ਅੱਜ ਦੇ ਦਿਨ ਯਾਨੀ 17 ਅਗਸਤ 1909 ਨੂੰ ਭਾਰਤ ਦੇ ਇੱਕ ਹੋਰ ਆਜ਼ਾਦੀ ਘੁਲਾਟੀਏ ਮਦਨ ਲਾਲ ਢੀਂਗਰਾ ਨੂੰ ਬ੍ਰਿਟੇਨ ਵਿਚ ਫਾਂਸੀ ਦਿੱਤੀ ਗਈ ਸੀ। ਦੱਸ ਦਈਏ ਕਿ ਭਾਰਤੀ ਵਿਦਿਆਰਥੀਆਂ ਦੀ ਜਾਸੂਸੀ ਕਰਨ ਵਾਲੇ ਲਾਰਡ ਵਿਲੀਅਮ ਵਾਇਲੀ ਦੀ ਹੱਤਿਆ ਕਰਨ ਦੇ ਦੋਸ਼ ਵਿੱਚ ਮਦਨ ਲਾਲ ਢੀਂਗਰਾ ਨੂੰ ਇਹ ਸਜ਼ਾ ਮਿਲੀ ਸੀ। ਜਿਸਨੂੰ ਕਿ ਸੀਨਾ ਤਾਣ ਕੇ ਅੰਮ੍ਰਿਤਸਰ ਦੇ ਇਸ 22 ਸਾਲ ਨੌਜਵਾਨ ਨੇ ਖੁਸ਼ੀ ਖੁਸ਼ੀ ਕਬੂਲ ਕੀਤਾ ਸੀ। ਅੱਜ ਅੰਮ੍ਰਿਤਸਰ ਦੇ ਵਿਚ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਅੰਮ੍ਰਿਤਸਰ ਦੇ ਗੋਲ ਬਾਗ ਵਿਖੇ ਸ਼ਹੀਦ ਢੀਂਗਰਾ ਦੀ ਯਾਦਗਾਰ ਵਿਖੇ ਸ਼ਰਧਾਂਜਲੀ ਦੇਣ ਪੰਜਾਬ ਦੇ ਕੈਬਨਟ ਮੰਤਰੀ ਸਿੰਘ ਈਟੀਓ ਅਤੇ ਲਾਲਜੀਤ ਸਿੰਘ ਭੁੱਲਰ ਅਤੇ ਸਾਬਕਾ ਕੈਬਨਟ ਮੰਤਰੀ ਅਤੇ ਦੁਰਗਿਆਣਾ ਕਮੇਟੀ ਦੀ ਪ੍ਰਧਾਨ ਲਕਸ਼ਮੀਕਾਂਤ ਚਾਵਲਾ ਪਹੁੰਚੇ । ਇਸ ਮੌਕੇ ਓਹਨਾ ਨੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਯਾਦਗਾਰ ‘ਤੇ ਸ਼ਰਧਾ ਦੇ ਫੁਲ ਅਰਪਿਤ ਕੀਤੇ । ਕਿ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਮਦਰ ਲਾਲ ਢਿਗਰਾ ਅਤੇ ਹੋਰ ਕਈ ਨੌਜਵਾਨਾਂ ਨੇ ਸ਼ਹੀਦੀਆਂ ਦਿੱਤੀਆਂ ਤਾਂ ਫਿਰ ਹੀ ਸਾਡੇ ਭਾਰਤ ਦੇਸ਼ ਨੂੰ ਆਜ਼ਾਦੀ ਮਿਲੀ ਸੀ। ਉਹਨਾ ਕਿਹਾ ਕਿ ਇਹਨਾਂ ਨੌਜਵਾਨਾਂ ਨੇ ਦੇਸ਼ ਦੀ ਲੜਾਈ ਲਈ ਕੌਮ ਦੀ ਲੜਾਈ ਲਈ ਆਪਣੀਆਂ ਜਾਨਾਂ ਵਾਰੀਆਂ ਹਨ ਅੱਜ ਦੇ ਸਮੇਂ ਵਿੱਚ ਅਗਰ ਅਸੀਂ ਆਜ਼ਾਦੀ ਦਾ ਨਿਗ ਮਾਣ ਰਹੇ ਹਾਂ ਤਾਂ ਇਹਨਾਂ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਇਸ ਦੁਨੀਆਂ ਤੇ ਘੁੰਮ ਰਹੇ ਹਾਂ।
ਸ਼ਹੀਦ ਮਦਨ ਲਾਲ ਢੀਗਰਾ ਨੂੰ ਮੰਤਰੀ ਭੁੱਲਰ ਨੇ ਦਿੱਤੀ ਸ਼ਰਧਾਂਜਲੀ ਅੱਜ ਦੇ ਦਿਨ ਢੀਂਗਰਾ ਨੇ ਦੇਸ਼ ਲਈ ਦਿੱਤੀ ਸੀ ਸ਼ਹਾਦਤ
August 17, 20240
Related Articles
July 3, 20240
ਨੌਜਵਾਨ ਨੇ ਬ੍ਰੋਨਜ਼ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਕੀਤਾ ਰੌਸ਼ਨ ਇਸ ਨੌਜਵਾਨ ਨੇ ਕੀਤੀ ਸੀ ਬੇਹਿਸਾਬ ਮਿਹਨਤ ||
ਲਖਨਊ ਵਿੱਚ ਹੋਈ 41ਵੀ ਨੈਸ਼ਨਲ ਟਾਈਕਵਾਂਡੋ ਚੈਂਪੀਅਨਸ਼ਿਪ ਅਤੇ 27 ਵੀ ਨੈਸ਼ਨਲ ਪੂਮਸਏ ਟਾਈਕਵਾਂਡੋ ਚੈਂਪੀਅਨਸ਼ਿਪ ਵਿੱਚ ਸਰਹੱਦੀ ਖੇਤਰ ਰਾਜਾਸਾਂਸੀ ਦੇ ਪਿੰਡ ਕੁੱਕੜਾਂਵਾਲਾ ਦੇ 14 ਸਾਲਾਂ ਨੌਜਵਾਨ ਗੁਰਪ੍ਰਤਾਪ ਸਿੰਘ ਨੇ ਬਰਾਉਂਜ ਮੈਡਲ ਜਿੱਤ ਕੇ ਪਰਿਵ
Read More
October 8, 20220
ਭਾਰਤ ‘ਚ 24 ਘੰਟਿਆਂ ‘ਚ ਕਰੀਬ 2 ਹਜ਼ਾਰ ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ, 9 ਲੋਕਾਂ ਦੀ ਮੌਤ
ਭਾਰਤ ਵਿੱਚ, ਪਿਛਲੇ 24 ਘੰਟਿਆਂ ਵਿੱਚ, ਕਰੋਨਾ ਦੇ ਲਗਭਗ 2 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿੱਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 30,362 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
india cor
Read More
August 29, 20200
आशु ने उपायुक्त को आदेश दिया कि वह स्कूल से राशन बैग की प्राप्ति के बारे में जाँच करे
भेजे गए राशन बैग प्राप्त करने के आरोपों की जांच करें और दो दिनों के भीतर उन्हें एक रिपोर्ट सौंपे....
पंजाब के खाद्य और नागरिक आपूर्ति मंत्री भारत भूषण आशु ने आज लुधियाना जिले के उपायुक्त को लुधियाना
Read More
Comment here