ਦਿੱਲੀ ਦੇ Tikri Border ‘ਤੇ BKU ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਅੱਜ ਗ਼ਦਰੀ ਯੋਧੇ Baba Sohan Singh bhakna ਦਾ ਜਨਮਦਿਨ ਮਨਾਇਆ ਗਿਆ। ਬਾਬਾ ਸੋਹਣ ਸਿੰਘ ਭਕਨਾ ਵੱਲੋਂ ਗ਼ਦਰ ਲਹਿਰ ‘ਚ ਨਿਭਾਏ ਰੋਲ ਤੇ ਉਸ ਤੋਂ ਮਗਰੋਂ ਪੰਜਾਬ ਦੀ ਕਿਸਾਨ ਲਹਿਰ ਅੰਦਰ ਲੜੇ ਜੁਝਾਰੂ ਸੰਘਰਸ਼ਾਂ ਨੂੰ ਯਾਦ ਕੀਤਾ ਗਿਆ ਤੇ ਬਾਬਾ ਸੋਹਣ ਸਿੰਘ ਭਕਨਾ ਦੀ ਕੁਰਬਾਨੀ ਤੇ ਦੁੱਖ ਤਕਲੀਫ਼ਾਂ ਕੱਟਣ ਦੀ ਭਾਵਨਾ ਤੋਂ ਪ੍ਰੇਰਨਾ ਲੈਣ ਦਾ ਹੋਕਾ ਦਿੱਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਮਹਿਲਾ ਆਗੂ ਹਰਿੰਦਰ ਕੌਰ ਨੇ ਕਿਹਾ ਕਿ Modi Govt ਨੂੰ ਸੰਘਰਸ਼ ਦੇ ਜ਼ੋਰ ‘ਤੇ ਘੇਰ ਕੇ ਦੁਬਾਰਾ ਗੱਲਬਾਤ ਲਈ ਬਿਠਾਉਣਾ Kisan olan ਦੀ ਪ੍ਰਾਪਤੀ ਹੈ ਪਰ ਅਜੇ ਉਸ ਨੂੰ ਕਾਲੇ ਖੇਤੀ ਕਾਨੂੰਨ ਰੱਦ ਕਰਨ, ਸਾਰੇ ਮੁਲਕ ਚ ਸਭਨਾਂ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ਤੇ ਸਰਕਾਰੀ ਖਰੀਦ ਨੂੰ ਸੰਵਿਧਾਨਕ ਦਰਜਾ ਦਿਵਾਉਣ ਵਰਗੀਆਂ ਮੰਗਾਂ ਮੰਨਣ ਲਈ ਮਜਬੂਰ ਕਰਨਾ ਬਾਕੀ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਸੰਘਰਸ਼ ਅੰਦਰ ਭਰਮ ਭੁਲੇਖੇ ਫੈਲਾਉਣ ਤੇ ਜਥੇਬੰਦੀਆਂ ‘ਚ ਪਾਟਕ ਪਾਉਣ ਲਈ ਗੱਲਬਾਤ ਨੂੰ ਹਥਿਆਰ ਦੇ ਤੌਰ ‘ਤੇ ਵਰਤਣ ਦਾ ਯਤਨ ਕਰੇਗੀ ਜਿਸ ਤੋਂ ਲੋਕਾਂ ਨੂੰ ਸੁਚੇਤ ਹੋਣ ਦੀ ਜਰੂਰਤ ਹੈ। ਅੱਜ ਰੈਲੀ ‘ਚ ਭਾਰੀ ਮੀਂਹ ਕਾਰਨ ਵਿਘਨ ਪੈਣ ਕਰਕੇ ਸਟੇਜ ਮਿੱਥੇ ਸਮੇਂ ਨਾਲੋਂ ਇਕ ਘੰਟਾ ਪਹਿਲਾਂ ਸਮਾਪਤ ਕਰਨੀ ਪਈ। ਰੈਲੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂਆਂ ਤੋਂ ਇਲਾਵਾ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸੁਖਵੰਤ ਸਿੰਘ ਵਲਟੋਹਾ,ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂ ਬਲਿਹਾਰ ਸਿੰਘ, ਹਰਿਆਣੇ ਤੋਂ ਕਿਰਪਾਲ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਭਵਾਨੀ ਦੇ ਪ੍ਰਦੇਸ਼ ਪ੍ਰਧਾਨ ਰਵੀ ਆਜ਼ਾਦ , ਬਚਿੱਤਰ ਕੌਰ ਨੇ ਵੀ ਸੰਬੋਧਨ ਕੀਤਾ।
Delhi ਦੇ Tikri Border ‘ਤੇ ਮਨਾਇਆ ਗਿਆ ਗ਼ਦਰੀ ਯੋਧੇ Baba Sohan Singh bhakna ਦਾ ਜਨਮਦਿਨ
January 5, 20210

Related tags :
delhi kisan andolan Gadar Lehar Kisan Andolan ਬਾਬਾ ਸੋਹਣ ਸਿੰਘ ਭਕਨਾ ਗ਼ਦਰੀ ਯੋਧੇ
Related Articles
January 29, 20220
ਟਿਕਟ ਲਈ ਮਹਿਲਾ ਕਾਂਗਰਸ ਆਈ ਅੱਗੇ, ਕਿਹਾ ‘ਯੂਪੀ ‘ਚ ਲੜਕੀ ਲੜ ਸਕਦੀ ਹੈ ਚੋਣ ਤਾਂ ਪੰਜਾਬ ‘ਚ ਕਿਉਂ ਨਹੀਂ?’
