ਬਟਾਲਾ ਬਣਿਆ ਬਿਹਾਰ, ਦੂਸਰੇ ਦਿਨ ਬਟਾਲਾ ਦੇ ਭੀੜ ਭਾੜ ਵਾਲੇ ਬਾਜ਼ਾਰ ਸਿਟੀ ਰੋਡ ਤੇ ਦਿਨ ਦਿਹਾੜੇ ਨਰੇਸ਼ ਜਿਉਲਰ ਦੀ ਦੁਕਾਨ ਉਪਰ ਇਕ ਮੋਟਰਸਾਈਕਲ ਤੇ ਸਵਾਰ ਦੋ ਹਮਲਾਵਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ। ਜਿਸ ਦੌਰਾਨ ਗੋਲੀਆਂ ਦੁਕਾਨ ਦੇ ਸ਼ੀਸ਼ੇ ਉਪਰ ਲੱਗੀਆਂ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪਰ ਦੁਕਾਨ ਦਾ ਸ਼ੀਸ਼ਾ ਟੁੱਟ ਗਿਆ। ਘਟਨਾ ਤੋਂ ਬਾਅਦ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣ ਨਜਰ ਆਇਆ। ਦਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਨਰੇਸ਼ ਜਵੇਲਰ ਦੇ ਇਮੀਗ੍ਰੇਸ਼ਨ ਸੈਂਟਰ ਉਪਰ ਗੋਲੀਆਂ ਚਲਾਈਆਂ ਗਈਆਂ ਸਨ। ਮਾਮਲਾ ਸੁਨਿਆਰੇ ਕੋਲੋਂ ਰੰਗਦਾਰੀ ਮੰਗਣ ਦਾ ਦੱਸਿਆ ਜਾ ਰਿਹਾ ਹਾਂ। ਏਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਿਸ ਤਰ੍ਹਾਂ ਸ਼ਹਿਰ ਵਿਚ ਗੋਲੀਆਂ ਚੱਲ ਰਹੀਆਂ ਹਨ ਲੋਕਾਂ ਦਾ ਬਟਾਲਾ ਪੁਲਿਸ ਪ੍ਰਸ਼ਾਸਨ ਉਪਰੋਂ ਵਿਸ਼ਵਾਸ਼ ਉਠਦਾ ਨਜਰ ਆ ਰਿਹਾ ਹੈ |