Farmer NewsIndian PoliticsLudhiana NewsNationNewsPunjab newsWorld

Delhi ਦੇ Tikri Border ‘ਤੇ ਮਨਾਇਆ ਗਿਆ ਗ਼ਦਰੀ ਯੋਧੇ Baba Sohan Singh bhakna ਦਾ ਜਨਮਦਿਨ

ਗਦਰ ਲਹਿਰ

ਦਿੱਲੀ ਦੇ Tikri Border ‘ਤੇ BKU ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਅੱਜ ਗ਼ਦਰੀ ਯੋਧੇ Baba Sohan Singh bhakna ਦਾ ਜਨਮਦਿਨ ਮਨਾਇਆ ਗਿਆ। ਬਾਬਾ ਸੋਹਣ ਸਿੰਘ ਭਕਨਾ ਵੱਲੋਂ ਗ਼ਦਰ ਲਹਿਰ ‘ਚ ਨਿਭਾਏ ਰੋਲ ਤੇ ਉਸ ਤੋਂ ਮਗਰੋਂ ਪੰਜਾਬ ਦੀ ਕਿਸਾਨ ਲਹਿਰ ਅੰਦਰ ਲੜੇ ਜੁਝਾਰੂ ਸੰਘਰਸ਼ਾਂ ਨੂੰ ਯਾਦ ਕੀਤਾ ਗਿਆ ਤੇ ਬਾਬਾ ਸੋਹਣ ਸਿੰਘ ਭਕਨਾ ਦੀ ਕੁਰਬਾਨੀ ਤੇ ਦੁੱਖ ਤਕਲੀਫ਼ਾਂ ਕੱਟਣ ਦੀ ਭਾਵਨਾ ਤੋਂ ਪ੍ਰੇਰਨਾ ਲੈਣ ਦਾ ਹੋਕਾ ਦਿੱਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਮਹਿਲਾ ਆਗੂ ਹਰਿੰਦਰ ਕੌਰ ਨੇ ਕਿਹਾ ਕਿ Modi Govt ਨੂੰ ਸੰਘਰਸ਼ ਦੇ ਜ਼ੋਰ ‘ਤੇ ਘੇਰ ਕੇ ਦੁਬਾਰਾ ਗੱਲਬਾਤ ਲਈ ਬਿਠਾਉਣਾ Kisan olan ਦੀ ਪ੍ਰਾਪਤੀ ਹੈ ਪਰ ਅਜੇ ਉਸ ਨੂੰ ਕਾਲੇ ਖੇਤੀ ਕਾਨੂੰਨ ਰੱਦ ਕਰਨ, ਸਾਰੇ ਮੁਲਕ ਚ ਸਭਨਾਂ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ਤੇ ਸਰਕਾਰੀ ਖਰੀਦ ਨੂੰ ਸੰਵਿਧਾਨਕ ਦਰਜਾ ਦਿਵਾਉਣ ਵਰਗੀਆਂ ਮੰਗਾਂ ਮੰਨਣ ਲਈ ਮਜਬੂਰ ਕਰਨਾ ਬਾਕੀ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਸੰਘਰਸ਼ ਅੰਦਰ ਭਰਮ ਭੁਲੇਖੇ ਫੈਲਾਉਣ ਤੇ ਜਥੇਬੰਦੀਆਂ ‘ਚ ਪਾਟਕ ਪਾਉਣ ਲਈ ਗੱਲਬਾਤ ਨੂੰ ਹਥਿਆਰ ਦੇ ਤੌਰ ‘ਤੇ ਵਰਤਣ ਦਾ ਯਤਨ ਕਰੇਗੀ ਜਿਸ ਤੋਂ ਲੋਕਾਂ ਨੂੰ ਸੁਚੇਤ ਹੋਣ ਦੀ ਜਰੂਰਤ ਹੈ। ਅੱਜ ਰੈਲੀ ‘ਚ ਭਾਰੀ ਮੀਂਹ ਕਾਰਨ ਵਿਘਨ ਪੈਣ ਕਰਕੇ ਸਟੇਜ ਮਿੱਥੇ ਸਮੇਂ ਨਾਲੋਂ ਇਕ ਘੰਟਾ ਪਹਿਲਾਂ ਸਮਾਪਤ ਕਰਨੀ ਪਈ। ਰੈਲੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂਆਂ ਤੋਂ ਇਲਾਵਾ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸੁਖਵੰਤ ਸਿੰਘ ਵਲਟੋਹਾ,ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂ ਬਲਿਹਾਰ ਸਿੰਘ, ਹਰਿਆਣੇ ਤੋਂ ਕਿਰਪਾਲ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਭਵਾਨੀ ਦੇ ਪ੍ਰਦੇਸ਼ ਪ੍ਰਧਾਨ ਰਵੀ ਆਜ਼ਾਦ , ਬਚਿੱਤਰ ਕੌਰ ਨੇ ਵੀ ਸੰਬੋਧਨ ਕੀਤਾ।

Comment here

Verified by MonsterInsights