ਬੀਤੇ ਦਿਨੀ ਨਾਭਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਪਿਤਾ ਲਾਲ ਸਿੰਘ ਜੀ ਸਵਰਗਵਾਸ ਹੋ ਗਏ ਸਨ। ਇਸ ਮੌਕੇ ਤੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਵਿਸ਼ਵ ਪ੍ਰਸਿੱਧ ਪੰਜਾਬੀ ਸਿੰਗਰ ਅਤੇ ਅਦਾਕਾਰ ਬੱਬੂ ਮਾਨ ਪਹੁੰਚੇ। ਬੱਬੂ ਮਾਨ ਨੇ ਕਿਹਾ ਕਿ ਕਿਸਾਨ ਏਕਤਾ ਮਜ਼ਦੂਰ ਜਿੰਦਾਬਾਦ ਨੇ ਅਤੇ ਬੱਬੂ ਮਾਨ ਉਹਨਾਂ ਕਿਹਾ ਕਿ ਮੈਂ ਡੱਟ ਕੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਹਮਾਇਤ ਕਰਦਾ ਹਾਂ। ਬੱਬੂ ਮਾਨ ਨੇ ਕਿਹਾ ਕਿ ਵਿਧਾਇਕ ਦੇਵ ਮਾਨ ਸਰਕਾਰ ਵਿੱਚ ਹਨ ਅਤੇ ਉਹ ਵੀ ਕਿਸਾਨਾਂ ਅਤੇ ਮਜ਼ਦੂਰਾਂ ਦੀ ਡੱਟ ਕੇ ਸਪੋਰਟ ਕਰਨ। ਬੱਬੂ ਮਾਨ ਨੇ ਕਿਹਾ ਕਿ ਮੈਂ ਤਾਂ ਦੋਵੇਂ ਚੀਜ਼ਾਂ ਮੰਗਦਾ ਹਾਂ ਕਿ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਦੋਵਾਂ ਨੂੰ ਹੱਕ ਮਿਲੇ ਅਤੇ ਮਜ਼ਦੂਰ ਦੀ ਵੀ ਦਿਹਾੜੀ ਫਿਕਸ ਹੋਵੇ ਕਿਉਂਕਿ ਉਹ ਦਿਨ ਰਾਤ ਮਿਹਨਤ ਕਰਦੇ ਹਨ। ਬੱਬੂ ਮਾਨ ਨੇ ਕਿਹਾ ਕਿ ਮਜ਼ਦੂਰ ਸਭ ਤੋਂ ਵੱਧ ਕੰਮ ਕਰਦਾ ਅਤੇ ਸਭ ਤੋਂ ਘੱਟ ਦਿਹਾੜੀ ਮਜ਼ਦੂਰ ਨੂੰ ਹੀ ਮਿਲਦੀ ਹੈ। ਭੋਜਨ ਪੈਦਾ ਕਰਨ ਲਈ ਕਿਸਾਨ ਅਤੇ ਮਜ਼ਦੂਰ ਹਨ ਪਰ ਹਰ ਬੰਦਾ ਆਪ ਭੋਜਨ ਪੈਦਾ ਨਹੀਂ ਕਰ ਸਕਦਾ। ਬੱਬੂ ਮਾਨ ਨੇ ਕਿਹਾ ਕਿ ਜੇਕਰ ਕਿਸਾਨ ਮਜ਼ਦੂਰ ਨਾ ਹੋਣ ਤਾਂ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਅਤੇ ਭੋਜਨ ਹਰ ਬੰਦਾ ਖਾ ਨਹੀਂ ਸਕਦਾ ਪਰ ਕਿਸਾਨ ਮਜ਼ਦੂਰ ਹੀ ਮਿਹਨਤ ਕਰਕੇ ਸਾਰੇ ਦੇਸ਼ ਦਾ ਢਿੱਡ ਪਾਲਦੇ ਹਨ।
ਕਿਸਾਨਾਂ ਦੇ ਹੱਕ ‘ਚ ਬੋਲੇ ਬੱਬੂ ਮਾਨ “ਮੈਂ ਹਮੇਸ਼ਾ ਹੀ ਕਿਸਾਨਾਂ ਨਾਲ ਹਾਂ”
