ਪਖੰਡ ਅਤੇ ਅੰਧਵਿਸ਼ਵਾਸ ਵਿਰੁੱਧ 27 ਜੂਨ ਦੇ ਧਰਨੇ ਵਿੱਚ ਸਮੂਹ ਜਥੇਬੰਦੀਆਂ ਇੱਕਜੁੱਟ – ਗਿਆਨੀ ਗੁਰਪ੍ਰੀਤ ਸਿੰਘ ਸਿੰਘ ਉਦਾਸੀਨ ਵੱਲੋਂ ਪੰਜਾਬ ਵਾਸੀਆਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਅਤੇ 27 ਜੂਨ ਨੂੰ ਜਲੰਧਰ ਵਿੱਚ ਦਿੱਤੇ ਜਾ ਰਹੇ ਧਰਨੇ ਨੂੰ ਸਫਲ ਬਣਾਉਣ ਲਈ ਤਰਨਾ ਦਲ ਬਾਬਾ ਮੇਜਰ ਸਿੰਘ, ਵਾਲਮੀਕਿ ਸਮਾਜ ਬਾਬਾ ਨਛੱਤਰ ਨਾਥ, ਸ੍ਰੀ ਸ੍ਰੀ 1008 ਮਹਾਂਮੰਡਲੇਸ਼ਵਰ ਅਸ਼ਨੀਲ ਮਹਾਰਾਜ ਜੀ ਅਤੇ ਧਰਮ ਜਾਗਰਣ ਦੇ ਸੰਯੋਜਕ ਰਾਜ ਕੁਮਾਰ ਨੇ ਆਪਣਾ ਸਮਰੱਥਣ ਦਿੱਤਾ। ਇਸ ਮੌਕੇ ਗਿਆਨੀ ਗੁਰਪ੍ਰੀਤ ਸਿੰਘ ਉਦਾਸੀਨ ਨੇ ਦੱਸਿਆ ਕਿ ਪੰਜਾਬ ਵਿੱਚ ਇਸਾਈ ਸਮਾਜ ਵੱਲੋਂ ਪਾਖੰਡ ਅਤੇ ਅੰਧ-ਵਿਸ਼ਵਾਸ ਨੂੰ ਵਧਾਵਾ ਦੇ ਕੇ ਵੱਡੇ ਪੱਧਰ ’ਤੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਧਰਮ ਪਰਿਵਰਤਨ ਦੀ ਨਹੀਂ ਬਲਕਿ ਇਸਦੀ ਆੜ ਵਿੱਚ ਫੈਲਾਏ ਜਾ ਰਹੇ ਪਾਖੰਡਵਾਦ, ਅੰਧ-ਵਿਸ਼ਵਾਸ ਅਤੇ ਸਿੱਖ ਜਾਂ ਹਿੰਦੂ ਧਰਮ ਤੋਂ ਧਰਮ ਪਰਿਵਰਤਨ ਕਰਕੇ ਉਕਤ ਸਮਾਜ ਤੋਂ ਲਏ ਜਾ ਰਹੇ ਲਾਭਾਂ ਬਾਰੇ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਹਿੰਦੂ ਜਾਂ ਸਿੱਖ ਪਰਿਵਾਰ ਦਾ ਧਰਮ ਪਰਿਵਰਤਨ ਕਰਦਾ ਹੈ ਤਾਂ ਸਰਕਾਰ ਨੂੰ ਉਨ੍ਹਾਂ ਦੇ ਸਾਰੇ ਅਧਿਕਾਰ ਖੋਹਣੇ ਚਾਹੀਦੇ ਹਨ ਤਾਂ ਜੋ ਉਹ ਵਿਅਕਤੀ ਦੂਜਿਆਂ ਵਿੱਚ ਪਾਖੰਡਵਾਦ ਅਤੇ ਅੰਧਵਿਸ਼ਵਾਸ ਨਾ ਫੈਲਾ ਸਕੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਪ੍ਰਸ਼ਾਸਨ ਨੂੰ ਸਰਕਾਰ ਦੇ ਨਾਂਅ ਕਈ ਮੰਗ ਪੱਤਰ ਦੇ ਚੁੱਕੇ ਹਨ ਪਰ ਨਾ ਤਾਂ ਪ੍ਰਸ਼ਾਸਨ ਨੇ ਇਸ ਸਬੰਧੀ ਕੋਈ ਕਾਰਵਾਈ ਕੀਤੀ ਹੈ ਅਤੇ ਨਾ ਹੀ ਸਰਕਾਰ ਇਸ ਪਾਸੇ ਕੋਈ ਦਿਲਚਸਪੀ ਦਿਖਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਕੀਤੀ ਜਾ ਰਹੀ ਅਣਗਹਿਲੀ ਨੂੰ ਲੈ ਕੇ ਉਹ 27 ਜੂਨ ਨੂੰ ਸਿੱਖ ਅਤੇ ਹਿੰਦੂ ਭਾਈਚਾਰੇ ਦੀਆਂ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਜਲੰਧਰ ਵਿੱਚ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 27 ਜੂਨ ਨੂੰ ਸਵੇਰੇ 8 ਵਜੇ ਗੋਲਡਨ ਗੇਟ ਅੰਮ੍ਰਿਤਸਰ ਵਿਖੇ ਇਕੱਠੇ ਹੋਣ ਅਤੇ ਪੰਜਾਬ ਵਿੱਚ ਫੈਲ ਰਹੇ ਅੰਧ-ਵਿਸ਼ਵਾਸ ਅਤੇ ਪਾਖੰਡਵਾਦ ਨੂੰ ਰੋਕਣ ਲਈ ਇਸ ਲੜਾਈ ਵਿੱਚ ਉਨ੍ਹਾਂ ਦਾ ਸਾਥ ਦੇਣ।
ਪਾਖੰਡ ਅਤੇ ਅੰਧ ਵਿਸ਼ਵਾਸ ਨੂੰ ਦਿੱਤਾ ਜਾ ਰਿਹਾ ਵਧਾਵਾ ਵੱਡੇ ਪੱਧਰ ਤੇ ਕਰਾਇਆ ਜਾ ਰਿਹਾ ਧਰਮ ਪਰਿਵਰਤਨ ||
June 25, 20240
Related Articles
June 17, 20240
ਅਹਿਮਦੀਆ ਮੁਸਲਿਮ ਜਮਾਤ ਦੇ ਇੰਟਰਨੈਸ਼ਨਲ ਹੈਡ ਕੁਆਰਟਰ ਕਾਦੀਆਂ ਵਿਖੇ ਈਦ ਦੀ ਨਮਾਜ਼ ਪੜੀ ਗਈ||
ਅਹਿਮਦੀਆ ਮੁਸਲਿਮ ਜਮਾਤ ਦੇ ਇੰਟਰਨੈਸ਼ਨਲ ਹੈਡ ਕੁਆਰਟਰ ਕਾਦੀਆਂ ਵਿਖੇ ਈਦ ਦੀ ਨਮਾਜ਼ ਪੜੀ ਗਈ ਇਸ ਮੌਕੇ ਅਹਿਮਦੀਆ ਮੁਸਲਿਮ ਜਮਾਤ ਸੈਕਟਰੀ ਮੁਹੰਮਦ ਈਮਨ ਗੌਰੀ ਨੇ ਪੂਰੀ ਦੁਨੀਆ ਇਹ ਦੀ ਵਧਾਈ ਦਿੱਤੀ ਨਾਲ ਹੀ ਹੀ ਇਮਾਨਦਾਰੀ ਨੇ ਕਿਹਾ ਕਿ ਈਦ ਮੌਕੇ ਸਾਨੂ
Read More
January 22, 20240
अंबानी परिवार ने रामलला के दर्शन के बाद मंदिर के बाहर ली तस्वीर, दिए जलने हुए शुरू
आज 22 जनवरी को श्रीराम की नगरी अयोध्या में रामलला की मूर्ति की प्राण प्रतिष्ठा का भव्य समारोह संपन्न हुआ है। फिल्म जगत के तमाम सितारे भी इस ऐतिहासिक पल के साक्षी बने।
अयोध्या में आज दीवाली मनाई जाएगी
Read More
November 10, 20230
जानिए क्या है धनतेरस पर खरीदारी का शुभ मुहूर्त
इस साल 10 नवंबर को धनतेरस है। यह पर्व कार्तिक माह के कृष्ण पक्ष की त्रयोदशी तिथि के दिन मनाया जाता है। इस दिन आयुर्वेद के पिता भगवान धन्वंतरी, कुबेर देव और मां लक्ष्मी की पूजा की जाती है। साथ ही इस दि
Read More
Comment here