ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਮਾੜੀ ਬੁੱਚਿਆਂ ਤੋਂ 17 ਦਸੰਬਰ 2024 ਨੂੰ ਹਰਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਘਰ ਦੀ ਗਰੀਬੀ ਅਤੇ ਹਾਲਾਤਾਂ ਨੂੰ ਸਧਾਰਨ ਲਈ ਲਗਭਗ ਢਾਈ ਲੱਖ ਰੁਪਏ ਲਗਾ ਕੇ ਰੋਜੀ ਰੋਟੀ ਕਮਾਉਣ ਖਾਤਰ ਪ੍ਰਦੇਸ਼ ਜੋਲਡਨ ਗਿਆ ਸੀ।ਜੋ ਕਿ ਉੱਥੇ ਜਾ ਕੇ ਅਚਾਨਕ ਬਹੁਤ ਬਿਮਾਰ ਹੋ ਗਿਆ ਹੈ।ਜਿਸ ਦੀ ਸਿਹਤ ਬਹੁਤ ਜਿਆਦਾ ਵਿਗੜ ਗਈ ਹੈ,ਅਤੇ ਜੋ ਕਿ ਹੁਣ ਵੈਂਟੀਲੇਟਰ ਤੇ ਲੱਗਾ ਹੋਇਆ ਹੈ।ਉਸ ਦਾ ਪਿੱਛੇ ਹੋਰ ਕੋਈ ਵੀ ਭੈਣ ਭਰਾ ਨਹੀਂ ਹੈ,ਜੋ ਕਿ ਮਾਪਿਆਂ ਦਾ ਇਕਲੋਤਾ ਪੁੱਤਰ ਹੈ,ਅਤੇ ਉਸ ਦੀ ਮਾਂ ਵੀ ਮਰ ਚੁੱਕੀ ਹੈ ਇਸ ਦੇ ਘਰ ਦੇ ਆਰਥਿਕ ਹਾਲਾਤ ਵੀ ਬਹੁਤ ਕਮਜ਼ੋਰ ਹਨ ਇਸ ਵੇਲੇ ਉਹ ਹਸਪਤਾਲ ਵਿੱਚ ਇਲਾਜ ਦੌਰਾਨ ਬਿਮਾਰੀ ਨਾਲ ਲੜਾਈ ਲੜ ਰਿਹਾ ਹੈ ਜਿਸ ਦਾ ਕਿ ਬਹੁਤ ਖਰਚਾ ਹੋ ਰਿਹਾ ਹੈ ਪਿੱਛੋਂ ਆਰਥਿਕ ਹਾਲਾਤ ਮਾੜੇ ਹੋਣ ਕਰਕੇ ਕੋਈ ਖਰਚਾ ਨਹੀਂ ਭੇਜਿਆ ਜਾ ਸਕਦਾ। ਇਸ ਲਈ ਪੰਜਾਬ ਅਤੇ ਭਾਰਤ ਸਰਕਾਰ ਨੂੰ ਪਰਿਵਾਰ ਦੀ ਗੁਹਾਰ ਲਾਈ ਜਾ ਰਹੀ ਹੈ, ਕਿ ਉਹਨਾਂ ਦੀ ਜੋ ਵੀ ਹੋ ਸਕਦੀ ਹੈ, ਬਣਦੀ ਮਦਦ ਕੀਤੀ ਜਾਵੇ , ਤਾਂ ਜੋ ਉਹ ਆਪਣੇ ਪੁੱਤਰ ਨੂੰ ਜਿਉਂਦੇ ਜੀ ਦੇਖ ਸਕਣ। ਪਿੰਡ ਦੇ ਸਾਬਕਾ ਸਰਪੰਚ ਬੱਬੂ ਵੱਲੋਂ ਵੀ ਦੱਸਿਆ ਗਿਆ ਕਿ ਉਹ ਬਿਲਕੁਲ ਠੀਕ ਠਾਕ ਇੱਥੋਂ ਗਿਆ ਸੀ,ਜੋ ਕਿ ਹੁਣ ਬਿਮਾਰੀ ਦੀ ਮੁਸੀਬਤ ਵਿੱਚ ਘਿਰ ਗਿਆ ਹੈ ਸੋ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਵੱਲੋਂ ਹਰ ਹੀਲੇ ਉਹਨਾਂ ਦੀ ਬਾਂਹ ਫੜੀ ਜਾਵੇ ਅਤੇ ਉਨ੍ਹਾ ਦੀ ਬਣਦੀ ਮਦਦ ਕੀਤੀ ਜਾਵੇ। ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਇੱਥੇ ਜਾਂ ਉਧਰ ਕੋਈ ਸੰਸਥਾ ਹੋਵੇ,ਜੋ ਕਿ ਇਹਨਾਂ ਦੀ ਮਦਦ ਕਰ ਸਕੇ ਤਾਂ ਜਰੂਰ ਕੀਤੀ ਜਾਵੇ,ਕਿਉਂਕਿ ਪਿੱਛੇ ਹਰਜਿੰਦਰ ਸਿੰਘ ਦਾ ਪਰਿਵਾਰ ਬਹੁਤ ਹੀ ਸਦਮੇ ਵਿੱਚ ਡੁੱਬਾ ਹੋਇਆ ਹੈ। ਇਸ ਲਈ ਪਰਿਵਾਰ ਦੀ ਬੇਨਤੀ ਹੈ ਕਿ ਸਰਕਾਰ ਨੂੰ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਕੇ ਉਹਨਾਂ ਦੀ ਜਲਦੀ ਤੋਂ ਜਲਦੀ ਮਦਦ ਕੀਤੀ ਜਾਵੇ।
