Uncategorized

ਈਰਾਨ ‘ਚ ਵੀਜ਼ਾ-ਫ੍ਰੀ ਐਂਟਰੀ ਤੇ ਨੌਕਰੀ ਦੇ ਨਾਂ ‘ਤੇ ਜਾਅਲਸਾਜ਼ੀ ! ਭਾਰਤੀਆਂ ਲਈ ਐਡਵਾਈਜ਼ਰੀ ਜਾਰੀ

ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਲਈ ਈਰਾਨ ਦੀ ਯਾਤਰਾ ਸੰਬੰਧੀ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ। ਮੰਤਰਾਲੇ ਨੇ ਨਾਗਰਿਕਾਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਕਿ ਹਾਲ ਹੀ ਦੇ ਸਮੇਂ ਵਿੱਚ ਕਈ ਮਾਮਲੇ ਸਾਹਮਣੇ ਆਏ ਹਨ ਜਿੱਥੇ ਭਾਰਤੀਆਂ ਨੂੰ ਫਰਜ਼ੀ ਰੁਜ਼ਗਾਰ ਦੇ ਵਾਅਦੇ ਕਰਕੇ ਈਰਾਨ ਬੁਲਾਇਆ ਗਿਆ ਅਤੇ ਫਿਰ ਅਪਰਾਧਿਕ ਗਿਰੋਹਾਂ ਵੱਲੋਂ ਅਗਵਾ ਕੀਤਾ ਗਿਆ। ਇਨ੍ਹਾਂ ਗਿਰੋਹਾਂ ਨੇ ਬੰਧਕ ਬਣਾਏ ਗਏ ਲੋਕਾਂ ਤੋਂ ਫਿਰੌਤੀ ਦੀ ਮੰਗ ਕੀਤੀ ਹੈ!

ਸ਼ੁੱਕਰਵਾਰ ਸ਼ਾਮ ਨੂੰ ਵਿਦੇਸ਼ ਮੰਤਰਾਲੇ ਨੇ ਇੱਕ ਅਡਵਾਇਜ਼ਰੀ ਜਾਰੀ ਕੀਤੀ, ਜਿਸ ਵਿੱਚ ਭਾਰਤੀ ਨਾਗਰਿਕਾਂ ਨੂੰ ਰੁਜ਼ਗਾਰ ਜਾਂ ਵੀਜ਼ਾ-ਫ੍ਰੀ ਐਂਟਰੀ ਵਰਗੇ ਕਿਸੇਵੀ ਆਫਰ ਦੇ ਲਾਲਚ ਵਿਚ ਨਾ ਆਉਣ ਦੀ ਸਲਾਹ ਦਿੱਤੀ ਗਈ। ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਈਰਾਨੀ ਸਰਕਾਰ ਭਾਰਤੀਆਂ ਨੂੰ ਸਿਰਫ ਸੈਰ-ਸਪਾਟੇ ਦੇ ਉਦੇਸ਼ਾਂ ਲਈ ਵੀਜ਼ਾ-ਫ੍ਰੀ ਐਂਟਰੀ ਦਿੰਦੀ ਹੈਸ ਰੁਜ਼ਗਾਰ ਜਾਂ ਹੋਰ ਉਦੇਸ਼ਾਂ ਲਈ ਵੀਜ਼ਾ-ਫ੍ਰੀ ਐਂਟਰੀ ਦਾ ਕੋਈ ਪ੍ਰਬੰਧ ਨਹੀਂ ਹੈ।

Comment here

Verified by MonsterInsights