ਨਗਰ ਨਿਗਮ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਪਟਿਆਲਾ ਦੇ ਹਰਪਾਲ ਟਿਵਾਣਾ ਆਡਿਟੋਰੀਅਮ ਦੇ ਵਿੱਚ ਅਹੁਦੇਦਾਰ ਸਮਾਰੋ ਕਰਵਾਇਆ ਗਿਆ ਜਿਸ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਵਿੱਚ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਪਹੁੰਚੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਤਾਂ ਚੋਣਾਂ ਕਰਵਾਉਣ ਦੇ ਹੱਕ ਦੇ ਵਿੱਚ ਹੀ ਨਹੀਂ ਸੀ ਇਹ ਤਾਂ ਮਾਨਯੋਗ ਕੋਰਟ ਦੇ ਕਾਰਨ ਚੋਣਾਂ ਦਾ ਐਲਾਨ ਸਰਕਾਰ ਨੂੰ ਕਰਨਾ ਪਿਆ ਅਤੇ ਕਾਂਗਰਸੀ ਦੇ ਲਈ ਤਿਆਰ ਬਰ ਤਿਆਰ ਹੈ।।ਉਹਨਾਂ ਕਿਹਾ ਕਿ ਜਿਸ ਪ੍ਰਕਾਰ ਦੇ ਹਾਲਾਤ ਇਸ ਸਮੇਂ ਅਕਾਲੀ ਦਲ ਦੇ ਹੋਏ ਪਏ ਹਨ ਇਸ ਮੁਸ਼ਕਿਲ ਦੇ ਵਿੱਚੋਂ ਨਿਕਲਣਾ ਅਕਾਲੀ ਦਲ ਲਈ ਕਾਫੀ ਮੁਸ਼ਕਿਲ ਜਾਪਦਾ ਹੈ। ਉਹਨਾਂ ਕਿਹਾ ਕਿ ਜਿਸ ਢੰਗ ਦੇ ਨਾਲ ਗੁਨਾਹਾਂ ਨੂੰ ਇਹਨਾਂ ਦੇ ਵੱਲੋਂ ਮੰਨ ਲਿਆ ਗਿਆ ਹੈ ਲੱਗਦਾ ਨਹੀਂ ਕਿ ਲੋਕ ਹੁਣ ਇਹਨਾਂ ਨੂੰ ਪ੍ਰਵਾਨ ਕਰਨਗੇ। ਕਿਸਾਨੀ ਮਸਲੇ ਤੇ ਬੋਲਦਿਆਂ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਨਰਿੰਦਰ ਮੋਦੀ ਕਾਰਪੋਰੇਟ ਘਰਾਣਿਆਂ ਦਾ ਰਿਪ੍ਰਜੈਂਟਿਵ ਹੈ । ਉਹਨਾਂ ਕਿਹਾ ਕਿ ਮੈਂ ਤਾਂ ਡਲੇਵਾਲ ਸਾਹਿਬ ਨੂੰ ਵੀ ਕਹਿਣਾ ਚਾਹਾਂਗਾ ਕਿ ਇਹਨਾਂ ਤੋਂ ਉਮੀਦ ਨਾ ਰੱਖੋ । ਕਿਸਾਨਾਂ ਦੀ ਸੁਣਵਾਈ ਉਸ ਦਿਨ ਹੋਵੇਗੀ ਜਦੋਂ ਕੋਈ ਸਰਕਾਰ ਦੇ ਵਿੱਚ ਤਬਦੀਲੀ ਆਵੇਗੀ। ਜਿਸ ਆਜ਼ਾਦਾਨਾ ਦੇਸ਼ ਦੇ ਵਿੱਚ ਕਿਸਾਨ ਨੂੰ ਬਿਨਾਂ ਹਥਿਆਰ ਅਤੇ ਬਿਨਾਂ ਗੱਡੀ ਤੋਂ ਆਪਣੀ ਰਾਜਧਾਨੀ ਦੇ ਵਿੱਚ ਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਅਤੇ ਅਜਿਹੇ ਲੋਕਾਂ ਨੂੰ ਗੱਲ ਸੁਣਾਉਣ ਦਾ ਫਾਇਦਾ ਕੀ ਜੌ ਸੁਣਨ ਦੇ ਲਈ ਤਿਆਰ ਨਹੀਂ ਹਨ।
ਨਗਰ ਨਿਗਮ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਪਟਿਆਲਾ ਵਿੱਚ ਅਹੁਦੇਦਾਰ ਸਮਾਰੋਹ ਕਰਵਾਇਆ
