News

ਪੰਜਾਬ ਵਿੱਚ ਰਾਤਾਂ ਜ਼ਿਆਦਾ ਗਰਮ, ਦਿਨ ਦਾ ਤਾਪਮਾਨ ਆਮ, ਪੜ੍ਹੋਂ ਮੀਂਹ ਨੂੰ ਲੈ ਕੇ ਕੀ ਹੈ ਮੌਸਮ ਵਿਭਾਗ ਦੀ ਅਪਡੇਟ

ਪੰਜਾਬ ਵਿੱਚ ਮਾਨਸੂਨ ਹੌਲੀ-ਹੌਲੀ ਖਤਮ ਹੋ ਰਿਹਾ ਹੈ। ਹਾਲਾਂਕਿ, ਪਿਛਲੇ ਪੰਜ ਦਿਨਾਂ ਤੋਂ ਇਹ ਬਠਿੰਡਾ-ਫਾਜ਼ਿਲਕਾ ਖੇਤਰ ਵਿੱਚ ਟਿਕਿਆ ਹੋਇਆ ਸੀ। ਮੌਸਮ ਵਿਭਾਗ ਦੇ ਅਨੁਸਾਰ, ਅਗਲੇ ਕੁਝ ਦਿਨਾਂ ਵਿੱਚ ਮਾਨਸੂਨ ਪੂਰੀ ਤਰ੍ਹਾਂ ਪੰਜਾਬ ਤੋਂ ਬਾਹਰ ਚਲਾ ਜਾਵੇਗਾ।ਇਸ ਦੌਰਾਨ ਮੌਸਮ ਵਿੱਚ ਕਾਫੀ ਬਦਲਾਅ ਵੇਖਣ ਨੂੰ ਮਿਲ ਰਹੇ ਹਨ।ਰਾਤਾਂ ਗਰਮ ਹੋ ਰਹੀਆਂ ਹਨ ਅਤੇ ਆਮ ਨਾਲੋਂ ਲਗਭਗ 3 ਡਿਗਰੀ ਵੱਧ ਤਾਪਮਾਨ ਦਰਜ ਕੀਤਾ ਜਾ ਰਿਹਾ ਹੈ।ਦਿਨ ਦਾ ਤਾਪਮਾਨ ਹਾਲੇ ਵੀ ਆਮ ਦੇ ਨੇੜੇ ਹੀ ਹੈ। ਪਿਛਲੇ 24 ਘੰਟਿਆਂ ਵਿੱਚ ਇਸ ਵਿੱਚ ਕੇਵਲ 0.2 ਡਿਗਰੀ ਦਾ ਵਾਧਾ ਹੋਇਆ ਹੈ।ਮੌਸਮ ਵਿਭਾਗ ਮੁਤਾਬਕ, ਅਗਲੇ 7 ਦਿਨਾਂ ਤੱਕ ਪੰਜਾਬ ਵਿੱਚ ਮੀਂਹ ਨਹੀਂ ਪਵੇਗਾ।  ਜ਼ਿਲ੍ਹੇ ਲਈ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ।ਨਮੀ ਘਟਣ ਕਾਰਨ ਲੋਕਾਂ ਨੂੰ ਹੌਲੀ-ਹੌਲੀ ਗਰਮੀ ਤੋਂ ਰਾਹਤ ਮਿਲੇਗੀ। ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ ਅਤੇ ਇਹ ਆਮ ਦੇ ਨੇੜੇ ਹੀ ਰਹੇਗਾ।

Comment here

Verified by MonsterInsights