ਸਮਰਾਲਾ ਦੇ ਨਜ਼ਦੀਕ ਸਰਹਿੰਦ ਨਹਿਰ ਕਿਨਾਰੇ ਪਿੰਡ ਗੜ੍ਹੀ ਤਰਖਾਣਾ ਵਿਖੇ ਝੁੱਗੀਆਂ ਬਣਾ ਕੇ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀਆਂ 15 ਤੋਂ ਵੱਧ ਝੁੱਗੀਆਂ ਨੂੰ ਅੱਧੀ ਰਾਤ ਨੂੰ ਕਰੀਬ 12:30 ਵਜੇ ਅੱਗ ਲੱਗਣ ਨਾਲ ਅੱਗ ਦੇ ਭਾਂਬੜ ਮਚ ਗਏ, ਜਿਸ ਵਿਚ ਉਨ੍ਹਾਂ ਦਾ ਸਾਰਾ ਕੱਪੜਾ, ਸਾਮਾਨ, ਨਕਦੀ, ਰਾਸ਼ਨ ਤੋਂ ਇਲਾਵਾ ਅਨੇਕਾਂ ਪਸ਼ੂ ਵੀ ਬੁਰੀ ਤਰ੍ਹਾਂ ਝੁਲਸ ਕੇ ਮਰ ਗਏ। ਇਸ ਅੱਗ ਨਾਲ ਝੁੱਗੀਆਂ ਨੇੜੇ ਖੋਖੇ ਵਿਚ ਬਣੀਆਂ 2 ਦੁਕਾਨਾਂ ਵੀ ਸੜ ਕੇ ਸੁਆਹ ਹੋ ਗਈਆਂ। ਜਿਨਾਂ ਵਿੱਚ ਇੱਕ ਦਰਜੀ ਦੀ ਦੁਕਾਨ ਵੀ ਸੀ ਜਿਸ ਵਿੱਚ ਸਾਢੇ ਤਿੰਨ ਲੱਖ ਰੁਪਏ ਦਾ ਕੱਪੜਾ ਸੜਕ ਤੇ ਸਵਾਹ ਹੋ ਗਿਆ। ਅਤੇ ਇੱਕ ਕਰਿਆਨੇ ਦੀ ਦੁਕਾਨ ਵੀ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ।ਝੁੱਗੀਆਂ ਨੂੰ ਅੱਗ ਲੱਗਣ ਕਾਰਨ ਇਨ੍ਹਾਂ ਗਰੀਬਾਂ ਦਾ ਸਭ ਕੁਝ ਸੜ ਕੇ ਸੁਆਹ ਹੋ ਗਿਆ। ਇਥੋਂ ਤੱਕ ਪਹਿਨਣ ਲਈ ਕੱਪੜੇ, ਖਾਣ ਲਈ ਰਾਸ਼ਨ ਅਤੇ ਨਾ ਸਿਰ ’ਤੇ ਛੱਤ ਬਚੀ। ਗਰੀਬ ਪਰਿਵਾਰਾਂ ਨੇ ਪ੍ਰਸਾਸ਼ਨ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਗੁਹਾਰ ਲਗਾਈ ਕਿ ਔਖੀ ਘੜੀ ਵਿਚ ਉਨ੍ਹਾਂ ਦੀ ਮੱਦਦ ਲਈ ਅੱਗੇ ਆਉਣ। ਝੁੱਗੀ ਬਣਾ ਕੇ ਰਹਿੰਦੇ ਦਰਸ਼ੀ ਨੇ ਦੱਸਿਆ ਕਿ ਰਾਤ ਕਰੀਬ 12.30 ਵਜੇ ਝੁੱਗੀਆਂ ਨੂੰ ਅੱਗ ਲੱਗੀ ਅੱਗ ਦੇ ਭਾਂਬੜ ਦੇਖ ਕੇ ਸਾਰੇ ਪਰਿਵਾਰਾਂ ਦੇ ਮੈਂਬਰ ਆਪਣੇ ਬੱਚਿਆਂ ਨੂੰ ਲੈ ਕੇ ਝੁੱਗੀਆਂ ਤੋਂ ਬਾਹਰ ਆ ਗਏ ਅਤੇ ਉੱਚੀ ਉੱਚੀ ਰੌਲਾ ਪਾਉਣ ਲੱਗੇ ਅੱਗ ਇੰਨੀ ਜਿਆਦਾ ਸੀ ਕਿ ਆਪਣੇ ਪਾਲਤੂ ਜਾਨਵਰਾਂ ਨੂੰ ਬਾਹਰ ਕੱਢਣ ਦਾ ਸਮਾਂ ਵੀ ਨਹੀਂ ਮਿਲਿਆ ਅਤੇ ਕਈ ਪਸ਼ੂ ਵੀ ਸੜ ਕੇ ਮਰ ਗਏ ਝੁੱਗੀਆਂ ਵਿੱਚ ਪਿਆ ਸਾਰਾ ਸਮਾਨ ਵੀ ਸੜ ਕੇ ਸਵਾਹ ਹੋ ਗਿਆ ਦਰਸ਼ੀ ਨੇ ਦੱਸਿਆ ਕਿ ਉਹਨਾਂ ਨੂੰ ਸ਼ੱਕ ਹੈ ਕਿ ਇੱਕ ਵਿਅਕਤੀ ਨੇ ਉਹਨਾਂ ਦੀਆਂ ਝੁੱਗੀਆਂ ਨੂੰ ਅੱਗ ਲਗਾਈ ਹੈ।
