ਮਾਛੀਵਾਡ਼ਾ ਸਾਹਿਬ ਦੇ ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਕੋਟ ਗੰਗੂਰਾਏ ਵਿਖੇ ਇੱਕ ਵਿਆਹ ਵਾਲੇ ਘਰ ਵਿਚ ਜਾਗੋ ਸਮਾਗਮ ਚੱਲ ਰਿਹਾ ਸੀ ਪਰ ਉੱਥੇ ਗੁਆਂਢੀ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਲਾੜੇ ਦਾ ਚਚੇਰਾ ਭਰਾ ਮਨਦੀਪ ਸਿੰਘ ਵਾਸੀ ਕੋਟ ਗੰਗੂ ਰਾਏ ਜਖ਼ਮੀ ਹੋ ਗਿਆ। ਹਸਪਤਾਲ ਵਿਚ ਇਲਾਜ ਅਧੀਨ ਮਨਦੀਪ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਸਦੇ ਚਾਚੇ ਦੇ ਲੜਕੇ ਗੁਰਮੀਤ ਸਿੰਘ ਦਾ ਵਿਆਹ ਸੀ ਅਤੇ ਰਾਤ ਨੂੰ ਜਾਗੋ ਸਮਾਗਮ ਚੱਲ ਰਿਹਾ ਸੀ। ਉਨ੍ਹਾਂ ਦਾ ਗੁਆਂਢੀ ਜਗਦੀਸ਼ ਸਿੰਘ ਜਿਸ ਨੇ ਸ਼ਰਾਬ ਪੀਤੀ ਹੋਈ ਸੀ ਉਸਨੇ ਆਪਣੇ ਪਿਸਤੌਲ ਨਾਲ 3 ਹਵਾਈ ਫਾਇਰ ਕੀਤੇ ਅਤੇ ਜਦੋਂ ਉਸ ਨੂੰ ਰੋਕਿਆ ਤਾਂ ਉਸਨੇ ਮੈਨੂੰ ਗਾਲੀ ਗਲੋਚ ਕਰਦਿਆਂ ਕੱਚ ਦਾ ਗਿਲਾਸ ਮੇਰੇ ਵੱਲ ਮਾਰਿਆ। ਜਗਦੀਸ਼ ਸਿੰਘ ਉਸ ਤੋਂ ਬਾਅਦ ਆਪਣੇ ਘਰ ਜਾ ਕੇ ਮਕਾਨ ਦੀ ਛੱਤ ’ਤੇ ਚੜ੍ਹ ਗਿਆ ਜਿਸ ਨੇ ਮਾਰ ਦੇਣ ਦੀ ਨੀਅਤ ਨਾਲ ਮੇਰੇ ’ਤੇ 3 ਫਾਇਰ ਕੀਤੇ ਜਿਸ ’ਚੋਂ ਇੱਕ ਗੋਲੀ ਮੇਰੇ ਮੱਥੇ ਦੇ ਖੱਬੇ ਪਾਸਿਓਂ ਛੂਹ ਕੇ ਲੰਘ ਗਈ ਜਦਕਿ 2 ਗੋਲੀਆਂ ਮੇਰੀ ਖੱਬੀ ਬਾਂਹ ’ਤੇੇ ਲੱਗੀਆਂ। ਜਖ਼ਮੀ ਹਾਲਤ ਵਿਚ ਉਸ ਨੂੰ ਦੋਰਾਹਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਖ਼ਮੀ ਮਨਦੀਪ ਸਿੰਘ ਨੇ ਦੱਸਿਆ ਕਿ ਜਗਦੀਸ਼ ਸਿੰਘ ਨਾਲ ਉਨ੍ਹਾਂ ਦੀ ਪੁਰਾਣੀ ਰੰਜਿਸ਼ ਸੀ ਕਿਉਂਕਿ ਉਨ੍ਹਾਂ ਦਾ ਪਿੰਡ ਵਿਚ ਜਗ੍ਹਾ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਸਬੰਧੀ ਉਸਨੇ ਮਾਰ ਦੇਣ ਦੀ ਨੀਅਤ ਨਾਲ ਉਸ ਉੱਪਰ ਗੋਲੀਆਂ ਚਲਾਈਆਂ।
