World

ਟਰੰਪ ਨੇ ਦਿੱਤਾ ਭਾਰਤੀਆਂ ਨੂੰ ਵੱਡਾ ਝਟਕਾ,ਵੀਜ਼ਾ ਨਿਯਮਾਂ ‘ਚ ਕਰ’ਤਾ ਬਦਲਾਅ ਹੁਣ ਵੀਜ਼ਾ ਲੈਣਾ ਸੌਖਾ ਨਹੀਂ ,ਸੁਣੋ ਕਿੰਨੇ ਲੱਗਣਗੇ ਪੈਸੇ !

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ H1-B ਵੀਜ਼ਾ ਦੇ ਨਿਯਮਾਂ ਵਿੱਚ ਵੱਡੇ ਬਦਲਾਅ ਕੀਤੇ ਹਨ।ਇਸ ਬਦਲਾਅ ਦਾ ਭਾਰਤੀ ਵਰਕਰਾਂ ਤੇ ਸਿੱਧਾ ਅਸਰ ਪਵੇਗਾ, ਕਿਉਂਕਿ ਹੁਣ H1-B ਵੀਜ਼ਾ ਹਾਸਲ ਕਰਨਾ ਪਹਿਲਾਂ ਨਾਲੋਂ ਮੁਸ਼ਕਲ ਹੋ ਜਾਵੇਗਾ।ਸਪੈਸ਼ਲ ਤੌਰ ਤੇ, ਹੁਣ ਵੀਜ਼ਾ ਲਈ ਅਰਜ਼ੀਆਂ ਦੇ ਚੋਣ ਦੇ ਤਰੀਕੇ ਵਿੱਚ ਬਦਲਾਅ ਕੀਤੇ ਗਏ ਹਨ। ਇਸ ਨਾਲ ਕੰਪਨੀਆਂ ਨੂੰ ਵੀਜ਼ਾ ਮਿਲਣ ਵਿੱਚ ਜ਼ਿਆਦਾ ਸਮਾਂ ਲੱਗੇਗਾ।ਇਸ ਨਵੇਂ ਨਿਯਮਾਂ ਨਾਲ ਭਾਰਤੀ ਮਾਹਿਰਾਂ ਨੂੰ ਅਮਰੀਕਾ ਵਿੱਚ ਕੰਮ ਕਰਨ ਵਿੱਚ ਮੁਸ਼ਕਿਲਾਂ ਆ ਸਕਦੀਆਂ ਹਨ।ਸਰਕਾਰਾਂ ਅਤੇ ਕੰਪਨੀਆਂ ਹੁਣ ਇਸ ਨਵੇਂ ਸਿਸਟਮ ਦਾ ਸਮਝਣ ਅਤੇ ਤਿਆਰ ਹੋਣ ਵਿੱਚ ਲੱਗੀਆਂ ਹਨ।ਟਰੰਪ ਨੇ ਸ਼ੁੱਕਰਵਾਰ ਨੂੰ ਇੱਕ ਐਲਾਨ ‘ਤੇ ਦਸਤਖਤ ਕੀਤੇ ਹਨ ਜਿਸ ਨਾਲ ਕੰਪਨੀਆਂ ਦੁਆਰਾ H1-B ਬਿਨੈਕਾਰਾਂ ਨੂੰ ਸਪਾਂਸਰ ਕਰਨ ਲਈ ਅਦਾ ਕੀਤੀ ਜਾਣ ਵਾਲੀ ਫੀਸ 100,000 ਅਮਰੀਕੀ ਡਾਲਰ ਹੋ ਜਾਵੇਗੀ, ਜੋਕਿ ਭਾਰਤੀ ਕਰੰਸੀ ਦਾ ਲਗਭਗ 88 ਲੱਖ ਰੁਪਏ ਬਣਦਾ ਹੈ।

Comment here

Verified by MonsterInsights