Site icon SMZ NEWS

ਸ਼ਹੀਦ ਮਦਨ ਲਾਲ ਢੀਗਰਾ ਨੂੰ ਮੰਤਰੀ ਭੁੱਲਰ ਨੇ ਦਿੱਤੀ ਸ਼ਰਧਾਂਜਲੀ ਅੱਜ ਦੇ ਦਿਨ ਢੀਂਗਰਾ ਨੇ ਦੇਸ਼ ਲਈ ਦਿੱਤੀ ਸੀ ਸ਼ਹਾਦਤ

ਅੱਜ ਦੇ ਦਿਨ ਯਾਨੀ 17 ਅਗਸਤ 1909 ਨੂੰ ਭਾਰਤ ਦੇ ਇੱਕ ਹੋਰ ਆਜ਼ਾਦੀ ਘੁਲਾਟੀਏ ਮਦਨ ਲਾਲ ਢੀਂਗਰਾ ਨੂੰ ਬ੍ਰਿਟੇਨ ਵਿਚ ਫਾਂਸੀ ਦਿੱਤੀ ਗਈ ਸੀ। ਦੱਸ ਦਈਏ ਕਿ ਭਾਰਤੀ ਵਿਦਿਆਰਥੀਆਂ ਦੀ ਜਾਸੂਸੀ ਕਰਨ ਵਾਲੇ ਲਾਰਡ ਵਿਲੀਅਮ ਵਾਇਲੀ ਦੀ ਹੱਤਿਆ ਕਰਨ ਦੇ ਦੋਸ਼ ਵਿੱਚ ਮਦਨ ਲਾਲ ਢੀਂਗਰਾ ਨੂੰ ਇਹ ਸਜ਼ਾ ਮਿਲੀ ਸੀ। ਜਿਸਨੂੰ ਕਿ ਸੀਨਾ ਤਾਣ ਕੇ ਅੰਮ੍ਰਿਤਸਰ ਦੇ ਇਸ 22 ਸਾਲ ਨੌਜਵਾਨ ਨੇ ਖੁਸ਼ੀ ਖੁਸ਼ੀ ਕਬੂਲ ਕੀਤਾ ਸੀ। ਅੱਜ ਅੰਮ੍ਰਿਤਸਰ ਦੇ ਵਿਚ ਮਦਨ ਲਾਲ ਢੀਂਗਰਾ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਅੰਮ੍ਰਿਤਸਰ ਦੇ ਗੋਲ ਬਾਗ ਵਿਖੇ ਸ਼ਹੀਦ ਢੀਂਗਰਾ ਦੀ ਯਾਦਗਾਰ ਵਿਖੇ ਸ਼ਰਧਾਂਜਲੀ ਦੇਣ ਪੰਜਾਬ ਦੇ ਕੈਬਨਟ ਮੰਤਰੀ ਸਿੰਘ ਈਟੀਓ ਅਤੇ ਲਾਲਜੀਤ ਸਿੰਘ ਭੁੱਲਰ ਅਤੇ ਸਾਬਕਾ ਕੈਬਨਟ ਮੰਤਰੀ ਅਤੇ ਦੁਰਗਿਆਣਾ ਕਮੇਟੀ ਦੀ ਪ੍ਰਧਾਨ ਲਕਸ਼ਮੀਕਾਂਤ ਚਾਵਲਾ ਪਹੁੰਚੇ । ਇਸ ਮੌਕੇ ਓਹਨਾ ਨੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਯਾਦਗਾਰ ‘ਤੇ ਸ਼ਰਧਾ ਦੇ ਫੁਲ ਅਰਪਿਤ ਕੀਤੇ । ਕਿ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਮਦਰ ਲਾਲ ਢਿਗਰਾ ਅਤੇ ਹੋਰ ਕਈ ਨੌਜਵਾਨਾਂ ਨੇ ਸ਼ਹੀਦੀਆਂ ਦਿੱਤੀਆਂ ਤਾਂ ਫਿਰ ਹੀ ਸਾਡੇ ਭਾਰਤ ਦੇਸ਼ ਨੂੰ ਆਜ਼ਾਦੀ ਮਿਲੀ ਸੀ। ਉਹਨਾ ਕਿਹਾ ਕਿ ਇਹਨਾਂ ਨੌਜਵਾਨਾਂ ਨੇ ਦੇਸ਼ ਦੀ ਲੜਾਈ ਲਈ ਕੌਮ ਦੀ ਲੜਾਈ ਲਈ ਆਪਣੀਆਂ ਜਾਨਾਂ ਵਾਰੀਆਂ ਹਨ ਅੱਜ ਦੇ ਸਮੇਂ ਵਿੱਚ ਅਗਰ ਅਸੀਂ ਆਜ਼ਾਦੀ ਦਾ ਨਿਗ ਮਾਣ ਰਹੇ ਹਾਂ ਤਾਂ ਇਹਨਾਂ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਇਸ ਦੁਨੀਆਂ ਤੇ ਘੁੰਮ ਰਹੇ ਹਾਂ।

Exit mobile version