ਬਟਾਲਾ ਬਣਿਆ ਬਿਹਾਰ, ਦੂਸਰੇ ਦਿਨ ਬਟਾਲਾ ਦੇ ਭੀੜ ਭਾੜ ਵਾਲੇ ਬਾਜ਼ਾਰ ਸਿਟੀ ਰੋਡ ਤੇ ਦਿਨ ਦਿਹਾੜੇ ਨਰੇਸ਼ ਜਿਉਲਰ ਦੀ ਦੁਕਾਨ ਉਪਰ ਇਕ ਮੋਟਰਸਾਈਕਲ ਤੇ ਸਵਾਰ ਦੋ ਹਮਲਾਵਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ। ਜਿਸ ਦੌਰਾਨ ਗੋਲੀਆਂ ਦੁਕਾਨ ਦੇ ਸ਼ੀਸ਼ੇ ਉਪਰ ਲੱਗੀਆਂ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪਰ ਦੁਕਾਨ ਦਾ ਸ਼ੀਸ਼ਾ ਟੁੱਟ ਗਿਆ। ਘਟਨਾ ਤੋਂ ਬਾਅਦ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣ ਨਜਰ ਆਇਆ। ਦਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਨਰੇਸ਼ ਜਵੇਲਰ ਦੇ ਇਮੀਗ੍ਰੇਸ਼ਨ ਸੈਂਟਰ ਉਪਰ ਗੋਲੀਆਂ ਚਲਾਈਆਂ ਗਈਆਂ ਸਨ। ਮਾਮਲਾ ਸੁਨਿਆਰੇ ਕੋਲੋਂ ਰੰਗਦਾਰੀ ਮੰਗਣ ਦਾ ਦੱਸਿਆ ਜਾ ਰਿਹਾ ਹਾਂ। ਏਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਿਸ ਤਰ੍ਹਾਂ ਸ਼ਹਿਰ ਵਿਚ ਗੋਲੀਆਂ ਚੱਲ ਰਹੀਆਂ ਹਨ ਲੋਕਾਂ ਦਾ ਬਟਾਲਾ ਪੁਲਿਸ ਪ੍ਰਸ਼ਾਸਨ ਉਪਰੋਂ ਵਿਸ਼ਵਾਸ਼ ਉਠਦਾ ਨਜਰ ਆ ਰਿਹਾ ਹੈ |
ਜਵੈਲਰ ਦੀ ਦੁਕਾਨ ‘ਤੇ ਦਿਨ ਦਿਹਾੜੇ ਹੋਈ ਤਾੜ- ਤਾੜ , ਦ.ਹਿ.ਸ਼.ਤ ਦਾ ਬਣਿਆ ਮਾਹੌਲ CCTV ਤਸਵੀਰਾਂ ਆਈਆਂ ਸਾਹਮਣੇ !
July 25, 20240
Related Articles
January 21, 20220
ਅੰਮ੍ਰਿਤਸਰ : ਪਤੰਗ ਲੁੱਟਦਿਆਂ ਹਾਈਵੋਲਟੇਜ ਤਾਰਾਂ ਦੀ ਲਪੇਟ ‘ਚ ਆਇਆ 14 ਸਾਲਾ ਬੱਚਾ, ਗਈ ਜਾਨ
ਅੰਮ੍ਰਿਤਸਰ ਦੇ ਇਸਲਾਮਬਾਦ ਦੇ ਗੁਰੂ ਨਾਨਕਪੁਰਾ ਵਿਚ ਬੁੱਧਵਾਰ ਨੂੰ ਪਤੰਗ ਲੁੱਟਦਿਆਂ ਜ਼ਮੀਨ ‘ਤੇ ਰੱਖੇ 100 ਕਿਲੋਵਾਟ ਦੇ ਟਰਾਂਸਫਾਰਮਰ ਦੇ ਖੁੱਲ੍ਹੇ ਤਾਰ ਦੀ ਲਪੇਟ ਵਿਚ ਆਉਣ ਨਾਲ 14 ਸਾਲਾ ਬੱਚੇ ਦੀ ਜਾਨ ਚਲੀ ਗਈ। ਹਾਈ ਵੋਲਟੇਜ ਤਾਰ ਦੇ ਸੰਪਰਕ ਵਿਚ
Read More
April 10, 20220
PM ਮੋਦੀ ਤੇ CM ਭਗਵੰਤ ਮਾਨ ਨੇ ਰਾਮ ਨੌਮੀ ਮੌਕੇ ਦੇਸ਼ਵਾਸੀਆਂ ਨੂੰ ਟਵੀਟ ਕਰ ਦਿੱਤੀਆਂ ਵਧਾਈਆਂ
ਦੇਸ਼ ਭਰ ਵਿੱਚ ਐਤਵਾਰ ਨੂੰ ਰਾਮ ਨੌਮੀ ਦਾ ਪਵਿੱਤਰ ਦਿਹਾੜਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਗਈ ਹੈ। ਇਸ ਮੌਕੇ ਪੀਐੱਮ ਮੋਦੀ ਨੇ ਟਵੀਟ ਕਰ ਕੇ ਦੇ
Read More
November 27, 20210
ਬੀਐੱਸਐੱਫ ਨੇ ਕਾਬੂ ਕੀਤਾ ਪਾਕਿਸਤਾਨੀ ਨੌਜਵਾਨ, ਤਾਰਾ ਰਾਹੀਂ ਦਾਖਲ ਹੋਣ ਦੀ ਕਰ ਰਿਹਾ ਸੀ ਕੋਸ਼ਿਸ
ਥਾਣਾ ਅਜਨਾਲ਼ਾ ਅਧੀਨ ਆਉਂਦੀ ਭਾਰਤ ਪਾਕਿਸਤਾਨ ਸਰਹੱਦ ਦੀ ਬੀ.ਓ.ਪੀ ਸ਼ਾਹਪੁਰ ਤੋਂ ਬੀਐੱਸਐੱਫ ਦੇ ਜਵਾਨਾਂ ਨੇ ਦੇਰ ਰਾਤ ਇਕ ਪਾਕਸਤਾਨੀ ਨੂੰ ਕਾਬੂ ਕੀਤਾ ਹੈ ਜੋ ਕਿ ਭਾਰਤ ਵਾਲੇ ਪਾਸੇ ਤਾਰਾ ਰਾਹੀਂ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਨੂੰ ਤੁ
Read More
Comment here