ਬੀਤੇ ਦਿਨ ਗੁਜਰਾਤ ਪੁਲਿਸ ਦੇ ਵੱਲੋਂ ਕੁਝ ਪਾਕਿਸਤਾਨੀ ਆਤੰਕਵਾਦੀ ਮਡਿਊਲ ਨੂੰ ਫੜਿਆ ਗਿਆ ਸੀ ਜਿਨਾਂ ਦੇ ਵੱਲੋਂ ਭਾਰਤ ਦੇ ਵਿੱਚ ਰਹਿ ਰਹੇ ਹਿੰਦੂ ਨੇਤਾ ਅਤੇ ਰਾਜਨੀਤਿਕ ਨੇਤਾਵਾਂ ਨੂੰ ਮਾਰਨ ਦੀ ਫਰੋਤੀ ਲਿਤੀ ਹੋਈ ਸੀ ਗੁਜਰਾਤ ਪੁਲਿਸ ਵੱਲੋਂ ਜਦੋਂ ਫੜੇ ਗਏ ਮਡਿਊਲ ਤੋਂ ਪੁੱਛਗਿਛ ਕੀਤੀ ਤਾਂ ਉਸਨੇ ਕਈ ਪੰਜਾਬ ਦੇ ਹਿੰਦੂ ਨੇਤਾਵਾਂ ਨੂੰ ਵੀ ਮਾਰਨ ਦੀ ਸਾਜਿਸ਼ ਵੀ ਰੱਚ ਰਿਹਾ ਸੀ ਜ਼ਿਕਰਯੋਗ ਹੈ ਕੀ ਗੁਜਰਾਤ ਪੁਲਿਸ ਦੀ ਪੁੱਛ ਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮਡਿਊਲ ਨੂੰ ਕਈ ਵਾਰ ਪਾਕਿਸਤਾਨ ਅਤੇ ਨੇਪਾਲ ਤੋਂ ਹਿੰਦੂ ਨੇਤਾਵਾਂ ਅਤੇ ਰਾਜਨੀਤਿਕ ਨੇਤਾਵਾਂ ਨੂੰ ਮਾਰਨ ਦੇ ਲਈ ਪੈਸਿਆਂ ਦੀ ਅਤੇ ਕਈ ਹੋਰ ਤਰੀਕਿਆਂ ਦੀ ਫੰਡਿੰਗ ਵੀ ਹੋਈ ਸੀ ਕੇਸ ਦੀ ਜਾਂਚ ਕਰਨ ਦੇ ਲਈ ਅੱਜ ਗੁਜਰਾਤ ਪੁਲਿਸ ਲੁਧਿਆਣਾ ਪਹੁੰਚੀ ਅਤੇ ਹਿੰਦੂ ਨੇਤਾ ਅਮਿਤ ਅਰੋੜਾ ਦੇ ਨਾਲ ਥਾਣਾ ਡਿਵੀਜ਼ਨ ਨੰਬਰ 7 ਦੇ ਵਿੱਚ ਮੀਟਿੰਗ ਕੀਤੀ ਅਤੇ ਉਨਾਂਨੂੰ ਬਾਹਰਲੇ ਦੇਸ਼ਾਂ ਤੋਂ ਅਤੇ ਬਾਹਰਲੇ ਨੰਬਰਾਂ ਤੋਂ ਆ ਰਹੀਆਂ ਧਮਕੀਆਂ ਦੇ ਬਾਰੇ ਵੀ ਪੁੱਛਕਿਛ ਕੀਤੀ ਇਸ ਮੌਕੇ ਹਿੰਦੂ ਨੇਤਾ ਅਮਿਤ ਅਰੋੜਾ ਦੇ ਨਾਲ ਐਡਵੋਕੇਟ ਅਰੁਣ ਖੁਰਮੀ ਵੀ ਮੌਜੂਦ ਰਹੇ ਅਰੁਣ ਖੁਰਮੀ ਨੇ ਇਸ ਮੌਕੇ ਦੱਸਿਆ ਕਿ ਮਡਿਊਲ ਦੇ ਮੋਬਾਇਲ ਦੇ ਵਿੱਚ ਮਿਲੇ ਕਈ ਨੰਬਰ ਅਮਿਤ ਅਰੋੜਾ ਨੂੰ ਜੋ ਧਮਕੀਆਂ ਆਈਆਂ ਨੇ ਉਹਨਾਂ ਦੇ ਨਾਲ ਮੇਲ ਜੋਲ ਖਾਂਦੇ ਸਨ
ਗੁਜਰਾਤ ਵਿੱਚ ਬੈਠ ਕੇ ਹਿੰਦੂ ਅਤੇ ਰਾਜਨੀਤਿਕ ਨੇਤਾਵਾਂ ਨੂੰ ਰਚੀ ਜਾ ਰਹੀ ਮਾਰਨ ਦੀ ਸਾਜਿਸ਼ |

Related tags :
Comment here