ਮਾਮਲਾ ਉਸ ਵੇਲੇ ਦਾ ਹੈ ਜਦੋਂ ਇੱਕ ਸ਼ਖਸ ਨੇ ਆਪਣੀ ਰੇਹੜੀ ਵਾਲੀ ਜਗ੍ਹਾ ਕਿਸੇ ਹੋਰ ਵਿਅਕਤੀ ਨੂੰ ਦੇ ਦਿੱਤੀ ਜਦੋਂ ਰੇਹੜੀ ਲਗਾਉਣ ਵਾਲੇ ਦਾ ਦੂਸਰਾ ਭਰਾ ਆਇਆ ਤਾ ਉਸਨੇ ਉਹ ਜਗ੍ਹਾ ਖਾਲੀ ਕਰਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਲੈ ਕੇ ਦੋਨਾਂ ਧਿਰਾਂ ਦੇ ਵਿੱਚ ਹੋਈ ਤਲਖੀ ਹੋਏ ਹੱਥੋਪਾਈ ਇਕ ਨੇ ਦੂਜੇ ਦਾ ਸਮਾਨ ਸੜਕ ਤੇ ਸੁੱਟਿਆ ਤੇ ਦਸਤਾਰ ਲਾਉਣ ਦੇ ਇਲਜ਼ਾਮ ਲਗਾਏ ਮੌਕੇ ਤੇ ਪਹੁੰਚੀਆਂ ਨਿਹੰਗ ਸਿੰਘ ਜਥੇਬੰਦੀਆਂ ਅਤੇ ਮਾਰਕੀਟ ਵਾਲਿਆਂ ਨੇ ਮਾਮਲਾ ਸਮਝਾਉਣ ਦੀ ਕੀਤੀ ਕੋਸ਼ਿਸ਼ ਪਰ ਦੋਵੇਂ ਧਿਰਾਂ ਦੀ ਜਿੱਦ ਸੀ ਕਿ ਉਸੇ ਥਾਂ ਤੇ ਹੀ ਲਾਉਣੀ ਹੈ ਰੇਹੜੀ
ਗੱਲਬਾਤ ਦੌਰਾਨ ਪੁਰਾਣੀ ਲਗਾ ਰਹੇ ਰੇਹੜੀ ਵਾਲੇ ਨੇ ਕਿਹਾ ਕਿ ਮੇਰੇ ਪਿਤਾ ਦਾ ਦਿਹਾਂਤ ਹੋ ਗਿਆ ਹੈ ਮੇਰੇ ਪਿਤਾ ਪਿਛਲੇ 25 ਸਾਲ ਤੋਂ ਇਸ ਜਗ੍ਹਾ ਤੇ ਰੇਹੜੀ ਲਗਾ ਰਹੇ ਸੀ ਮੇਰਾ ਭਰਾ ਥੋੜਾ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਜਿਸ ਦੀ ਵਜ੍ਹਾ ਕਰਕੇ ਇਹਨਾਂ ਨੇ ਇਸ ਸਥਾਨ ਤੇ ਕਬਜ਼ਾ ਕਰ ਲਿਆ ਹੈ ਇਹ ਸਰਕਾਰੀ ਜਗ੍ਹਾ ਹੈ ਇਹ ਕਿਸੇ ਦੀ ਵੀ ਜੱਦੀ ਮਲਕੀਅਤ ਨਹੀਂ ਮੇਰੇ ਪਰਿਵਾਰ ਨੇ ਇੱਥੇ 25 ਸਾਲ ਤੋਂ ਜਿਆਦਾ ਦਾ ਸਮਾਂ ਵਤੀਤ ਕੀਤਾ ਹੈ ਪਰ ਹੁਣ ਮੇਰੀ ਇਹ ਜਗ੍ਹਾ ਤੇ ਕਬਜ਼ਾ ਕਰ ਰਹੇ ਹਨ ਮੈਂ ਕਿਸੇ ਦੀ ਦਸਤਾਰ ਨਹੀਂ ਉਤਾਰੀ ਚਾਹੇ ਮੈਨੂੰ ਕਿਸੇ ਵੀ ਧਾਰਮਿਕ ਸਥਾਨ ਤੇ ਲੈ ਜਾਓ ਮੈਂ ਸੋਹ ਚੁੱਕਣ ਨੂੰ ਵੀ ਤਿਆਰ ਹਾਂ |
Comment here