Site icon SMZ NEWS

ਬਟਾਲਾ ਦੇ ਡੇਰਾ ਰੋਡ ਰੇਹੜੀ ਮਾਰਕੀਟ ਵਿੱਚ ਪਿਆ ਰੌਲਾ ਇੱਕ ਧਿਰ ਨੇ ਦੂਜੀ ਧਿਰ ਦੀ ਉਲਟਾ ਦਿੱਤੀ ਰੇਹੜੀ ਸੁੱਟ ਦਿੱਤੀ ਸੜਕ ਤੇ ਸਾਰੀ ਸਬਜ਼ੀ ਦੂਸਰੀ ਧਿਰ ਨੇ ਦਸਤਾਰ ਉਤਾਰਨ ਦੇ ਲਗਾਏ ਆਰੋਪ

ਮਾਮਲਾ ਉਸ ਵੇਲੇ ਦਾ ਹੈ ਜਦੋਂ ਇੱਕ ਸ਼ਖਸ ਨੇ ਆਪਣੀ ਰੇਹੜੀ ਵਾਲੀ ਜਗ੍ਹਾ ਕਿਸੇ ਹੋਰ ਵਿਅਕਤੀ ਨੂੰ ਦੇ ਦਿੱਤੀ ਜਦੋਂ ਰੇਹੜੀ ਲਗਾਉਣ ਵਾਲੇ ਦਾ ਦੂਸਰਾ ਭਰਾ ਆਇਆ ਤਾ ਉਸਨੇ ਉਹ ਜਗ੍ਹਾ ਖਾਲੀ ਕਰਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਲੈ ਕੇ ਦੋਨਾਂ ਧਿਰਾਂ ਦੇ ਵਿੱਚ ਹੋਈ ਤਲਖੀ ਹੋਏ ਹੱਥੋਪਾਈ ਇਕ ਨੇ ਦੂਜੇ ਦਾ ਸਮਾਨ ਸੜਕ ਤੇ ਸੁੱਟਿਆ ਤੇ ਦਸਤਾਰ ਲਾਉਣ ਦੇ ਇਲਜ਼ਾਮ ਲਗਾਏ ਮੌਕੇ ਤੇ ਪਹੁੰਚੀਆਂ ਨਿਹੰਗ ਸਿੰਘ ਜਥੇਬੰਦੀਆਂ ਅਤੇ ਮਾਰਕੀਟ ਵਾਲਿਆਂ ਨੇ ਮਾਮਲਾ ਸਮਝਾਉਣ ਦੀ ਕੀਤੀ ਕੋਸ਼ਿਸ਼ ਪਰ ਦੋਵੇਂ ਧਿਰਾਂ ਦੀ ਜਿੱਦ ਸੀ ਕਿ ਉਸੇ ਥਾਂ ਤੇ ਹੀ ਲਾਉਣੀ ਹੈ ਰੇਹੜੀ

ਗੱਲਬਾਤ ਦੌਰਾਨ ਪੁਰਾਣੀ ਲਗਾ ਰਹੇ ਰੇਹੜੀ ਵਾਲੇ ਨੇ ਕਿਹਾ ਕਿ ਮੇਰੇ ਪਿਤਾ ਦਾ ਦਿਹਾਂਤ ਹੋ ਗਿਆ ਹੈ ਮੇਰੇ ਪਿਤਾ ਪਿਛਲੇ 25 ਸਾਲ ਤੋਂ ਇਸ ਜਗ੍ਹਾ ਤੇ ਰੇਹੜੀ ਲਗਾ ਰਹੇ ਸੀ ਮੇਰਾ ਭਰਾ ਥੋੜਾ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਜਿਸ ਦੀ ਵਜ੍ਹਾ ਕਰਕੇ ਇਹਨਾਂ ਨੇ ਇਸ ਸਥਾਨ ਤੇ ਕਬਜ਼ਾ ਕਰ ਲਿਆ ਹੈ ਇਹ ਸਰਕਾਰੀ ਜਗ੍ਹਾ ਹੈ ਇਹ ਕਿਸੇ ਦੀ ਵੀ ਜੱਦੀ ਮਲਕੀਅਤ ਨਹੀਂ ਮੇਰੇ ਪਰਿਵਾਰ ਨੇ ਇੱਥੇ 25 ਸਾਲ ਤੋਂ ਜਿਆਦਾ ਦਾ ਸਮਾਂ ਵਤੀਤ ਕੀਤਾ ਹੈ ਪਰ ਹੁਣ ਮੇਰੀ ਇਹ ਜਗ੍ਹਾ ਤੇ ਕਬਜ਼ਾ ਕਰ ਰਹੇ ਹਨ ਮੈਂ ਕਿਸੇ ਦੀ ਦਸਤਾਰ ਨਹੀਂ ਉਤਾਰੀ ਚਾਹੇ ਮੈਨੂੰ ਕਿਸੇ ਵੀ ਧਾਰਮਿਕ ਸਥਾਨ ਤੇ ਲੈ ਜਾਓ ਮੈਂ ਸੋਹ ਚੁੱਕਣ ਨੂੰ ਵੀ ਤਿਆਰ ਹਾਂ |

Exit mobile version