ਦਿੜ੍ਹਬਾ ਸਬ ਡਵੀਜ਼ਨ ਅੰਦਰ ਸ਼ਾਨਦਾਰ ਕੰਪਲੈਕਸ ਬਣ ਕੇ ਤਿਆਰ ਹੋ ਰਿਹਾ ਹੈ ਦੂਜੇ ਪਾਸੇ ਇਲਾਕਾ ਵਾਸੀਆਂ ਵੱਲੋਂ ਦਿੜ੍ਹਬਾ ਸ਼ਿਹਰ ਅੰਦਰ ਜੁਡੀਸ਼ੀਅਲ ਕੋਰਟ ਬਣਾਏ ਜਾਣ ਦੀ ਮੰਗ ਉਠ ਰਹੀ ਹੈ। ਸ਼ਹਿਰ ਦੀਆਂ ਅਤੇ ਇਲਾਕੇ ਦੀਆਂ ਸੰਸਥਾਵਾਂ ਨੇ ਐਸਡੀਐਮ ਦਿੜ੍ਹਬਾ ਰਾਜੇਸ਼ ਸ਼ਰਮਾ ਰਾਹੀਂ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਦੇ ਮੁੱਖ ਜੱਜ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਸ਼ਿਵ ਚੰਦ ਅਤੇ ਪ੍ਰਗਟ ਘੁਮਾਣ ਨੇ ਕਿਹਾ ਕਿ ਦਿੜ੍ਹਬਾ ਇਲਾਕਾ ਵਿਧਾਨ ਸਭਾ ਦੀ ਸੀਟ ਹੈ। ਉਥੋਂ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਪੰਜਾਬ ਸਰਕਾਰ ਅੰਦਰ ਵਿੱਤ ਮੰਤਰੀ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਮਿਹਮਤ ਸਕਦਾ ਦਿੜ੍ਹਬਾ ਅੰਦਰ ਸਬ ਡਵੀਜ਼ਨ ਪੱਧਰ ਦਾ ਕੰਪਲੈਕਸ ਬਣ ਗਿਆ ਹੈ। ਜਿਸ ਵਿੱਚ ਸਬ ਡਵੀਜਨ ਪੱਧਰ ਦੇ ਸਾਰੇ ਦਫਤਰ ਕੰਮ ਕਰਨਗੇ। ਸਿਰਫ ਇੱਕ ਕੰਮ ਕੋਰਟ ਦੇ ਕੇਸਾਂ ਲਈ ਸੁਨਾਮ, ਸੰਗਰੂਰ ਜਾਣਾ ਪੈਂਦਾ ਹੈ ਜਿਸ ਨਾਲ ਲੋਕਾਂ ਦਾ ਸਮਾਂ ਅਤੇ ਪੈਸਾ ਬਰਬਾਦ ਹੁੰਦਾ ਹੈ। ਇਸ ਲਈ ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਦਿੜ੍ਹਬਾ ਅੰਦਰ ਜੂਡੀਸ਼ੀਅਲੀ ਕੋਰਟ ਬਣਾਈ ਜਾਵੇ। ਇਸ ਨਾਲ ਇਲਾਕੇ ਦੇ ਲੋਕਾਂ ਦਾ ਸਮਾਂ ਅਤੇ ਪੈਸਾ ਬਰਬਾਦ ਹੋਣੋ ਬਚ ਜਾਵੇਗਾ। ਇਸ ਦੇ ਨਾਲ ਲੋਕਾਂ ਨੂੰ ਜਲਦੀ ਇਨਸਾਫ ਵੀ ਮਿਲੇਗਾ। ਐਸਡੀਐਮ ਰਾਜੇਸ਼ ਸ਼ਰਮਾ ਨੇ ਲੋਕਾਂ ਤੋੰ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਇਸ ਮੰਗ ਪੱਤਰ ਨੂੰ ਅੱਜ ਹੀ ਪੂਰੀ ਦਫਤਰੀ ਕਰਵਾਈ ਕਰਕੇ ਉਚ ਅਧਿਕਾਰੀਆਂ ਤੱਕ ਭੇਜ ਦਿੱਤਾ ਜਾਵੇਗਾ।