December 6, 20240

Related tags :
#BabbuMaan #FarmersFirst #SupportFarmers #KisanAndolan
Related Articles
March 9, 20220
ਦੁਨੀਆ ਭਰ ਦੇ ਕਈ ਬ੍ਰਾਂਡਸ ਨੇ ਰੂਸ ਦਾ ਕੀਤਾ ਬਾਈਕਾਟ, ਰੋਕੀਆਂ ਸੇਵਾਵਾਂ
ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਅੱਜ 14ਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਜੰਗ ਨੂੰ 300 ਘੰਟੇ ਤੋਂ ਵੱਧ ਹੋ ਚੁੱਕੇ ਹਨ। ਰੂਸ ਨੂੰ ਰੋਕਣ ਲਈ ਦੁਨੀਆ ਭਰ ਦੇ ਦੇਸ਼ ਹਰ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਰਹੇ ਹਨ, ਅਜਿਹੇ ਵਿੱਚ ਦੁਨੀਆ ਦੀਆਂ 300
Read More
September 17, 20220
ਰਾਹਤ ਭਰੀ ਖ਼ਬਰ, ਜਲਦ ਖ਼ਤਮ ਹੋਵੇਗੀ ਕੋਰੋਨਾ ਮਹਾਮਾਰੀ- WHO ਦਾ ਦਾਅਵਾ
ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਾ ਨੂੰ ਲੈ ਕੇ ਰਾਹਤ ਭਰੀ ਖਬਰ ਦਿੱਤੀ ਹੈ। ਸਿਹਤ ਏਜੰਸੀ ਦੇ ਡਾਇਰੈਕਟਰ ਜਨਰਲ ਟੇਡਰੋਸ ਅਡਾਨੋਮ ਘੇਬਰੇਅਸਸ ਦਾ ਕਹਿਣਾ ਹੈ ਕਿ ਉਹ ਮਹਾਂਮਾਰੀ ਦਾ ਅੰਤ ਨੇੜੇ ਦਿਸ ਰਿਹਾ ਹੈ। ਕੋਰੋਨਾ ਦਾ ਪਹਿਲਾ ਮਾਮਲਾ ਨਵੰਬਰ 201
Read More
October 9, 20210
ਲੁਧਿਆਣਾ : ਭਰਾ ਦੇ ਡੁੱਬਣ ਦੀ ਖਬਰ ਮਿਲਦਿਆਂ ਹੀ ਭੈਣ ਨੇ ਵੀ ਨਹਿਰ ‘ਚ ਮਾਰੀ ਛਾਲ
ਲੁਧਿਆਣਾ ਦੇ ਸਿੱਧਵਾਂ ਨਹਿਰ ‘ਚ ਨਹਾਉਂਦੇ ਸਮੇਂ 17 ਸਾਲਾ ਨੌਜਵਾਨ ਡੁੱਬ ਗਿਆ। ਪਾਣੀ ਦੇ ਤੇਜ਼ ਵਹਾਅ ਕਾਰਨ ਇਹ ਹਾਦਸਾ ਵਾਪਰਿਆ ਪਰ ਜਦੋਂ ਇਸ ਗੱਲ ਦੀ ਖਬਰ ਮੁੰਡੇ ਦੀ ਭੈਣ ਨੂੰ ਲੱਗੀ ਤਾਂ ਉਹ ਵੀ ਮੌਕੇ ‘ਤੇ ਪੁੱਜ ਗਈ ਅਤੇ ਉਸ ਨੇ ਵੀ ਨਹਿਰ ਵਿਚ ਛਲਾ
Read More
Comment here