ਵਿਧਾਨ ਸਭਾ ਚੋਣਾਂ ਲਈ ਪੰਜਾਬ ਕਾਂਗਰਸ ਵਿਚ ਟਿਕਟ ਵੰਡ ਨੂੰ ਲੈ ਕੇ ਘਮਾਸਾਨ ਮਚਿਆ ਹੋਇਆ ਹੈ ਤੇ ਹੁਣ ਮਹਿਲਾ ਕਾਂਗਰਸ ਵੀ ਇਸ ਦੌੜ ਵਿਚ ਸ਼ਾਮਲ ਹੋ ਗਈਆਂ ਹਨ। ਪ੍ਰਦੇਸ਼ ਮਹਿਲਾ ਕਾਂਗਰਸ ਦਾ ਦੋਸ਼ ਹੈ ਕਿ ਉਨ੍ਹਾਂ ਦੇ ਸੰਗਠਨ ਤੋਂ ਟਿਕਟ ਦੇ 12 ਦਾਅਵੇਦਾਰ ਸ
Read More
July 16, 20240
15 ਮਹੀਨੇ ਪਹਿਲਾਂ ਇੱਕ ਪੁੱਤ ਨ/ਸ਼ੇ ਦੀ ਭੇਟ ਚੜ ਗਿਆ ਤੇ ਦੂਜਾ ਹੁਣ ਲਾ/ਪ/ਤਾ ਬਜ਼ੁਰਗ ਮਾਪਿਆਂ ਦਾ ਰੋ -ਰੋ ਕੇ ਹੋਇਆ ਬੁਰਾ ਹਾ/ਲ !
ਮਾਮਲਾ ਬਟਾਲੇ ਦੇ ਅਹਿਮਦਾਬਾਦ ਤੋਂ ਸਾਮਣੇ ਆਇਆ ਜਿਥੇ ਇਸ ਗਰੀਬ ਪਰਿਵਾਰ ਦਾ 15 ਮਹੀਨੇ ਪਹਿਲਾਂ ਛੋਟਾ ਪੁੱਤ ਨਸ਼ੇ ਦੀ ਭੇਟ ਚੜ੍ਹ ਗਿਆ ਸੀ ਅਜੇ ਉਸ ਦਾ ਦਰਦ ਨਹੀਂ ਭੁਲਿਆ ਵੱਡੇ ਪੁੱਤ ਨੂੰ ਵੀ ਘਰੋਂ ਗਿਆ ਅੱਜ 15 ਦਿਨ ਹੋ ਗਏ ਉਸਦਾ ਵੀ ਕੋਈ ਪਤਾ ਨਹੀਂ
Read More
November 1, 20230
गाजा के जबालिया कैंप पर इजरायल ने बरपाया कहर, एक ही परिवार के 19 लोगों की मौत
इजरायल और हमास के बीच पिछले 25 दिनों से जारी जंग थमने का नाम नहीं ले रहा है. हाल के दिनों में गाजा पर इजरायल के हमले तेज हो गए हैं. अब तक साढ़े नौ हजार से अधिक लोगों की मौत हो चुकी है. इस बीच इजरायल न
Read More

Comment here