Ludhiana NewsNewsPunjab news

ਅਭਿਸ਼ੇਕ ਸ਼ਰਮਾ ਦੀ ਭੈਣ ਦਾ ਵਿਆਹ ਅੱਜ, 4 ਸਾਲਾਂ ਦੀ ਦੋਸਤੀ ਬਦਲੀ ਪਿਆਰ ‘ਚ, ਫਿਲਮੀ ਏ Love Story

ਅੰਮ੍ਰਿਤਸਰ ਵਿੱਚ ਅੱਜ ਦੇਸ਼ ਦੇ ਸਟਾਰ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਸ਼ਰਮਾ ਵਿਆਹ ਦੇ ਬੰਧਨ ਵਿੱਚ ਬੱਝੇਗੀ। ਉਹ ਲੁਧਿਆਣਾ ਦੇ ਹੌਜ਼ਰੀ ਕਾਰੋਬਾਰੀ ਲੋਵਿਸ਼ ਓਬਰਾਏ ਨਾਲ ਲਾਵਾਂ ਲਵੇਗੀ। ਵਿਆਹ ਸਮਾਰੋਹ ਫੈਸਟਿਨ ਰਿਜ਼ੋਰਟ ਵਿੱਚ ਹੋਵੇਗਾ। ਵਿਆਹ ਦੀ ਬਰਾਤ ਲੁਧਿਆਣਾ ਤੋਂ ਅੰਮ੍ਰਿਤਸਰ ਲਈ ਰਵਾਨਾ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵੀ ਸਮਾਰੋਹ ਵਿੱਚ ਸ਼ਾਮਲ ਹੋਣਗੇ।                                                                                                                                                                                                                                                              ਮੀਡੀਆ ਨਾਲ ਗੱਲਬਾਤ ਵਿੱਚ ਲੋਵਿਸ਼ ਨੇ ਕਿਹਾ ਕਿ ਅਭਿਸ਼ੇਕ ਸ਼ਰਮਾ ਵਿਆਹ ਵਿੱਚ ਸ਼ਾਮਲ ਨਹੀਂ ਹੋਣਗੇ। ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਉਹ ਅਭਿਆਸ ਲਈ ਕਾਨਪੁਰ ਰਵਾਨਾ ਹੋ ਗਏ ਹਨ।ਕੋਮਲ ਦਾ ਵਿਆਹ ਸਿੱਖ ਰੀਤੀ-ਰਿਵਾਜਾਂ ਅਨੁਸਾਰ ਹੋ ਰਿਹਾ ਹੈ, ਕਿਉਂਕਿ ਲਾੜਾ ਲੋਵਿਸ਼ ਓਬਰਾਏ, ਇੱਕ ਸਿੱਖ ਪਰਿਵਾਰ ਤੋਂ ਹੈ। ਲਾਵਿਸ਼ ਸਮਾਰੋਹ ਵੇਰਕਾ ਬਾਈਪਾਸ ‘ਤੇ ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਟਾਹਲੀ ਸਾਹਿਬ ਵਿਖੇ ਹੋਵੇਗਾ। ਲਾਵਾਂ ਦਾ ਸਮਾਂ ਦੁਪਹਿਰ 12 ਵਜੇ ਤੈਅ ਕੀਤਾ ਗਿਆ ਹੈ, ਅਤੇ ਸਿਰਫ਼ ਪਰਿਵਾਰਕ ਮੈਂਬਰ ਹੀ ਮੌਜੂਦ ਹੋਣਗੇ। ਲਾਵਾਂ ਤੋਂ ਬਾਅਦ ਦੁਪਹਿਰ 1 ਵਜੇ ਦੇ ਕਰੀਬ, ਪਰਿਵਾਰ ਰਿਜ਼ੋਰਟ ਲਈ ਰਵਾਨਾ ਹੋਵੇਗਾ।ਦੋਵਾਂ ਦੀ ਲਵ ਸਟੋਰੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਮੀਡੀਆ ਰਿਪੋਰਟਾਂ ਮੁਤਾਬਕ ਲਵਿਸ਼ ਅਤੇ ਕੋਮਲ ਪਹਿਲੀ ਵਾਰ ਅੰਮ੍ਰਿਤਸਰ ਵਿੱਚ ਇੱਕ ਕਾਮਨ ਫ੍ਰੈਂਡ ਦੀ ਪਾਰਟੀ ਵਿੱਚ ਮਿਲੇ ਸਨ। ਉਸ ਸਮੇਂ ਉਸ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਕੋਮਲ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਹੈ। ਪਾਰਟੀ ਵਿੱਚ ਗੱਲਬਾਤ ਕਰਨ ਤੋਂ ਬਾਅਦ ਉਹ ਸੋਸ਼ਲ ਮੀਡੀਆ ‘ਤੇ ਜੁੜੇ ਰਹੇ ਅਤੇ ਲਗਭਗ ਦੋ ਮਹੀਨਿਆਂ ਤੱਕ ਗੱਲਬਾਤ ਕਰਦੇ ਰਹੇ।

Comment here

Verified by MonsterInsights