Site icon SMZ NEWS

ਕਿਸਾਨਾਂ ਦੇ ਹੱਕ ‘ਚ ਬੋਲੇ ਬੱਬੂ ਮਾਨ “ਮੈਂ ਹਮੇਸ਼ਾ ਹੀ ਕਿਸਾਨਾਂ ਨਾਲ ਹਾਂ”

ਬੀਤੇ ਦਿਨੀ ਨਾਭਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਪਿਤਾ ਲਾਲ ਸਿੰਘ ਜੀ ਸਵਰਗਵਾਸ ਹੋ ਗਏ ਸਨ। ਇਸ ਮੌਕੇ ਤੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਵਿਸ਼ਵ ਪ੍ਰਸਿੱਧ ਪੰਜਾਬੀ ਸਿੰਗਰ ਅਤੇ ਅਦਾਕਾਰ ਬੱਬੂ ਮਾਨ ਪਹੁੰਚੇ। ਬੱਬੂ ਮਾਨ ਨੇ ਕਿਹਾ ਕਿ ਕਿਸਾਨ ਏਕਤਾ ਮਜ਼ਦੂਰ ਜਿੰਦਾਬਾਦ ਨੇ ਅਤੇ ਬੱਬੂ ਮਾਨ ਉਹਨਾਂ ਕਿਹਾ ਕਿ ਮੈਂ ਡੱਟ ਕੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਹਮਾਇਤ ਕਰਦਾ ਹਾਂ। ਬੱਬੂ ਮਾਨ ਨੇ ਕਿਹਾ ਕਿ ਵਿਧਾਇਕ ਦੇਵ ਮਾਨ ਸਰਕਾਰ ਵਿੱਚ ਹਨ ਅਤੇ ਉਹ ਵੀ ਕਿਸਾਨਾਂ ਅਤੇ ਮਜ਼ਦੂਰਾਂ ਦੀ ਡੱਟ ਕੇ ਸਪੋਰਟ ਕਰਨ। ਬੱਬੂ ਮਾਨ ਨੇ ਕਿਹਾ ਕਿ ਮੈਂ ਤਾਂ ਦੋਵੇਂ ਚੀਜ਼ਾਂ ਮੰਗਦਾ ਹਾਂ ਕਿ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਦੋਵਾਂ ਨੂੰ ਹੱਕ ਮਿਲੇ ਅਤੇ ਮਜ਼ਦੂਰ ਦੀ ਵੀ ਦਿਹਾੜੀ ਫਿਕਸ ਹੋਵੇ ਕਿਉਂਕਿ ਉਹ ਦਿਨ ਰਾਤ ਮਿਹਨਤ ਕਰਦੇ ਹਨ। ਬੱਬੂ ਮਾਨ ਨੇ ਕਿਹਾ ਕਿ ਮਜ਼ਦੂਰ ਸਭ ਤੋਂ ਵੱਧ ਕੰਮ ਕਰਦਾ ਅਤੇ ਸਭ ਤੋਂ ਘੱਟ ਦਿਹਾੜੀ ਮਜ਼ਦੂਰ ਨੂੰ ਹੀ ਮਿਲਦੀ ਹੈ। ਭੋਜਨ ਪੈਦਾ ਕਰਨ ਲਈ ਕਿਸਾਨ ਅਤੇ ਮਜ਼ਦੂਰ ਹਨ ਪਰ ਹਰ ਬੰਦਾ ਆਪ ਭੋਜਨ ਪੈਦਾ ਨਹੀਂ ਕਰ ਸਕਦਾ। ਬੱਬੂ ਮਾਨ ਨੇ ਕਿਹਾ ਕਿ ਜੇਕਰ ਕਿਸਾਨ ਮਜ਼ਦੂਰ ਨਾ ਹੋਣ ਤਾਂ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਅਤੇ ਭੋਜਨ ਹਰ ਬੰਦਾ ਖਾ ਨਹੀਂ ਸਕਦਾ ਪਰ ਕਿਸਾਨ ਮਜ਼ਦੂਰ ਹੀ ਮਿਹਨਤ ਕਰਕੇ ਸਾਰੇ ਦੇਸ਼ ਦਾ ਢਿੱਡ ਪਾਲਦੇ ਹਨ।

Exit mobile version