Site icon SMZ NEWS

ਮਾਪਿਆਂ ਦਾ ਇਕਲੌਤਾ ਪੁੱਤਰ ਹਫਤਾ ਪਹਿਲਾਂ ਗਿਆ ਸੀ ਜੋਲਡਨ ਬਿਮਾਰ ਹੋਣ ਕਾਰਨ ਲੱਗਾ ਵੈਂਟੀਲੇਟਰ ਤੇ ਬੇਵਸ ਅਤੇ ਮਜਬੂਰ ਮਾਪਿਆਂ ਦੀ ਗੁਹਾਰ,ਕੌਣ ਸੁਣੇਗਾ ਪੁਕਾਰ

ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਮਾੜੀ ਬੁੱਚਿਆਂ ਤੋਂ 17 ਦਸੰਬਰ 2024 ਨੂੰ ਹਰਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਘਰ ਦੀ ਗਰੀਬੀ ਅਤੇ ਹਾਲਾਤਾਂ ਨੂੰ ਸਧਾਰਨ ਲਈ ਲਗਭਗ ਢਾਈ ਲੱਖ ਰੁਪਏ ਲਗਾ ਕੇ ਰੋਜੀ ਰੋਟੀ ਕਮਾਉਣ ਖਾਤਰ ਪ੍ਰਦੇਸ਼ ਜੋਲਡਨ ਗਿਆ ਸੀ।ਜੋ ਕਿ ਉੱਥੇ ਜਾ ਕੇ ਅਚਾਨਕ ਬਹੁਤ ਬਿਮਾਰ ਹੋ ਗਿਆ ਹੈ।ਜਿਸ ਦੀ ਸਿਹਤ ਬਹੁਤ ਜਿਆਦਾ ਵਿਗੜ ਗਈ ਹੈ,ਅਤੇ ਜੋ ਕਿ ਹੁਣ ਵੈਂਟੀਲੇਟਰ ਤੇ ਲੱਗਾ ਹੋਇਆ ਹੈ।ਉਸ ਦਾ ਪਿੱਛੇ ਹੋਰ ਕੋਈ ਵੀ ਭੈਣ ਭਰਾ ਨਹੀਂ ਹੈ,ਜੋ ਕਿ ਮਾਪਿਆਂ ਦਾ ਇਕਲੋਤਾ ਪੁੱਤਰ ਹੈ,ਅਤੇ ਉਸ ਦੀ ਮਾਂ ਵੀ ਮਰ ਚੁੱਕੀ ਹੈ ਇਸ ਦੇ ਘਰ ਦੇ ਆਰਥਿਕ ਹਾਲਾਤ ਵੀ ਬਹੁਤ ਕਮਜ਼ੋਰ ਹਨ ਇਸ ਵੇਲੇ ਉਹ ਹਸਪਤਾਲ ਵਿੱਚ ਇਲਾਜ ਦੌਰਾਨ ਬਿਮਾਰੀ ਨਾਲ ਲੜਾਈ ਲੜ ਰਿਹਾ ਹੈ ਜਿਸ ਦਾ ਕਿ ਬਹੁਤ ਖਰਚਾ ਹੋ ਰਿਹਾ ਹੈ ਪਿੱਛੋਂ ਆਰਥਿਕ ਹਾਲਾਤ ਮਾੜੇ ਹੋਣ ਕਰਕੇ ਕੋਈ ਖਰਚਾ ਨਹੀਂ ਭੇਜਿਆ ਜਾ ਸਕਦਾ। ਇਸ ਲਈ ਪੰਜਾਬ ਅਤੇ ਭਾਰਤ ਸਰਕਾਰ ਨੂੰ ਪਰਿਵਾਰ ਦੀ ਗੁਹਾਰ ਲਾਈ ਜਾ ਰਹੀ ਹੈ, ਕਿ ਉਹਨਾਂ ਦੀ ਜੋ ਵੀ ਹੋ ਸਕਦੀ ਹੈ, ਬਣਦੀ ਮਦਦ ਕੀਤੀ ਜਾਵੇ , ਤਾਂ ਜੋ ਉਹ ਆਪਣੇ ਪੁੱਤਰ ਨੂੰ ਜਿਉਂਦੇ ਜੀ ਦੇਖ ਸਕਣ। ਪਿੰਡ ਦੇ ਸਾਬਕਾ ਸਰਪੰਚ ਬੱਬੂ ਵੱਲੋਂ ਵੀ ਦੱਸਿਆ ਗਿਆ ਕਿ ਉਹ ਬਿਲਕੁਲ ਠੀਕ ਠਾਕ ਇੱਥੋਂ ਗਿਆ ਸੀ,ਜੋ ਕਿ ਹੁਣ ਬਿਮਾਰੀ ਦੀ ਮੁਸੀਬਤ ਵਿੱਚ ਘਿਰ ਗਿਆ ਹੈ ਸੋ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਵੱਲੋਂ ਹਰ ਹੀਲੇ ਉਹਨਾਂ ਦੀ ਬਾਂਹ ਫੜੀ ਜਾਵੇ ਅਤੇ ਉਨ੍ਹਾ ਦੀ ਬਣਦੀ ਮਦਦ ਕੀਤੀ ਜਾਵੇ। ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਇੱਥੇ ਜਾਂ ਉਧਰ ਕੋਈ ਸੰਸਥਾ ਹੋਵੇ,ਜੋ ਕਿ ਇਹਨਾਂ ਦੀ ਮਦਦ ਕਰ ਸਕੇ ਤਾਂ ਜਰੂਰ ਕੀਤੀ ਜਾਵੇ,ਕਿਉਂਕਿ ਪਿੱਛੇ ਹਰਜਿੰਦਰ ਸਿੰਘ ਦਾ ਪਰਿਵਾਰ ਬਹੁਤ ਹੀ ਸਦਮੇ ਵਿੱਚ ਡੁੱਬਾ ਹੋਇਆ ਹੈ। ਇਸ ਲਈ ਪਰਿਵਾਰ ਦੀ ਬੇਨਤੀ ਹੈ ਕਿ ਸਰਕਾਰ ਨੂੰ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਕੇ ਉਹਨਾਂ ਦੀ ਜਲਦੀ ਤੋਂ ਜਲਦੀ ਮਦਦ ਕੀਤੀ ਜਾਵੇ।

Exit mobile version