ਨਗਰ ਨਿਗਮ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਪਟਿਆਲਾ ਦੇ ਹਰਪਾਲ ਟਿਵਾਣਾ ਆਡਿਟੋਰੀਅਮ ਦੇ ਵਿੱਚ ਅਹੁਦੇਦਾਰ ਸਮਾਰੋ ਕਰਵਾਇਆ ਗਿਆ ਜਿਸ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਵਿੱਚ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਪਹੁੰਚੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਤਾਂ ਚੋਣਾਂ ਕਰਵਾਉਣ ਦੇ ਹੱਕ ਦੇ ਵਿੱਚ ਹੀ ਨਹੀਂ ਸੀ ਇਹ ਤਾਂ ਮਾਨਯੋਗ ਕੋਰਟ ਦੇ ਕਾਰਨ ਚੋਣਾਂ ਦਾ ਐਲਾਨ ਸਰਕਾਰ ਨੂੰ ਕਰਨਾ ਪਿਆ ਅਤੇ ਕਾਂਗਰਸੀ ਦੇ ਲਈ ਤਿਆਰ ਬਰ ਤਿਆਰ ਹੈ।।ਉਹਨਾਂ ਕਿਹਾ ਕਿ ਜਿਸ ਪ੍ਰਕਾਰ ਦੇ ਹਾਲਾਤ ਇਸ ਸਮੇਂ ਅਕਾਲੀ ਦਲ ਦੇ ਹੋਏ ਪਏ ਹਨ ਇਸ ਮੁਸ਼ਕਿਲ ਦੇ ਵਿੱਚੋਂ ਨਿਕਲਣਾ ਅਕਾਲੀ ਦਲ ਲਈ ਕਾਫੀ ਮੁਸ਼ਕਿਲ ਜਾਪਦਾ ਹੈ। ਉਹਨਾਂ ਕਿਹਾ ਕਿ ਜਿਸ ਢੰਗ ਦੇ ਨਾਲ ਗੁਨਾਹਾਂ ਨੂੰ ਇਹਨਾਂ ਦੇ ਵੱਲੋਂ ਮੰਨ ਲਿਆ ਗਿਆ ਹੈ ਲੱਗਦਾ ਨਹੀਂ ਕਿ ਲੋਕ ਹੁਣ ਇਹਨਾਂ ਨੂੰ ਪ੍ਰਵਾਨ ਕਰਨਗੇ। ਕਿਸਾਨੀ ਮਸਲੇ ਤੇ ਬੋਲਦਿਆਂ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਨਰਿੰਦਰ ਮੋਦੀ ਕਾਰਪੋਰੇਟ ਘਰਾਣਿਆਂ ਦਾ ਰਿਪ੍ਰਜੈਂਟਿਵ ਹੈ । ਉਹਨਾਂ ਕਿਹਾ ਕਿ ਮੈਂ ਤਾਂ ਡਲੇਵਾਲ ਸਾਹਿਬ ਨੂੰ ਵੀ ਕਹਿਣਾ ਚਾਹਾਂਗਾ ਕਿ ਇਹਨਾਂ ਤੋਂ ਉਮੀਦ ਨਾ ਰੱਖੋ । ਕਿਸਾਨਾਂ ਦੀ ਸੁਣਵਾਈ ਉਸ ਦਿਨ ਹੋਵੇਗੀ ਜਦੋਂ ਕੋਈ ਸਰਕਾਰ ਦੇ ਵਿੱਚ ਤਬਦੀਲੀ ਆਵੇਗੀ। ਜਿਸ ਆਜ਼ਾਦਾਨਾ ਦੇਸ਼ ਦੇ ਵਿੱਚ ਕਿਸਾਨ ਨੂੰ ਬਿਨਾਂ ਹਥਿਆਰ ਅਤੇ ਬਿਨਾਂ ਗੱਡੀ ਤੋਂ ਆਪਣੀ ਰਾਜਧਾਨੀ ਦੇ ਵਿੱਚ ਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਅਤੇ ਅਜਿਹੇ ਲੋਕਾਂ ਨੂੰ ਗੱਲ ਸੁਣਾਉਣ ਦਾ ਫਾਇਦਾ ਕੀ ਜੌ ਸੁਣਨ ਦੇ ਲਈ ਤਿਆਰ ਨਹੀਂ ਹਨ।
ਨਗਰ ਨਿਗਮ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਪਟਿਆਲਾ ਵਿੱਚ ਅਹੁਦੇਦਾਰ ਸਮਾਰੋਹ ਕਰਵਾਇਆ
December 10, 20240
Related Articles
April 22, 20240
शिरोमणि अकाली दल की मेनिफेस्टो कमेटी की अहम बैठक आज चंडीगढ़ में होगी
लोकसभा चुनाव को लेकर शिरोमणि अकाली दल आज चंडीगढ़ में मेनिफेस्टो कमेटी की तीसरी बैठक करने जा रही है. यह बैठक चंडीगढ़ में होगी. अकाली दल की कोशिश है कि मेनिफेस्टो इस तरह बनाया जाए कि पार्टी हर वर्ग को अ
Read More
July 28, 20210
ਵਿੱਕੀ ਗੌਂਡਰ ਦਾ ਐਨਕਾਊਂਟਰ ਕਰਨ ਵਾਲੇ DSP ਨੇ ਕਰਵਾਇਆ ਪ੍ਰੀਤ ਸੇਖੋਂ ਦਾ ਸਰੇਂਡਰ, ਆਤਮ-ਸਮਰਪਣ ਤੋਂ ਪਹਿਲਾਂ ਡਰ ਗਿਆ ਸੀ ਗੈਂਗਸਟਰ
ਅੰਮ੍ਰਿਤਸਰ ਵਿੱਚ ਬਾਊਂਸਰ ਜਗਰੂਪ ਸਿੰਘ ਉਰਫ ਜੱਗਾ ਦੇ ਕਤਲ ਤੇ ਸਿੰਗਰ ਪ੍ਰੇਮ ਢਿੱਲੋਂ 10 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਗੈਂਗਸਟਰ ਦਯਾ ਸਿੰਘ ਉਰਫ ਪ੍ਰੀਤ ਸੇਖੋਂ ਅੰਮ੍ਰਿਤਸਰੀਆ ਅਤੇ ਜਰਮਨਜੀਤ ਸਿੰਘ ਉਰਫ ਨਿੱਕਾ ਖਡੂਰੀਆ ਨੂੰ ਪੁਲਿਸ ਨੇ ਅਜਨਾਲ
Read More
August 30, 20210
MLA ਮੀਤ ਹੇਅਰ ਨੇ ਸਹਾਇਕ ਲਾਈਨਮੈਨ ਦੀ ਭਰਤੀ ਤੋਂ ਅਪਰੈਂਟਿਸ ਸਰਟੀਫਿਕੇਟ ਦੀ ਸ਼ਰਤ ਹਟਾਉਣ ਦੀ ਕੀਤੀ ਮੰਗ
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਵੱਲੋਂ ਸਹਾਇਕ ਲਾਈਨਮੈਨ ਦੀ ਭਰਤੀ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਨੈਸ਼ਨਲ ਅਪ੍ਰੈਂਟਿਸ ਸਰਟੀਫਿਕੇਟ ਤਿਆਰ ਕਰਨ ਦੇ ਪੰਜਾਬ ਸਰਕਾਰ ਦੇ ਤੁਗ
Read More
Comment here