Crime news

ਹੁਣ ਚੋਰਾਂ ਦੇ ਹੌਸਲੇ ਬੁਲੰਦ , ਦੇਖੋ ਕਿਵੇਂ ਤੋੜ ਰਿਹਾ ਤਾਲੇ 5 ਲੱਖ ਦੀ ਨਕਦੀ ਲੈ ਕੇ ਹੋਏ ਫ਼ਰਾਰ!

ਸੰਗਰੂਰ ਸ਼ਹਿਰ ਦੇ ਕੋਲਾ ਪਾਰਕ ਵਿੱਚ ਚਾਰ ਦੁਕਾਨਾਂ ਦੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਇੱਕ ਮੋਬਾਈਲ ਦੁਕਾਨ ਤੋਂ ਲਗਭਗ 5 ਲੱਖ ਰੁਪਏ ਦਾ ਸਮਾਨ ਚੋਰੀ ਹੋ ਗਿਆ।ਦੁਕਾਨਦਾਰ ਦਾ ਕਹਿਣਾ ਹੈ ਕਿ  ਇੱਥੇ ਸਾਰੇ ਪ੍ਰਾਈਵੇਟ ਬੈਂਕ ਅਤੇ ਮੋਬਾਈਲ ਦੁਕਾਨਾਂ ਹਨ, ਪਰ ਇੱਥੇ ਨਾ ਕਿਸੇ ਪੀਸੀਆਰ ਦੀ ਡਿਊਟੀ ਹੈ ਅਤੇ ਨਾ ਹੀ ਸੁਰੱਖਿਆ ਲਈ ਕੋਈ ਚੈਕਿੰਗ ਕੀਤੀ ਜਾਂਦੀ ਹੈ।ਦੁਕਾਨ ਦੇ ਸੀਸੀਟੀਵੀ ਫੁਟੇਜ ਵਿੱਚ ਚੋਰਾਂ ਨੂੰ ਦੁਕਾਨਾਂ ਦੇ ਤਾਲੇ ਤੋੜਦੇ ਹੋਏ ਸਾਫ਼ ਦਿਖਾਇਆ ਗਿਆ ਹੈ। ਦੁਕਾਨਦਾਰ ਨੇ ਦੱਸਿਆ ਕਿ ਚੋਰ ਉਸਦੇ ਲੈਪਟਾਪ, ਮੋਬਾਈਲ ਅਤੇ ਪੈਸੇ ਲੈ ਕੇ ਗਏ ਹਨ। ਹੋਰ ਦੁਕਾਨਾਂ ਦੇ ਤਾਲੇ ਵੀ ਤੋੜੇ ਗਏ ਪਰ ਚੋਰੀ ਸਿਰਫ਼ ਉਸਦੀ ਦੁਕਾਨ ਵਿੱਚ ਹੋਈ,ਦੁਕਾਨਦਾਰਾਂ ਨੇ ਪੁਲਿਸ ਦੀ ਪੀਸੀਆਰ ਡਿਊਟੀ ਦੀ ਮੰਗ ਕੀਤੀ ਹੈ, ਤਾਂ ਜੋ ਇੰਝੀਆਂ ਘਟਨਾਵਾਂ ਰੁਕ ਸਕਣ। ਉਹ ਕਹਿੰਦੇ ਹਨ ਕਿ ਰਾਤ ਦੇ 12 ਵਜੇ ਬਾਅਦ ਮਾਰਕੀਟ ਵਿੱਚ ਗਲਤ ਬੰਦੇ ਆ ਜਾਂਦੇ ਹਨ, ਕਿਉਂਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਚਲੇ ਜਾਂਦੇ ਹਨ।ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇ ਪੀਸੀਆਰ ਦੀ ਡਿਊਟੀ ਪੱਕੀ ਤੌਰ ਤੇ ਲਗਾਈ ਜਾਵੇ ਤਾਂ ਸੰਗਰੂਰ ਨੂੰ ਸੀਐਮ ਸਿਟੀ ਕਹਿਣ ਦੇ ਬਾਵਜੂਦ, ਇੰਝੀਆਂ ਚੋਰੀਆਂ ਨਹੀਂ ਹੋਣਗੀਆਂ।


Comment here

Verified by MonsterInsights