ਪੰਜਾਬ ਵਿੱਚ ਲੁੱਟਾਂ ਖੋਹਾਂ ਅਤੇ ਕਤਲੋਗਾਰਦ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ। ਅਜਿਹਾ ਹੀ ਇੱਕ ਮਾਮਲਾ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪੁਲ ਸਠਿਆਲੀ ਤੇ ਇੱਕ ਇਲੈਕਟਰੋਨ ਦੀ ਦੁਕਾਨ ਦੇ ਮਾਲਕ ਨੂੰ ਅਣਪਛਾਤੇ ਲੁਟੇਰਿਆਂ ਨੇ ਗੋਲੀ ਮਾਰ ਕੇ ਜਖਮੀ ਕਰਨ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਘਟਨਾ ਵਿੱਚ ਸ਼ਾਮਿਲ ਮੂੰਹ ਬੰਨ੍ਹ ਕੇ ਆਏ ਦੋ ਲੁਟੇਰਿਆਂ ਨੇ ਦੁਕਾਨ ਵਿੱਚ ਸ਼ਾਮਿਲ ਹੋ ਕੇ ਮਾਲਕ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਵੱਲੋਂ ਦੁਕਾਨ ਦੇ ਕਰਿੰਦੇ ਨੂੰ ਪਾਸੇ ਕਰਦੇ ਹੋਏ ਜਦੋਂ ਇਕਬਾਲ ਸਿੰਘ ਪੁੱਤਰ ਜਵੰਦ ਸਿੰਘ ਵਾਸੀ ਨੈਣੋਂਕੋਟ ਉੱਤੇ ਹਮਲਾ ਕੀਤਾ ਤਾਂ ਮਾਸਟਰ ਇਕਬਾਲ ਸਿੰਘ ਨੇ ਰਵਾਇਤੀ ਹਥਿਆਰ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ ਅਤੇ ਇਸ ਝੜਪ ਵਿੱਚ ਲੁਟੇਰੇ ਅਤੇ ਮਾਲਕ ਦੁਕਾਨ ਤੋਂ ਬਾਹਰ ਆ ਗਏ ਦੁਕਾਨ ਤੋਂ ਬਾਹਰ ਆਉਣ ਸਾਰ ਹੀ ਲੁਟੇਰਿਆਂ ਨੇ ਆਪਣੇ ਨਜਾਇਜ਼ ਅਸਲੇ ਨਾਲ ਇਕਬਾਲ ਸਿੰਘ ਨੂੰ ਗੋਲੀ ਮਾਰ ਕੇ ਜਖਮੀ ਕਰ ਦਿੱਤਾ। ਗੋਲੀ ਇਕਬਾਲ ਸਿੰਘ ਦੇ ਢਿੱਡ ਵਿੱਚ ਲੱਗੀ ਹੈ ਜਿਸ ਨੂੰ ਤੁਰੰਤ ਨੇੜਲੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਨਹੀਂ ਪਹੁੰਚਾਇਆ ਗਿਆ ਜਿੱਥੇ ਇਕਬਾਲ ਸਿੰਘ ਦੀ ਹਾਲਤ ਨੂੰ ਗੰਭੀਰ ਲਿਖਦੇ ਹੋਏ ਡਾਕਟਰਾਂ ਨੇ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ। ਇਸ ਮੌਕੇ ਥਾਣਾ ਮੁਖੀ ਕਾਹਨੂੰਵਾਨ ਕੁਲਵਿੰਦਰ ਸਿੰਘ ਅਤੇ ਹਲਕਾ ਡੀਐਸਪੀ ਕੁਲਵੰਤ ਸਿੰਘ ਮਾਨ ਵੀ ਮੌਕੇ ਤੇ ਪਹੁੰਚੇ ਉਹਨਾਂ ਨੇ ਜਖਮੀ ਇਕਬਾਲ ਸਿੰਘ ਤੋਂ ਵਿਸਥਾਰ ਵਿੱਚ ਘਟਨਾ ਦੀ ਜਾਣਕਾਰੀ ਲਈ ਅਤੇ ਉਹਨਾਂ ਨੇ ਲੁਟੇਰਿਆਂ ਦੇ ਹੁਲੀਏ ਅਤੇ ਦੁਕਾਨ ਵਿੱਚ ਹੋਏ ਸਾਰੇ ਮਾਮਲੇ ਬਾਰੇ ਵੀ ਜਾਣਕਾਰੀ ਲਈ। ਇਸ ਸਬੰਧੀ ਜਦੋਂ ਡੀਐਸਪੀ ਕੁਲਵੰਤ ਸਿੰਘ ਮਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਹੁਣੇ ਹੀ ਇਹ ਖਬਰ ਮਿਲੀ ਸੀ ਕਿ ਸਠਿਆਲੀ ਪੁਲ ਉੱਪਰ ਕਿਸੇ ਦੁਕਾਨਦਾਰ ਨੂੰ ਗੋਲੀ ਮਾਰ ਕੇ ਜਖਮੀ ਕਰ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਅਣਪਛਾਤੇ ਲੁਟੇਰਿਆਂ ਨੂੰ ਕਾਬੂ ਕਰਨ ਲਈ ਪੂਰੀ ਵਾਹ ਲਗਾ ਰਹੀ ਹੈ। ਇਸ ਮੌਕੇ ਘਟਨਾ ਸਥਾਨ ਅਤੇ ਹਸਪਤਾਲ ਵਿੱਚ ਇਲਾਕੇ ਦੇ ਲੋਕਾਂ ਦਾ ਤਾਤਾ ਲੱਗ ਗਿਆ ਅਤੇ ਇਸ ਘਟਨਾ ਤੋਂ ਬਾਅਦ ਜਿੱਥੇ ਲੋਕਾਂ ਵਿੱਚ ਸਹਿਮ ਹੈ ਉਥੇ ਪੁਲਿਸ ਪ੍ਰਸ਼ਾਸਨ ਅਤੇ ਮੌਜੂਦਾ ਹਾਲਾਤਾਂ ਪ੍ਰਤੀ ਰੋਸ ਵੀ ਦੇਖਣ ਨੂੰ ਮਿਲ ਲਿਆ ਮਿਲ ਰਿਹਾ।
ਗੁਰਦਾਸਪੁਰ ਦੇ ਸਠਿਆਲੀ ਪੁੱਲ ਤੇ ਦੁਕਾਨ ਦੇ ਮਾਲਕ ਅਧਿਆਪਕ ਨੂੰ ਅਣਪਛਾਤੇ ਲੁਟੇਰਿਆਂ ਨੇ ਗੋਲੀ ਮਾਰ ਕੀਤਾ ਜਖਮੀ

Related tags :
Comment here