ਫਰੀਦਕੋਟ ਵਿਚ ਅੱਜ ਦਿਨ ਚੜ੍ਹਦੇ ਹੀ ਵੱਡਾ ਸੜਕੀ ਹਾਦਸਾ ਵਾਪਰਿਆ ਜਿਸ ਕਾਰਨ ਇਕ 13 ਕੁ ਸਾਲਾ ਸਕੂਲੀ ਬੱਚੀ ਨੂੰ ਆਪਣੀ ਜਾਣ ਤੋਂ ਹੱਥ ਧੋਣੇ ਪਏ ਅਤੇ 4 ਹੋਰ ਲੋਕ ਗੰਭੀਰ ਜਖਮੀਂ ਹੋ ਗਏ।ਮਾਮਲਾ ਕੋਟਕਪੂਰਾ ਰੋਡ ਤੋਂ ਸਾਹਮਣੇ ਆਇਆ ਜਿੱਥੇ ਜਿਲ੍ਹੇ ਦੇ ਪਿੰਡ ਸਿਵੀਆਂ ਤੋਂ ਇਕ ਪਰਿਵਾਰ ਆਪਣੀ ਬੱਚੀ ਦਾ ਵਜੀਫੇ ਸੰਬੰਧੀ ਹੋਣ ਵਾਲਾ ਇਕ ਟੈਸਟ ਦਵਾਉਣ ਲਈ ਫਰੀਦਕੋਟ ਆ ਰਿਹਾ ਸੀ, ਪਿੰਡ ਦੇ ਬੱਸ ਅੱਡੇ ਤੇ ਉਹਨਾਂ ਦੀ ਬੱਚੀ ਦੀ ਸਹੇਲੀ ਵੀ ਖੜ੍ਹੀ ਸੀ ਜਿਸ ਨੇ ਵੀ ਫਰੀਦਕੋਟ ਹੀ ਉਹੀ ਟੈਸਟ ਦੇਣ ਆਉਣਾਂ ਸੀ। ਕਾਰ ਸਵਾਰ ਸਖਸ ਨੇ ਉਸ ਬੱਚੀ ਨੂੰ ਵੀ ਆਪਣੇ ਨਾਲ ਹੀ ਬਿਠਾ ਲਿਆ ਪਰ ਕੋਟਕਪੂਰਾ ਤੋਂ ਫਰੀਦਕੋਟ ਰੋਡ ਦੇ ਇਕ ਦਰੱਖਤ ਉਹਨਾਂ ਦੀ ਚਲਦੀ ਕਾਰ ਤੇ ਡਿੱਗ ਗਿਆ ਜਿਸ ਕਾਰਨ ਕਾਰ ਵਿਚ ਸਵਾਰ 5 ਲੋਕ ਗੰਭੀਰ ਜਖਮੀਂ ਹੋ ਗਏ ਜਿੰਨਾਂ ਨੂੰ ਸੜਕ ਸੁੱਰਖਿਆ ਫੋਰਸ ਨੇ ਲੋਕਾਂ ਦੀ ਮਦਦ ਨਾਲ ਜੀਜੀਐਸ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਜਿਥੇ ਜਖਮੀਂ ਦੀ ਤਾਬ ਨਾਂ ਝਲਦੇ ਹੋਏ 13 ਸਾਲਾ ਸਕੂਲੀ ਵਿਦਿਅਥਣ ਸਹਿਜਪ੍ਰੀਤ ਕੌਰ ਦਮ ਤੋਵ ਗਈ ਜਦੋਕਿ ਬਾਕੀ ਚਾਰ ਲੋਕਾਂ ਦਾ ਇਲਾਜ ਚੱਲ ਰਿਹਾ । ਜਿਕਰਯੋਗ ਹੈ ਕਿ ਮ੍ਰਿਤਕ ਸਹਿਜਪ੍ਰੀਤ ਕੌਰ ਨੂੰ ਹੀ ਕਾਰ ਸਵਾਰ ਉਸ ਦੀ ਸਹੇਲੀ ਨੇ ਲਿਫਟ ਦਿੱਤੀ ਸੀ। ਫਿਲਹਾਲ ਇਸ ਮਾਮਲੇ ਵਿਚ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
13 ਸਾਲਾ ਗਰੀਬ ਪਰਿਵਾਰ ਦੀ ਧੀ ਨਾਲ ਵਾਪਰਿਆ ਮੰਦਭਾਗਾ ਹਾ*ਦ*ਸਾ ! 2000 ਮਹੀਨੇ ਵਜੀਫੇ ਦਾ ਪੇਪਰ ਦੇਣ ਚੱਲੀ ਸੀ ! ਦੇਖੋ ਕਾਲ ਕਿਵੇਂ ਖਿਚ ਕੇ ਲੈ ਗਿਆ ਉਸ ਥਾਂ ‘ਤੇ !
July 13, 20240
Related Articles
May 5, 20220
ਪੀੜਤ ਪਰਿਵਾਰਾਂ ਨੂੰ ਮਿਲਣ ਲਖੀਮਪੁਰ ਖੀਰੀ ਪਹੁੰਚੇ ਕਿਸਾਨ, ਪ੍ਰਸ਼ਾਸਨ ਅੱਗੇ ਰੱਖੀਆਂ ਮੰਗਾਂ
ਹਿੰਸਾ ਦੇ ਸ਼ਿਕਾਰ ਹੋਏ ਕਿਸਾਨਾਂ ਅਤੇ ਇਸ ਮਾਮਲੇ ਵਿੱਚ ਜੇਲ੍ਹਾਂ ਵਿੱਚ ਬੰਦ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਸੰਯੁਕਤ ਕਿਸਾਨ ਮੋਰਚੇ ਦੇ ਵੱਡੀ ਗਿਣਤੀ ਵਿੱਚ ਕਿਸਾਨ ਅੱਜ ਵੀਰਵਾਰ ਲਖੀਮਪੁਰ ਖੀਰੀ ਪਹੁੰਚੇ, ਜਿਨ੍ਹਾਂ ਵਿੱਚ ਰਾਕੇਸ਼ ਟਿਕੈਤ, ਜੋਗਿੰਦਰ
Read More
December 25, 20220
अमृतसर ग्रामीण पुलिस ने 10 किलो हेरोइन के साथ 2 नशा तस्करों को गिरफ्तार किया, ड्रोन भी बरामद किया गया.
मुख्यमंत्री भगवंत मान के निर्देश पर शुरू की गई नशे के खिलाफ जारी जंग में सीमा पार से तस्करों को बड़ा झटका देते हुए पंजाब पुलिस ने 10 किलो हेरोइन और एक ड्रोन के साथ दो नशा तस्करों को गिरफ्तार किया है.
Read More
March 20, 20220
ਸ੍ਰੀ ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ, ਲੱਖਾਂ ਸੰਗਤਾਂ ਨੇ ਟੇਕਿਆ ਮੱਥਾ, ਘੋੜਸਵਾਰਾਂ ਨੇ ਦਿਖਾਏ ਕਰਤਬ (ਤਸਵੀਰਾਂ)
ਹੋਲਾ ਮਹੱਲਾ ‘ਤੇ ਸ਼ਨੀਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਅਖੰਡ ਪਾਠ ਰਖਵਾਇਆ ਗਿਆ, ਜਿਸ ਦਾ ਭੋਗ ਦੁਪਹਿਰ ਨੂੰ ਪਾਇਆ ਗਿਆ।
hola mohalla in sri
ਦੂਜੇ ਪਾਸੇ ਗੁਰਦੁਆਰਾ ਸੀਸਗੰਜ ਸਾਹਿ
Read More
Comment here