ਲਹਿਰ ਰੁਕ ਗਈ ਹੈ। ਪਿਛਲੇ 8 ਦਿਨਾਂ ‘ਚ ਪੰਜਾਬ ‘ਚ ਫੈਲੇ ਕੋਰੋਨਾ ਦੀ ਲਾਗ ਦਰ 10 ਫੀਸਦੀ ਤੋਂ ਘੱਟ ਕੇ 4 ਫੀਸਦੀ ‘ਤੇ ਆ ਗਈ ਹੈ। ਇਹ ਇਸ ਲਈ ਵੀ ਅਹਿਮ ਹੈ ਕਿਉਂਕਿ ਟੈਸਟਿੰਗ ਲਗਾਤਾਰ 35 ਹਜ਼ਾਰ ਦੇ ਨੇੜੇ ਹੋ ਰਹੀ
Read More
June 21, 20220
ਪਟਨਾ ਤੋਂ ਦਿੱਲੀ ਆ ਰਹੇ ਸਪਾਈਸਜੈੱਟ ਜਹਾਜ਼ ਦੇ ਇੰਜਣ ‘ਚ ਲੱਗੀ ਅੱਗ, ਕਰਾਈ ਗਈ ਐਮਰਜੈਂਸੀ ਲੈਂਡਿੰਗ
ਪਟਨਾ ਏੇਅਰਪੋਰਟ ‘ਤੇ ਸਪਾਈਸਜੈੱਟ ਦੀ ਫਲਾਈਟ SG-725 ਦੇ ਇੰਜਣ ਵਿਚ ਅੱਗ ਲੱਗ ਗਈ। ਜਹਾਜ਼ ਪਟਨਾ ਤੋਂ ਦਿੱਲੀ ਆ ਰਿਹਾ ਸੀ। ਅੱਗ ਲੱਗਣ ਦੇ ਬਾਅਦ ਫਲਾਈਟ ਦੀ ਸੁਰੱਖਿਅਤ ਲੈਂਡਿੰਗ ਕਰਾਈ ਗਈ ਹੈ। ਅੱਗ ਲੱਗਣ ਨਾਲ ਇੰਜਣ ਤੋਂ ਧੂੰਆਂ ਨਿਕਲਣ ਲੱਗਾ।
ਜਹ
Read More
April 6, 20220
ਇਮਰਾਨ ਦੀ ਪਤਨੀ ਬੁਸ਼ਰਾ ਬੀਬੀ ਦੀ ਸਹੇਲੀ 90,000 ਡਾਲਰ ਲੈ ਭੱਜੀ ਦੁਬਈ, ਅਰਬਾਂ ਰੁਪਏ ਦੇ ਘਪਲੇ ਦਾ ਦੋਸ਼
ਪਾਕਿਸਤਾਨ ਵਿੱਚ ਸਿਆਸੀ ਉਥਲ-ਪੁਥਲ ਜਾਰੀ ਹੈ। ਇਸੇ ਵਿਚਾਲੇ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਦੀ ਨੇੜਲੀ ਸੇਹਲੀ ਦੀ ਮੁਲਕ ਛੱਡ ਕੇ ਭੱਜ ਜਾਣ ਦੀ ਖਬਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ‘ਤੇ ਫਰਾਹ ਖਾਨ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਵਿੱਚ ਉ
Read More
Comment here