ਫਰੀਦਕੋਟ ਵਿਚ ਅੱਜ ਦਿਨ ਚੜ੍ਹਦੇ ਹੀ ਵੱਡਾ ਸੜਕੀ ਹਾਦਸਾ ਵਾਪਰਿਆ ਜਿਸ ਕਾਰਨ ਇਕ 13 ਕੁ ਸਾਲਾ ਸਕੂਲੀ ਬੱਚੀ ਨੂੰ ਆਪਣੀ ਜਾਣ ਤੋਂ ਹੱਥ ਧੋਣੇ ਪਏ ਅਤੇ 4 ਹੋਰ ਲੋਕ ਗੰਭੀਰ ਜਖਮੀਂ ਹੋ ਗਏ।ਮਾਮਲਾ ਕੋਟਕਪੂਰਾ ਰੋਡ ਤੋਂ ਸਾਹਮਣੇ ਆਇਆ ਜਿੱਥੇ ਜਿਲ੍ਹੇ ਦੇ ਪਿੰਡ ਸਿਵੀਆਂ ਤੋਂ ਇਕ ਪਰਿਵਾਰ ਆਪਣੀ ਬੱਚੀ ਦਾ ਵਜੀਫੇ ਸੰਬੰਧੀ ਹੋਣ ਵਾਲਾ ਇਕ ਟੈਸਟ ਦਵਾਉਣ ਲਈ ਫਰੀਦਕੋਟ ਆ ਰਿਹਾ ਸੀ, ਪਿੰਡ ਦੇ ਬੱਸ ਅੱਡੇ ਤੇ ਉਹਨਾਂ ਦੀ ਬੱਚੀ ਦੀ ਸਹੇਲੀ ਵੀ ਖੜ੍ਹੀ ਸੀ ਜਿਸ ਨੇ ਵੀ ਫਰੀਦਕੋਟ ਹੀ ਉਹੀ ਟੈਸਟ ਦੇਣ ਆਉਣਾਂ ਸੀ। ਕਾਰ ਸਵਾਰ ਸਖਸ ਨੇ ਉਸ ਬੱਚੀ ਨੂੰ ਵੀ ਆਪਣੇ ਨਾਲ ਹੀ ਬਿਠਾ ਲਿਆ ਪਰ ਕੋਟਕਪੂਰਾ ਤੋਂ ਫਰੀਦਕੋਟ ਰੋਡ ਦੇ ਇਕ ਦਰੱਖਤ ਉਹਨਾਂ ਦੀ ਚਲਦੀ ਕਾਰ ਤੇ ਡਿੱਗ ਗਿਆ ਜਿਸ ਕਾਰਨ ਕਾਰ ਵਿਚ ਸਵਾਰ 5 ਲੋਕ ਗੰਭੀਰ ਜਖਮੀਂ ਹੋ ਗਏ ਜਿੰਨਾਂ ਨੂੰ ਸੜਕ ਸੁੱਰਖਿਆ ਫੋਰਸ ਨੇ ਲੋਕਾਂ ਦੀ ਮਦਦ ਨਾਲ ਜੀਜੀਐਸ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਜਿਥੇ ਜਖਮੀਂ ਦੀ ਤਾਬ ਨਾਂ ਝਲਦੇ ਹੋਏ 13 ਸਾਲਾ ਸਕੂਲੀ ਵਿਦਿਅਥਣ ਸਹਿਜਪ੍ਰੀਤ ਕੌਰ ਦਮ ਤੋਵ ਗਈ ਜਦੋਕਿ ਬਾਕੀ ਚਾਰ ਲੋਕਾਂ ਦਾ ਇਲਾਜ ਚੱਲ ਰਿਹਾ । ਜਿਕਰਯੋਗ ਹੈ ਕਿ ਮ੍ਰਿਤਕ ਸਹਿਜਪ੍ਰੀਤ ਕੌਰ ਨੂੰ ਹੀ ਕਾਰ ਸਵਾਰ ਉਸ ਦੀ ਸਹੇਲੀ ਨੇ ਲਿਫਟ ਦਿੱਤੀ ਸੀ। ਫਿਲਹਾਲ ਇਸ ਮਾਮਲੇ ਵਿਚ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
13 ਸਾਲਾ ਗਰੀਬ ਪਰਿਵਾਰ ਦੀ ਧੀ ਨਾਲ ਵਾਪਰਿਆ ਮੰਦਭਾਗਾ ਹਾ*ਦ*ਸਾ ! 2000 ਮਹੀਨੇ ਵਜੀਫੇ ਦਾ ਪੇਪਰ ਦੇਣ ਚੱਲੀ ਸੀ ! ਦੇਖੋ ਕਾਲ ਕਿਵੇਂ ਖਿਚ ਕੇ ਲੈ ਗਿਆ ਉਸ ਥਾਂ ‘ਤੇ !