ਵਿਆਹ ਵਾਲੇ ਘਰ ’ਚ ਜਾਗੋ ਸਮਾਗਮ ਦੌਰਾਨ ਗੁਆਂਢੀ ਨੇ ਚਲਾ ਦਿੱਤੀਆਂ ਗੋਲੀਆਂ, ਲਾੜੇ ਦਾ ਚਚੇਰਾ ਭਰਾ ਜਖ਼ਮੀ
December 5, 20240

Related Articles

January 12, 20210
ਆਫਲਾਈਨ ਕਲਾਸਾਂ ਨੂੰ ਮੁੜ ਚਾਲੂ ਕਰਨ ਲਈ ਸਾਰੇ ਤਿਆਰ: ਇਨ੍ਹਾਂ ਰਾਜਾਂ ਵਿੱਚ 11, 14 ਅਤੇ 18 ਜਨਵਰੀ ਤੋਂ ਮੁੜ ਚਾਲੂ ਕਰਨ ਲਈ ਤਿਆਰ ਸਕੂਲ ਅਤੇ ਕਾਲਜ. ਸੂਚੀ ਵੇਖੋ.
ਨਵੀਂ ਦਿੱਲੀ | ਐਜੂਕੇਸ਼ਨ ਡੈਸਕ: ਲਗਭਗ ਇਕ ਸਾਲ ਹੋ ਗਿਆ ਹੈ ਕਿ ਕੋਵਿਡ 19 ਕਾਰਨ ਸਕੂਲ ਅਤੇ ਕਾਲਜ ਬੰਦ ਹੋ ਗਏ ਹਨ। ਪਰ ਜਦੋਂ ਤੋਂ ਭਾਰਤ ਵਿਚ ਕੇਸ ਘਟ ਰਹੇ ਹਨ, ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਨੇ ਸਕੂਲ ਅਤੇ ਵਿਦਿਅਕ ਅਦਾਰਿਆਂ ਨੂੰ ਇਕ ਗਰੇਡ ਵਿਚ
Read More
December 9, 20240
ਯੂਕਰੇਨ ਦੀ ਜੰਗ ‘ਚ ਜ਼ਬਰਦਸਤੀ ਸੁੱਟੇ ਗਏ ਰਾਕੇਸ਼ ਨੇ ਕੀਤੇ ਕਈ ਸਨਸਨੀਖੇਜ਼ ਖੁਲਾਸੇ
ਬੰਬ ਧਮਾਕਿਆਂ, ਥਾਂ-ਥਾਂ ਖਿੱਲਰੀਆਂ ਲਾਸ਼ਾਂ ਅਤੇ ਰੂਸ-ਯੂਕਰੇਨ ਜੰਗ ਵਿੱਚ ਮੌਤ ਨੂੰ ਦੇਖ ਕੇ ਸਹੀ ਸਲਾਮਤ ਭਾਰਤ ਪਰਤਣ ਵਾਲੇ ਰਾਕੇਸ਼ ਯਾਦਵ ਦੀਆਂ ਅੱਖਾਂ ਵਿੱਚ ਮੌਤ ਦਾ ਡਰ ਅਜੇ ਵੀ ਸਾਫ਼ ਨਜ਼ਰ ਆ ਰਿਹਾ ਹੈ। ਹਰ ਪਾਸੇ ਤੋਂ ਆ ਰਹੀਆਂ ਚੀਕਾਂ ਅਤੇ ਚੀਕ
Read More
February 6, 20230
अडानी मुद्दे पर राहुल ने मोदी सरकार पर किया हमला, कहा- ‘दूध, दूध और पानी, पानी’.
अडानी ग्रुप पर लगे धोखाधड़ी के आरोपों को लेकर विपक्ष लगातार सरकार पर हमलावर रहा है। इस मुद्दे पर संसद के दोनों सदनों में जमकर हंगामा हुआ, जिसके बाद कार्यवाही कल तक के लिए स्थगित कर दी गई। कांग्रेस सां
Read More
Comment here