ਦਿੜ੍ਹਬਾ ਸਬ ਡਵੀਜ਼ਨ ਅੰਦਰ ਸ਼ਾਨਦਾਰ ਕੰਪਲੈਕਸ ਬਣ ਕੇ ਤਿਆਰ ਹੋ ਰਿਹਾ ਹੈ ਦੂਜੇ ਪਾਸੇ ਇਲਾਕਾ ਵਾਸੀਆਂ ਵੱਲੋਂ ਦਿੜ੍ਹਬਾ ਸ਼ਿਹਰ ਅੰਦਰ ਜੁਡੀਸ਼ੀਅਲ ਕੋਰਟ ਬਣਾਏ ਜਾਣ ਦੀ ਮੰਗ ਉਠ ਰਹੀ ਹੈ। ਸ਼ਹਿਰ ਦੀਆਂ ਅਤੇ ਇਲਾਕੇ ਦੀਆਂ ਸੰਸਥਾਵਾਂ ਨੇ ਐਸਡੀਐਮ ਦਿੜ੍ਹਬਾ ਰਾਜੇਸ਼ ਸ਼ਰਮਾ ਰਾਹੀਂ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਦੇ ਮੁੱਖ ਜੱਜ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਸ਼ਿਵ ਚੰਦ ਅਤੇ ਪ੍ਰਗਟ ਘੁਮਾਣ ਨੇ ਕਿਹਾ ਕਿ ਦਿੜ੍ਹਬਾ ਇਲਾਕਾ ਵਿਧਾਨ ਸਭਾ ਦੀ ਸੀਟ ਹੈ। ਉਥੋਂ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਪੰਜਾਬ ਸਰਕਾਰ ਅੰਦਰ ਵਿੱਤ ਮੰਤਰੀ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਮਿਹਮਤ ਸਕਦਾ ਦਿੜ੍ਹਬਾ ਅੰਦਰ ਸਬ ਡਵੀਜ਼ਨ ਪੱਧਰ ਦਾ ਕੰਪਲੈਕਸ ਬਣ ਗਿਆ ਹੈ। ਜਿਸ ਵਿੱਚ ਸਬ ਡਵੀਜਨ ਪੱਧਰ ਦੇ ਸਾਰੇ ਦਫਤਰ ਕੰਮ ਕਰਨਗੇ। ਸਿਰਫ ਇੱਕ ਕੰਮ ਕੋਰਟ ਦੇ ਕੇਸਾਂ ਲਈ ਸੁਨਾਮ, ਸੰਗਰੂਰ ਜਾਣਾ ਪੈਂਦਾ ਹੈ ਜਿਸ ਨਾਲ ਲੋਕਾਂ ਦਾ ਸਮਾਂ ਅਤੇ ਪੈਸਾ ਬਰਬਾਦ ਹੁੰਦਾ ਹੈ। ਇਸ ਲਈ ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਦਿੜ੍ਹਬਾ ਅੰਦਰ ਜੂਡੀਸ਼ੀਅਲੀ ਕੋਰਟ ਬਣਾਈ ਜਾਵੇ। ਇਸ ਨਾਲ ਇਲਾਕੇ ਦੇ ਲੋਕਾਂ ਦਾ ਸਮਾਂ ਅਤੇ ਪੈਸਾ ਬਰਬਾਦ ਹੋਣੋ ਬਚ ਜਾਵੇਗਾ। ਇਸ ਦੇ ਨਾਲ ਲੋਕਾਂ ਨੂੰ ਜਲਦੀ ਇਨਸਾਫ ਵੀ ਮਿਲੇਗਾ। ਐਸਡੀਐਮ ਰਾਜੇਸ਼ ਸ਼ਰਮਾ ਨੇ ਲੋਕਾਂ ਤੋੰ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਇਸ ਮੰਗ ਪੱਤਰ ਨੂੰ ਅੱਜ ਹੀ ਪੂਰੀ ਦਫਤਰੀ ਕਰਵਾਈ ਕਰਕੇ ਉਚ ਅਧਿਕਾਰੀਆਂ ਤੱਕ ਭੇਜ ਦਿੱਤਾ ਜਾਵੇਗਾ।
ਦਿੜ੍ਹਬਾ ਅੰਦਰ ਜ਼ੁਡੀਸ਼ੀਅਲ ਕੋਰਟ ਬਣਾਉਣ ਦੀ ਉੱਠੀ ਮੰਗ ਲੋਕਾਂ ਦਾ ਸਮਾਂ ਅਤੇ ਪੈਸਾ ਬਰਬਾਦ ਹੋਣ ਤੋਂ ਬਚੇਗਾ ਤੇ ਇਨਸਾਫ ਜਲਦੀ ਮਿਲੇਗਾ |
July 31, 20240
Related Articles
May 22, 20210
ਬੇਲਗਾਮ ਕੋਰੋਨਾ ‘ਤੇ ਲੱਗੀ ਬ੍ਰੇਕ ! ਬੀਤੇ 24 ਘੰਟਿਆਂ ‘ਚ 2.57 ਲੱਖ ਨਵੇਂ ਮਾਮਲੇ ਆਏ ਸਾਹਮਣੇ, 4194 ਮਰੀਜ਼ਾਂ ਦੀ ਮੌਤ
ਦੇਸ਼ ਵਿੱਚ ਕੋਰੋਨਾ ਦੀ ਬੇਲਗਾਮ ਦੂਜੀ ਲਹਿਰ ‘ਤੇ ਹੁਣ ਬ੍ਰੇਕ ਲੱਗਦੀ ਹੋਈ ਦਿਖਾਈ ਦੇ ਰਹੀ ਹੈ। ਕੋਰੋਨਾ ਦੇ ਕੇਸ ਹੁਣ ਤੇਜ਼ੀ ਨਾਲ ਘਟਣੇ ਸ਼ੁਰੂ ਹੋ ਗਏ ਹਨ। ਕੋਰੋਨਾ ਦੀ ਸਥਿਰ ਗਤੀ ਦੇ ਬਾਵਜੂਦ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਡਰਾਉਣੀ ਹੋ ਗਈ ਹੈ।
Read More
September 23, 20220
ਪੰਜਾਬ ਰੋਡੇਵਜ਼ ਦੇ ਠੇਕਾ ਆਧਾਰਤ ਡਰਾਈਵਰਾਂ ਤੇ ਕੰਡਕਟਰਾਂ ਨੂੰ ਰੈਗੂਲਰ ਕਰਨ ਸਬੰਧੀ ਕੇਸ 3 ਮੈਂਬਰੀ ਸਬ ਕਮੇਟੀ ਨੂੰ ਭੇਜਿਆ: ਭੁੱਲਰ
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਪੰਜਾਬ ਰੋਡੇਵਜ਼/ਪਨਬੱਸ ਵਿੱਚ ਠੇਕਾ ਆਧਾਰਤ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਰੈਗੂਲਰ ਕਰਨ ਸਬੰਧੀ ਕੇਸ ਵਿਭਾਗ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਗਠਤ ਕੀਤੀ
Read More
May 14, 20240
EPFO ने नौकरीपेशा लोगों को दी खुशखबरी, सिर्फ 3 दिन में खाते में आएंगे पैसे
कर्मचारी भविष्य निधि संगठन (ईपीएफओ) के छह करोड़ से अधिक ग्राहकों के लिए अच्छी खबर है। ईपीएफओ सदस्यों को शिक्षा, विवाह और आवास अग्रिम के लिए लंबा इंतजार नहीं करना पड़ेगा। क्लेम करने के तीन से चार दिन क
Read More
Comment here