ਮਾਪਿਆਂ ਦਾ ਇਕਲੌਤਾ ਪੁੱਤਰ ਹਫਤਾ ਪਹਿਲਾਂ ਗਿਆ ਸੀ ਜੋਲਡਨ ਬਿਮਾਰ ਹੋਣ ਕਾਰਨ ਲੱਗਾ ਵੈਂਟੀਲੇਟਰ ਤੇ ਬੇਵਸ ਅਤੇ ਮਜਬੂਰ ਮਾਪਿਆਂ ਦੀ ਗੁਹਾਰ,ਕੌਣ ਸੁਣੇਗਾ ਪੁਕਾਰ
December 28, 20240
Related Articles
May 17, 20220
ਸੁਨੀਲ ਜਾਖੜ ਮਗਰੋਂ ਹੁਣ ਮਨਪ੍ਰੀਤ ਬਾਦਲ ਦੇਣਗੇ ਕਾਂਗਰਸ ਨੂੰ ਝਟਕਾ, ਛੱਡ ਸਕਦੇ ਨੇ ਪਾਰਟੀ!
ਪੰਜਾਬ ਵਿੱਚ ਕਾਂਗਰਸ ਨੂੰ ਲਗਾਤਾਰ ਵੱਡੇ ਝਟਕੇ ਲੱਗ ਰਹੇ ਹਨ। ਸੁਨੀਲ ਜਾਖੜ ਤੋਂ ਬਾਅਦ ਹੁਣ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਪਾਰਟੀ ਛੱਡ ਸਕਦੇ ਹਨ। ਇਸ ਗੱਲ ਦਾ ਸੰਕੇਤ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਜੈਜੀਤ ਜੌਹਲ ਦੀ ਸੋਸ਼ਲ ਮੀਡੀਆ ਪੋਸਟ
Read More
November 7, 20240
ਰੇਲਵੇ ਸਟੇਸ਼ਨ ਤੇ ਵਾਪਰ ਗਿਆ ਵੱਡਾ ਹਾ….. ਕਰਮਚਾਰੀਆਂ ਨੇ ਕਰ ਦਿੱਤੀ ਹੜਤਾਲ
ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਨਾਲ ਲੱਗਦੇ ਇੰਜਨ ਸੈਟ ਦੇ ਵਿੱਚ ਹੋਇਆ ਵੱਡਾ ਹਾਦਸਾ ਇੰਜਨ ਸੈਟ ਚ ਕੰਮ ਕਰਨ ਵਾਲੇ ਕਰਮਚਾਰੀ ਕਰੰਟ ਲੱਗਣ ਨਾਲ ਹੋਇਆ ਗੰਭੀਰ ਰੂਪ ਚ ਜਖ਼ਮੀ ਕਰਮਚਾਰੀ ਨੂੰ ਲੁਧਿਆਣਾ ਦੇ ਨਿਜੀ ਹਸਪਤਾਲ ਚ ਇਲਾਜ ਲਈ ਕਰਵਾਇਆ ਗਿਆ ਭਰਤੀ ਇ
Read More
July 28, 20210
ਟਿਕੈਤ ਦਾ ਵੱਡਾ ਬਿਆਨ, ਕਿਹਾ – ’15 ਅਗਸਤ ਨੂੰ ਦਿੱਲੀ ‘ਚ ਝੰਡਾ ਲਹਿਰਾਉਣਗੇ ਕਿਸਾਨ, ਭਾਵੇਂ ਡਰੋਨ ਦੀ ਕਿਉਂ ਨਾ ਲੈਣੀ ਪਏ ਮਦਦ’
ਕਿਸਾਨ ਅੰਦੋਲਨ ਦੇ 8 ਮਹੀਨੇ ਪੂਰੇ ਹੋਣ ਤੋਂ ਬਾਅਦ ਵੀ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਅਜੇ ਵੀ ਸਰਕਾਰ ਅਤੇ ਕਿਸਾਨਾਂ ਵਿਚਕਾਰ ਮਸਲੇ ਦਾ ਕੋਈ ਹੱਲ ਨਹੀਂ ਹੋਇਆ ਹੈ।
ਹੁਣ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਫਿਰ ਆਪਣੀ ਆਵਾਜ਼ ਬੁਲੰਦ ਕੀਤੀ
Read More
Comment here