ਸਰਦੀ ਦੇ ਮੌਸਮ ਵਿੱਚ 50 ਤੋਂ 60 ਗਰੀਬਾਂ ਦੇ ਸਿਰ ਦੀ ਛੱਤ ਹੋਈ ਸੜ ਕੇ ਸੁਆਹ
December 24, 20240
Related Articles
January 30, 20230
Asaram Bapu found guilty in the rape case, the court will announce the sentence tomorrow
Asaram Bapu's problems are about to increase. He has been found guilty by the Sessions Court in the 2013 rape case and the sentence will be announced tomorrow. In that case, the court acquitted the ot
Read More
May 5, 20210
ਸ਼੍ਰੋਮਣੀ ਕਮੇਟੀ ਦਮਦਮਾ ਸਾਹਿਬ ਵਿਖੇ ਸਰਾਂ ਨੁੰ 100 ਬੈੱਡਾਂ ਦੀ ਕੋਵਿਡ ਕੇਅਰ ਸਹੂਲਤ ‘ਚ ਕਰ ਰਹੀ ਤਬਦੀਲ : ਬੀਬਾ ਬਾਦਲ
ਬਠਿੰਡਾ : ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਐਲਾਨ ਕੀਤਾ ਕਿ ਐਚਐਮਈਐਲ ਰਿਫਾਇਨਿਰੀ ਏਮਜ਼ ਵਿਖੇ ਤਿਆਰ ਕੀਤੀ ਜਾ ਰਹੀ 100 ਬੈੱਡਾਂ ਦੀ ਕੋਰੋਨਾ ਸਹੂਲਤ ਦੇ ਨਾਲ-ਨਾਲ ਖੇਤਰ ਦੇ ਹਸਪਤਾਲਾਂ ਲਈ ਆਕਸੀਜ਼ਨ ਪ੍ਰਦਾਨ ਕਰੇਗੀ। ਇਥੇ
Read More
December 29, 20220
PM Modi and CM Bhagwant Mann congratulated the devotees on the occasion of the Prakash Purab of Sri Guru Gobind Singh Ji
Today the Prakash Purab of the Tenth Patshah Shri Guru Gobind Singh Ji is being celebrated with great devotion and fanfare by the Sikh devotees. On this occasion, the Prime Minister of the country Nar
Read More
Comment here